LIC ਨਿਊ ਜੀਵਨ ਸ਼ਾਂਤੀ ਸਕੀਮ ਦੇ ਸੇਲਜ਼ ਬਰੋਸ਼ਰ ਅਨੁਸਾਰ, ਸਿੰਗਲ ਲਾਈਫ ਲਈ 10 ਲੱਖ ਰੁਪਏ ਦੀ ਪਾਲਿਸੀ ਖਰੀਦਣ ‘ਤੇ 11,192 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲੇਗੀ। ਜੁਆਇੰਟ ਲਾਈਫ ਦੇ ਮਾਮਲੇ ‘ਚ ਮਹੀਨਾਵਾਰ ਪੈਨਸ਼ਨ 10,576 ਰੁਪਏ ਹੋ ਸਕਦੀ ਹੈ।

 LIC New Jeevan Shanti Policy : ਹਰ ਵਿਅਕਤੀ ਆਪਣੀ ਕਮਾਈ ਨੂੰ ਬਚਾਉਂਦਾ ਹੈ ਤੇ ਇਸ ਨੂੰ ਅਜਿਹੀ ਜਗ੍ਹਾ ਨਿਵੇਸ਼ ਕਰਦਾ ਹੈ ਜਿਸ ਨਾਲ ਬੁਢਾਪੇ ‘ਚ ਆਰਥਿਕ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਨਾਲ ਹੀ ਨਿਯਮਤ ਆਮਦਨ ਹੁੰਦੀ ਰਹੇ। ਇਸ ਸਮੱਸਿਆ ਨੂੰ ਹੱਲ ਕਰਨ ਲਈ LIC ਵੱਲੋਂ ਕਈ ਬੀਮਾ ਯੋਜਨਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਜੋ ਪੈਨਸ਼ਨ ਦੀ ਨਿਸ਼ਚਿਤ ਗਾਰੰਟੀ ਦਿੰਦੀਆਂ ਹਨ।

ਉਮਰ ਭਰ ਪੈਨਸ਼ਨ ਦੀ ਗਾਰੰਟੀ

ਇਨ੍ਹਾਂ ਵਿੱਚੋਂ ਇੱਕ ਹੈ LIC ਦੀ ਨਵੀਂ ਜੀਵਨ ਸ਼ਾਂਤੀ ਪਾਲਿਸੀ। ਇਸ ਸਕੀਮ ਵਿਚ ਇਕ ਵਾਰ ਨਿਵੇਸ਼ ਕਰਨ ‘ਤੇ ਪੈਨਸ਼ਨ ਉਮਰ ਭਰ ਲਈ ਤੈਅ ਹੋ ਜਾਂਦੀ ਹੈ। LIC ਕੋਲ ਹਰ ਉਮਰ ਵਰਗ ਲਈ ਯੋਜਨਾਵਾਂ ਹਨ। ਨਵੀਂ ਜੀਵਨ ਸ਼ਾਂਤੀ ਸਿੰਗਲ ਪ੍ਰੀਮੀਅਮ ਪਲਾਨ ਹੈ। ਇਸ ਵਿਚ ਤੁਸੀਂ ਹਰ ਸਾਲ ਇਕ ਲੱਖ ਰੁਪਏ ਦੀ ਪੈਨਸ਼ਨ ਲੈ ਸਕਦੇ ਹੋ।

ਨਿਊ ਜੀਵਨ ਸ਼ਾਂਤੀ ਪਾਲਿਸੀ ਦੀ ਉਮਰ ਹੱਦ

LIC ਨਿਊ ਜੀਵਨ ਸ਼ਾਂਤੀ ਪਾਲਿਸੀ ਲਈ ਉਮਰ ਹੱਦ 30 ਤੋਂ 79 ਸਾਲ ਹੈ। ਇਸ ਪਲਾਨ ਨੂੰ ਖਰੀਦਣ ਲਈ ਦੋ ਵਿਕਲਪ ਹਨ, ਜਿਨ੍ਹਾਂ ਵਿੱਚੋਂ ਪਹਿਲਾ ਡੈਫਰਡ ਐਨਿਊਟੀ ਫਾਰ ਸਿੰਗਲ ਲਾਈਫ ਤੇ ਦੂਸਰਾ ਡੈਫਰਡ ਐਨਿਊਟੀ ਫਾਰ ਜੁਆਇੰਟ ਲਾਈਫ ਹੈ ਯਾਨੀ ਇਸ ਵਿਚ ਗਾਹਕ ਸਿੰਗਲ ਜਾਂ ਸੰਯੁਕਤ ਪਲਾਨ ਚੁਣ ਸਕਦਾ ਹੈ। ਐੱਲਆਈਸੀ ਦੀ ਇਸ ਸਕੀਮ ‘ਚ ਨਿਵੇਸ਼ ਕਰਨ ‘ਤੇ ਵਿਆਜ ਵੀ ਮਿਲਦਾ ਹੈ।

