(ਪੰਜਾਬੀ ਖ਼ਬਰਨਾਮਾ):ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਵਿੱਚ ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ। ਜਦਕਿ ਪਰਿਣੀਤੀ ਚੋਪੜਾ ਅਮਰਜੋਤ ਕੌਰ ਦੇ ਰੋਲ ‘ਚ ਨਜ਼ਰ ਆਈ। ਇਨ੍ਹਾਂ ਦੀ ਕੇਮਸਟਰੀ ਨੂੰ ਵੀ ਫੈਨਜ਼ ਨੇ ਕਾਫੀ ਪਸੰਦ ਕੀਤਾ ਹੈ। ਫਿਲਮ ਦੇ ਮੋਰਚੇ ‘ਤੇ, ਦਿਲਜੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਫਿਲਮ ਦੀ ਕਹਾਣੀ ਅਮਰ ਸਿੰਘ ਚਮਕੀਲਾ ਦੀ ਸਮੁੱਚੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦੀ ਹੈ। ਉਹ ਆਪਣੇ ਕਰੀਅਰ ਦੀਆਂ ਬੁਲੰਦੀਆਂ ‘ਤੇ ਕਿਵੇਂ ਪਹੁੰਚੇ, ਉਨ੍ਹਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਕਿਵੇਂ ਹੋਈ, ਅਮਰਜੋਤ ਆਦਿ ਕਈ ਪਹਿਲੂਆਂ ਦੀ ਝਲਕ ਮਿਲਦੀ ਹੈ।

ਇਸ ਫਿਲਮ ਨੂੰ ਫੈਨਜ਼ ਵਲੋਂ ਕਾਫੀ ਪਿਆਰ ਮਿਲਿਆ ਹੈ, ਪਰ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਜਿਸ ਹਿਸਾਬ ਨਾਲ ਅਮਰ ਸਿੰਘ ਚਮਕੀਲਾ ਫਿਲਮ ‘ਚ ਚਮਕੀਲਾ ਨੂੰ ਪੇਸ਼ ਕੀਤਾ ਹੈ ਉਸ ‘ਚ ਇਤਰਾਜ਼ ਜਤਾਇਆ ਹੈ।

ਜਦੋਂ ਜਸਬੀਰ ਜੱਸੀ ਤੋਂ ਪੁੱਛਿਆ ਗਿਆ ਕੀ ਕਿ ਚਮਕੀਲਾ ਫਿਲਮ ਬਾਰੇ ਕਿਹਾ ਸੀ ਕਿ ਉਹ ਕਲਚਰ ਨਹੀਂ ਸੀ ਜਿਹੜਾ ਫਿਲਮ ‘ਚ ਦਿਖਾਇਆ ਗਿਆ ਹੈ। ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਨੂੰ ਮੈਂ ਬਹੁਤ ਸਪੋਰਟ ਕੀਤਾ ਪਰ ਜੋ ਫਿਲਮ ‘ਚ ਦਿਖਾਇਆ ਗਿਆ ਹੈ ਉਹ ਕਲਚਰ ਨਹੀਂ ਹੈ। ਚਮਕੀਲਾ’ ਫ਼ਿਲਮ ਦੀ ਸ਼ੁਰੂਆਤ ਹੀ ਸੈਕਸ ਤੋਂ ਹੁੰਦੀ ਹੈ।’ ਉਨ੍ਹਾਂ ਨੇ ਚਮਕੀਲੇ ਦੇ ਗਾਣਿਆਂ ‘ਤੇ ਜਸਬੀਰ ਜੱਸੀ ਨੇ ਵਾਰ ਕੀਤਾ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੁਲਦੀਪ ਮਾਣਕ ਨੇ ਵੀ ਗੰਦੇ ਗੀਤ ਗਾਏ, ਪਰ ਕੁਲਦੀਪ ਦੇ ਵਲਗਰ ਗੀਤਾਂ ਬਾਰੇ ਕਿਸੇ ਨੂੰ ਵੀ ਨਹੀਂ ਪਤਾ। ਚਮਕੀਲਾ ਇਕ ਵੱਡਾ ਆਰਟਿਸਟ ਸੀ ਇਸ ਕਰਕੇ ਉਹ ਬਹੁਤ ਮਸ਼ਹੂਰ ਸੀ।

ਦੱਸ ਦੇਈਏ ਕਿ ਹਾਲ ਹੀ ਵਿੱਚ ਜੱਸੀ ਵੱਲੋਂ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨੂੰ ਲੈ ਇੱਕ ਟਵੀਟ ਕੀਤਾ ਗਿਆ। ਇਸ ਵਿੱਚ ਉਨ੍ਹਾਂ ਬਾਲੀਵੁੱਡ ਵਾਲਿਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਬਾਲੀਵੁੱਡ ਵਾਲਿਓ ਚਮਕੀਲਾ ਪੰਜਾਬ ਦਾ ਇੱਕ ਗਾਇਕ ਸੀ, ਕਲਚਰ ਨਹੀਂ… ਕਲਾਕਾਰ ਦੇ ਇਸ ਟਵੀਟ ਉੱਪਰ ਪ੍ਰਸ਼ੰਸਕਾਂ ਵੱਲੋਂ ਕਈ ਕਮੈਂਟ ਵੀ ਕੀਤੇ ਗਏ। ਵਰਕਫਰੰਟ ਦੀ ਗੱਲ ਕਰੀਏ ਤਾਂ ਜਸਬੀਰ ਜੱਸੀ ਆਪਣੇ ਸੋਸ਼ਲ ਮੀਡੀਆ ‘ਤੇ ਹਮੇਸ਼ਾ ਸਰਗਰਮ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਨ ਦੇ ਨਾਲ-ਨਾਲ ਹਰ ਮੁੱਦੇ ‘ਤੇ ਖੁੱਲ੍ਹ ਕੇ ਵਿਚਾਰ ਰੱਖਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!