ਫਤਹਿਗੜ੍ਹ ਸਾਹਿਬ, 01 ਮਾਰਚ (ਪੰਜਾਬੀ ਖਬਰਨਾਮਾ) :ਉਪ ਕਪਤਾਨ ਪੁਲਿਸ ਸਰਕਲ ਸਾਹਿਬ, ਖਮਾਣੋਂ ਸ੍ਰੀ ਦੇਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸ: ਹਰਵਿੰਦਰ ਮੁੱਖ ਅਫਸਰ ਥਾਣਾ ਖੇੜੀ ਨੌਧ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 07 ਮਿਤੀ 14-02-2024 ਅ/ਧ 379-ਬੀ ਹਿੰ:ਦੰ: ਥਾਣਾ ਖੇੜੀ ਨੌਧ ਸਿੰਘ ਬਰਬਿਆਨ ਗੋਤਮ ਕੁਮਾਰ ਉਰਫ ਚਿੱਟੂ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਨੰਗਲਾਂ ਤਹਿ: ਖਮਾਣੋਂ ਬਰਖਿਲਾਵ ਨਾ-ਮਾਲੂਮ ਦੋਸ਼ੀਆਨ ਦੇ ਦਰਜ ਹੋਇਆ ਸੀ, ਕਿ ਮੁਦੱਈ ਗੋਤਮ ਕੁਮਾਰ ਸਵੇਰੇ 09 ਵਜੇ ਤੋਂ ਲੈ ਕੇ ਸ਼ਾਮ 05 ਵਜੇ ਤੱਕ ਮਾਰਕਫੈਡ ਦਾਣਾ ਮੰਡੀ ਖਮਾਣੋਂ ਵਿਖੇ ਡਾਟਾ ਐਂਟਰੀ ਉਪਰੇਟਰ ਦਾ ਕੰਮ ਕਰਦਾ ਹੈ ਅਤੇ 05:00 ਵਜੇ ਤੋਂ ਬਾਅਦ ਐਲ & ਟੀ ਫਾਇਨਾਂਸ ਕੰਪਨੀ ਵਿੱਚ ਬਤੋਰ ਬੈਂਡਰ ਦਾ ਕੰਮ ਕਰਦਾ ਹੈ। ਮਿਤੀ 10-02-2024 ਨੂੰ ਮੁਦੱਈ ਹਰ ਰੋਜ਼ ਦੀ ਤਰ੍ਹਾਂ 08 ਫੀਲਡ ਅਫਸਰਾਂ ਪਾਸੋਂ ਵਾਰੀ-ਵਾਰੀ ਕੇਸ਼ ਲੈ ਕੇ ਉਨ੍ਹਾਂ ਦੀ ਐਂਟਰੀ ਮੋਬਾਇਲ ਫੋਨ ਪਰ ਪਾਉਂਦਾ ਰਿਹਾ ਅਤੇ ਮੁਦੱਈ ਨੇ ਕੈਸ਼ 8,51,000/-ਰੁਪਏ ਆਪਣੇ ਬੈਗ ਵਿੱਚ ਪਾ ਲਿਆ ਸੀ, ਜਦੋ ਮੁਦੱਈ ਵਕਤ ਕਰੀਬ ਰਾਤ 09:30 ਵਜੇ ਦਫਤਰ ਬਿਲਾਸਪੁਰ ਰੋਡ ਖਮਾਣੋਂ ਤੋਂ ਆਪਣੇ ਪਿੰਡ ਲਈ ਆਪਣੇ ਮੋਟਰ ਸਾਈਕਲ ਪਰ ਸਵਾਰ ਹੋ ਕੇ ਚੱਲ ਪਿਆ, ਤਾਂ ਬਾ-ਹੱਦ ਪਿੰਡ ਬਿਲਾਸਪੁਰ ਕਰਾਸ ਕਰਕੇ ਅਗਲੇ ਮੋੜ ਪਰ ਪੁੱਜਾ, ਤਾਂ ਨਾ-ਮਾਲੂਮ ਦੋਸ਼ੀ ਇੱਕ ਮੋਟਰ ਸਾਈਕਲ ਪਰ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਮੁਦੱਈ ਦੇ ਦਾਹ ਲੋਹਾ ਅਤੇ ਬੇਸਵਾਲ ਲੱਕੜ ਦੇ ਵਾਰ ਕਰਕੇ ਮੁਦੱਈ ਗੋਤਮ ਕੁਮਾਰ ਪਾਸੋਂ 8,51,000/-ਰੁਪਏ ਪੈਸੇ ਖੋਹ ਕੇ ਲੈ ਗਏ ਸਨ।
