ਪਟਿਆਲਾ 21 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਅੱਤ ਦੀ ਗਰਮੀ ਤੇ 47 ਡਿਗਰੀ ਸੈਲਸੀਅਸ ਤੋਂ ਪਾਰ ਹੋਏ ਤਾਪਮਾਨ ਤੇ ਵਿਚਾਲੇ ਨੇ ਪੰਜਾਬ ਦੇ ਬਿਜਲੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੀਟਵੇਵ ਵਿਚਾਲੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐੱਸਪੀਸੀਐੱਲ) ਦਾ ਸਿਸਟਮ ‘ਓਵਰਹੀਟ’ ਹੋ ਗਿਆ। ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ, ਸੂਬੇ ’ਚ ਬਿਜਲੀ ਦੀ ਮੰਗ ਨੇ ਬੁੱਧਵਾਰ ਨੂੰ 14,335 ਮੈਗਾਵਾਟ ਤੱਕ ਪੁੱਜ ਕੇ ਇਸ ਸੀਜ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਹ ਪਿਛਲੇ ਸਾਲ ਇਸੇ ਦਿਨ ਦੀ ਮੰਗ 14,026 ਮੈਗਾਵਾਟ ਨਾਲੋਂ ਵੀ ਕਿਤੇ ਵੱਧ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਮਾਹਰਾਂ ਮੁਤਾਬਕ ਝੋਨੇ ਦੀ ਲਵਾਈ ਸ਼ੁਰੂ ਹੋਣ ’ਤੇ ਇਹ ਮੰਗ 18,000 ਮੈਗਾਵਾਟ ਦੇ ਇਤਿਹਾਸਕ ਪੱਧਰ ਨੂੰ ਵੀ ਪਾਰ ਕਰ ਸਕਦੀ ਹੈ, ਜਦਕਿ ਪਿਛਲੇ ਸਾਲ ਇਹ ਵੱਧ ਤੋਂ ਵੱਧ 17,200 ਮੈਗਾਵਾਟ ਰਹੀ ਸੀ। ਇਸੇ ਵਿਚਾਲੇ ਪਾਵਰ ਗਰਿੱਡਾਂ ’ਤੇ ਲੋਡ ਲਗਾਤਾਰ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪਾਵਰਕਾਮ ਦੇ ਅੰਦਰੂਨੀ ਹਾਲਾਤ ਤੇ ਮੁਲਾਜ਼ਮਾਂ ਦੇ ਫ਼ੈਸਲਿਆਂ ਨੇ ਪਾਵਰ ਸੈਕਟਰ ਨੂੰ ਘੁੰਮਣ ਘੇਰੀ ’ਚ ਪਾ ਦਿੱਤਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।