Murder

ਜਲੰਧਰ, 25 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ): ਨਜ਼ਦੀਕੀ ਪਿੰਡ ਰਾਏਪੁਰ ਰਸੂਲਪੁਰ ਵਿਖੇ ਦੇਰ ਰਾਤੀ ਮਮੂਲੀ ਝਗੜੇ ਨੂੰ ਲੈ ਕੇ ਛੋਟੇ ਭਰਾ ਵੱਲੋਂ ਵੱਡੇ ਭਰਾ ਦੇ ਸਿਰ ਤੇ ਪੇਟ ਵਿੱਚ ਲੱਤਾਂ ਮੁੱਕੇ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵੱਡਾ ਭਰਾ ਸਰਬਜੀਤ ਸਿੰਘ ਸਾਬੀ ਪੁੱਤਰ ਮਲਕੀਤ ਸਿੰਘ ਜੋ ਕਿ ਬਹੁਤ ਹੀ ਮਿਲਨਸਾਰ ਸੀ, ਉਹ ਤਾਂ ਛੋਟਾ ਭਰਾ ਮਨਜੀਤ ਸਿੰਘ ਉਰਫ ਗੁੱਲੂ ਇੱਕੋ ਘਰ ਵਿੱਚ ਰਹਿੰਦੇ ਸਨ, ਅਕਸਰ ਹੀ ਗੁੱਲੂ ਸ਼ਰਾਬ ਪੀ ਕੇ ਸਾਬੀ ਨਾਲ ਲੜਾਈ ਝਗੜਾ ਕਰਦਾ ਸੀ ! ਸਾਬੀ ਰੋਜ਼ ਰੋਜ਼ ਦੇ ਝਗੜੇ ਤੋਂ ਕਾਫੀ ਤੰਗ ਸੀ ਤੇ ਉਸ ਨੇ ਘਰ ਵਿੱਚ ਕੰਧ ਕਰਨ ਲਈ ਇੱਟਾਂ ਵੀ ਸੁਟਵਾਈਆਂ ਹੋਈਆਂ ਸਨ! ਰਾਤੀ ਸਾਢੇ ਕੁ 10 ਕੁ ਵਜੇ ਦੇ ਕਰੀਬ ਕਿਸੇ ਗੱਲ ਨੂੰ ਲੈ ਕੇ ਮਨਜੀਤ ਸਿੰਘ ਉਰਫ ਗੁੱਲੂ ਸਰਬਜੀਤ ਸਿੰਘ ਸਾਬੀ ਨਾਲ ਲੜਾਈ ਝਗੜਾ ਕਰਨ ਲੱਗਾ ਪ੍ਰੰਤੂ ਉਹ ਡਰਦਾ ਮਾਰਾ ਕੁਝ ਵੀ ਨਹੀਂ ਸੀ ਬੋਲ ਰਿਹਾ ਗੁੱਲੂ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਧੱਕਾ ਮਾਰਿਆ ਤੇ ਹੇਠਾਂ ਸੁੱਟ ਦਿੱਤਾ ਉਸ ਦੇ ਸਿਰ ਅਤੇ ਛਾਤੀ ਵਿੱਚ ਲੱਤਾਂ ਮਾਰਦਾ ਰਿਹਾ ਜਦ ਤੱਕ ਉਸ ਦੀ ਮੌਤ ਨਹੀਂ ਹੋ ਗਈ। ਆਢ ਗੁਆਂਡ ਦੇ ਲੋਕਾਂ ਵੱਲੋਂ ਰੌਲਾ ਸੁਣਨ ਤੇ ਜਾ ਕੇ ਦੇਖਿਆ ਤਾਂ ਸਾਬੀ ਹੇਠਾਂ ਡਿੱਗਿਆ ਹੋਇਆ ਸੀ ਉਸ ਨੂੰ ਚੁੱਕ ਕੇ ਨਜ਼ਦੀਕ ਸ਼੍ਰੀਮਾਨ ਹਸਪਤਾਲ ਲੈ ਗਏ ਪ੍ਰੰਤੂ ਉਹਨਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ! ਸਥਾਨਕ ਮਕਸੂਦਾਂ ਪੁਲਿਸ ਵੱਲੋਂ ਆਪਣੇ ਵੱਡੇ ਭਰਾ ਦਾ ਕਤਲ ਕਰਨ ਵਾਲੇ ਮਨਜੀਤ ਸਿੰਘ ਉਰਫ ਗੁੱਲੂ ਨੂੰ ਕਾਬੂ ਕਰ ਲਿਆ ਗਿਆ ਹੈ।
ਮ੍ਰਿਤਕ ਸਰਬਜੀਤ ਸਿੰਘ ਸਾਬੀ ਦੇ ਪਰਿਵਾਰਿਕ ਮੈਂਬਰਾਂ ਉਸ ਦੀ ਪਤਨੀ ਰੁਪਿੰਦਰ ਕੌਰ ਅਤੇ ਲੜਕਾ ਨਵਜੋਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਦੋਸ਼ੀ ਮਨਜੀਤ ਸਿੰਘ ਉਰਫ ਗੁੱਲੂ ਤੇ ਪੁਲਿਸ ਨੇ 302 ਦਾ ਪਰਚਾ ਦਰਜ ਕੀਤਾ ਹੈ। ਮ੍ਰਿਤਕ ਸਰਬਜੀਤ ਸਿੰਘ ਸਾਬੀ ਦੀ ਮ੍ਰਿਤਕ ਦੇਹ ਦਾ ਪੋਸਟਮਾਸਟਮ ਕੱਲ ਕੀਤਾ ਜਾਵੇਗਾ।