ਦੌਰਾਨੇ ਤਫਤੀਸ਼ ਮਿਤੀ 24-02-2024 ਨੂੰ ਮੁਕੱਦਮਾ ਉਕਤ ਦੋਸ਼ੀਆਨ (1) ਸਤਨਾਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਤੇ ਥਾਣਾ ਮੱਲਾਵਾਲਾ, (2) ਦਵਿੰਦਰ ਸਿੰਘ ਉਰਫ ਗੋਲੂ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕੁਤਬੇਵਾਲਾ, ਥਾਣਾ ਸਦਰ ਫਿਰੋਜਪੁਰ ਅਤੇ (3) ਮਲਕੀਤ ਸਿੰਘ ਉਰਫ ਕਿਤੂ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਖੂਹ ਮੋਹਰ ਸਿੰਘ ਵਾਲਾ (ਸੈਦੋਕੇ), ਥਾਣਾ ਸਦਰ ਫਿਰੋਜਪੁਰ ਨੂੰ ਟਰੇਸ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਮੌਕਾ ਵਾਰਦਾਤ ਪਰ ਵਰਤੇ ਹਥਿਆਰ ਦਾਹ ਲੋਹਾ ਤੇ ਬੇਸਵਾਲ (ਲੱਕੜ) ਅਤੇ ਮੁਦੱਈ ਮੁਕੱਦਮਾ ਗੋਤਮ ਕੁਮਾਰ ਉਰਫ ਚਿੰਟੂ ਪਾਸੋਂ ਕੁੱਟ-ਮਾਰ ਕਰਕੇ ਖੋਹੀ ਕੁੱਲ ਰਕਮ ਦੋਸ਼ੀ ਸਤਨਾਮ ਸਿੰਘ ਪਾਸੋਂ 50,000/- ਰੁਪਏ, ਦੋਸ਼ੀ ਦਵਿੰਦਰ ਸਿੰਘ ਉਰਫ ਗੋਲੂ ਪਾਸੋਂ 2,50,000/- ਰੁਪਏ ਅਤੇ ਇੱਕ ਆਈ ਫੋਟ ਐਕਸਆਰ ਜ਼ੋ ਖੋਹੇ ਹੋਏ ਪੈਸਿਆ ਵਿੱਚੋਂ 17,000/- ਰੁਪਏ ਦਾ ਖਰੀਦ ਕੀਤਾ ਸੀ, ਦੋਸ਼ੀ ਮਲਕੀਤੀ ਸਿੰਘ ਉਰਫ ਕੀਤੂ ਪਾਸੋਂ 3,00,000/- ਰੁਪਏ ਬ੍ਰਾਮਦ ਕਰਵਾਈ ਗਈ ਹੈ। ਦੋਸ਼ੀਆਨ ਦਾ 04 ਦਿਨ੍ਹਾਂ ਦਾ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਵਿੱਚੋਂ ਹਾਸਲ ਕੀਤਾ ਗਿਆ ਹੈ, ਜਿਸ ਸਬੰਧੀ ਦੋਸ਼ੀਆਨ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਬਕਾਇਆ ਖੋਹੀ ਰਕਮ ਦੀ ਬ੍ਰਾਮਦਗੀ ਵੀ ਕੀਤੀ ਜਾ ਰਹੀ ਹੈ। ਦੋਸ਼ੀਆਨ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਤਫਤੀਸ਼ ਜਾਰੀ ਹੈ।