ਪਾਲਿਸੀ ‘ਚ ਡੈੱਥ ਕਵਰ ਸ਼ਾਮਲ

ਨਿਊ ਜੀਵਨ ਸ਼ਾਂਤੀ ਸਕੀਮ ‘ਚ ਪੈਨਸ਼ਨ ਦੇ ਨਾਲ ਡੈੱਥ ਕਵਰ ਦਾ ਲਾਭ ਵੀ ਮਿਲਦਾ ਹੈ। ਜੇਕਰ ਪਾਲਿਸੀ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਖਾਤੇ ‘ਚ ਜਮ੍ਹਾਂ ਰਕਮ ਨੌਮਿਨੀ ਨੂੰ ਦਿੱਤੀ ਜਾਂਦੀ ਹੈ। ਤੁਸੀਂ ਇਸ ਯੋਜਨਾ ਨੂੰ ਸਰੰਡਰ ਵੀ ਕਰ ਸਕਦੇ ਹੋ। ਇਸ ਵਿਚ ਤੁਸੀਂ ਇਕ ਵਾਰ ਵਿੱਚ ਘੱਟੋ ਘੱਟ 1.5 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ, ਜਦੋਂਕਿ ਵੱਧ ਤੋਂ ਵੱਧ ਦੀ ਕੋਈ ਲਿਮਟ ਨਹੀਂ ਹੈ।

ਹਰ ਮਹੀਨੇ ਕਿੰਨੀ ਮਿਲੇਗੀ ਪੈਨਸ਼ਨ ?

LIC ਨਿਊ ਜੀਵਨ ਸ਼ਾਂਤੀ ਸਕੀਮ ਦੇ ਸੇਲਜ਼ ਬਰੋਸ਼ਰ ਅਨੁਸਾਰ, ਸਿੰਗਲ ਲਾਈਫ ਲਈ 10 ਲੱਖ ਰੁਪਏ ਦੀ ਪਾਲਿਸੀ ਖਰੀਦਣ ‘ਤੇ 11,192 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲੇਗੀ। ਜੁਆਇੰਟ ਲਾਈਫ ਦੇ ਮਾਮਲੇ ‘ਚ ਮਹੀਨਾਵਾਰ ਪੈਨਸ਼ਨ 10,576 ਰੁਪਏ ਹੋ ਸਕਦੀ ਹੈ।

LIC ਨਿਊ ਜੀਵਨ ਸ਼ਾਂਤੀ ਪਲਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ

ਇਹ ਇਕ ਸਿੰਗਲ ਪਲਾਨ ਪ੍ਰੀਮੀਅਮ ਪਲਾਨ ਹੈ ਭਾਵ ਨਿਵੇਸ਼ ਇਕ ਵਾਰ ਕਰਨਾ ਹੁੰਦਾ ਹੈ।

10 ਲੱਖ ਰੁਪਏ ਦੇ ਨਿਵੇਸ਼ ‘ਤੇ ਤੁਹਾਨੂੰ 11 ਹਜ਼ਾਰ ਰੁਪਏ ਤੋਂ ਵੱਧ ਦੀ ਮਹੀਨਾਵਾਰ ਪੈਨਸ਼ਨ ਮਿਲਦੀ ਹੈ।

ਦਿਵਿਆਂਗ ਵਿਅਕਤੀ ਵੀ ਪਾਲਿਸੀ ਦਾ ਲਾਭ ਲੈ ਸਕਦੇ ਹਨ।

ਪਾਲਿਸੀਧਾਰਕ ਕਿਸੇ ਵੀ ਸਮੇਂ ਬੀਮਾ ਪਾਲਿਸੀ ਨੂੰ ਸਰੰਡਰ ਕਰ ਸਕਦਾ ਹੈ।

ਪਾਲਿਸੀ ਖਰੀਦਣ ਲਈ ਮੈਡੀਕਲ ਟੈਸਟ ਦੀ ਲੋੜ ਨਹੀਂ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।