ਕਾਫੀ ਮਿਲਣਸਾਰ ਸੀ ਸਾਬੀ

ਪਿੰਡ ਦੇ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਸਰਬਜੀਤ ਸਿੰਘ ਉਰਫ ਸਾਬੀ ਸ਼ੂਗਰ ਦਾ ਮਰੀਜ਼ ਸੀ ਅਤੇ ਕਾਫੀ ਮਿਲਾਪੜੇ ਸੁਭਾਅ ਦਾ ਹੋਣ ਕਾਰਨ ਲੋਕਾਂ ਨਾਲ ਕਾਫੀ ਮਿਲਣਸਾਰ ਰੱਖਦਾ ਸੀ। ਉਸ ਦੀ ਉਮਰ ਕਰੀਬ 42 ਸਾਲ ਸੀ ਅਤੇ ਉਹ ਦੁੱਧ ਦੀ ਡਾਇਰੀ ਦਾ ਕੰਮ ਦੇ ਨਾਲ ਨਾਲ ਖੇਤੀਬਾੜੀ ਦਾ ਕੰਮ ਵੀ ਕਰਦਾ ਸੀ। ਮ੍ਰਿਤਕ ਸਾਬੀ ਦੇ ਦੋ ਬੱਚੇ ਹਨ ਇੱਕ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਵਾਸਤੇ ਗਿਆ ਹੋਇਆ ਹੈ ਤੇ ਦੂਸਰਾ ਬੱਚਾ ਛੇਵੀਂ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ ਛੋਟੇ ਭਰਾ ਮਨਜੀਤ ਸਿੰਘ ਉਰਫ ਗੁੱਲੂ ਦੇ ਇੱਕ ਲੜਕੀ ਹੈ ਦੋਵੇਂ ਭਰਾ ਦੁੱਧ ਦੀ ਡਹਿਰੀ ਦੇ ਕੰਮ ਦੇ ਨਾਲ ਨਾਲ ਖੇਤੀਬਾੜੀ ਕਰਦੇ ਸਨ ਇਹਨਾਂ ਦੇ ਪਿਤਾ ਮਲਕੀਤ ਸਿੰਘ ਉਰਫ ਪਟਵਾਰੀ ਜੋ ਕਿ ਕਾਫੀ ਸਮਾਂ ਪਹਿਲਾਂ ਸਵਰਗਵਾਸ ਹੋ ਚੁੱਕੇ ਹਨ। ਮ੍ਰਿਤਕ ਸਰਬਜੀਤ ਸਿੰਘ ਸਾਬੀ ਅਤੇ ਮਨਜੀਤ ਗੁੱਲੂ ਚਾਰ ਭਰਾ ਹਨ ਜਿਨਾਂ ਵਿੱਚੋਂ ਦੋ ਵਿਦੇਸ਼ ਵਿੱਚ ਸੈਟਲ ਹਨ।

ਸੰਖੇਪ:-ਪਿੰਡ ਰਾਏਪੁਰ ਰਸੂਲਪੁਰ ਵਿੱਚ ਛੋਟੇ ਭਰਾ ਨੇ ਮਮੂਲੀ ਝਗੜੇ ਵਿੱਚ ਵੱਡੇ ਭਰਾ ਦਾ ਕਤਲ ਕਰ ਦਿੱਤਾ, ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।