ਮਾਣਯੋਗ ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਮਾਣਯੋਗ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਜੀ ਦੀ ਯੋਗ ਸਰਪ੍ਰਸਤੀ ਹੇਠ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜੀ ਦੇ ਨਿਰਦੇਸ਼ਾ ਤਹਿਤ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ ਪੰਜਾਬੀ ਮਾਂ-ਬੋਲੀ ਮਹੱਤਵ ਅਤੇ ਚੁਣੌਤੀਆ ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਸੰਤ ਹੀਰ ਦਾਸ ਕੰਨਿਆ ਮਹਾਂਵਿਦਿਆਲਾ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਇਆ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ: (ਡਾ.) ਬਲਜੀਤ ਕੌਰ, ਸੇਵਾ ਮੁਕਤ ਡੀਨ (ਭਾਸ਼ਾਵਾ ਫ਼ੈਕਲਟੀ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਨਵਰੂਪ ਕੌਰ, ਮੁਖੀ ਪੰਜਾਬੀ ਵਿਭਾਗ, ਹੰਸ ਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਅਤੇ ਡਾ. ਰਾਮ ਮੂਰਤੀ ਡਾਇਰੈਕਟਰ ਸੰਤ ਹੀਰਾ ਦਾਸ ਸਿੱਖਿਆ ਸੰਸਥਾਵਾਂ , ਕਾਲਾ ਸੰਘਿਆਂ (ਕਪੂਰਥਲਾ) ਸ਼ਾਮਲ ਹੋਏ। ਸਮਾਗਮ ਵਿੱਚ ਮੁੱਖ ਵਕਤਾ ਵਜੋਂ ਡਾ. ਨਵਜੋਤ ਕੌਰ, ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਲੋਂ ਭੂਮਿਕਾ ਨਿਭਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਇੰਜੀ: ਸੀਤਲ ਸਿੰਘ ਸੰਘਾ, ਪ੍ਰਧਾਨ ਸੰਤ ਹੀਰਾ ਦਾਸ ਐਜੂਕੇਸ਼ਨਲ ਸੁਸਾਇਟੀ (ਰਜਿ) ਕਾਲਾ ਸੰਘਿਆਂ ਵਲੋਂ ਕੀਤੀ ਗਈ।ਸਮਾਗਮ ਦੀ ਸੁਰੂਆਤ ਪ੍ਰਾਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਧੁੰਨ ਧਨੁ ਲੇਖਾਰੀ ਨਾਨਕਾ ਤੋਂ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਜਸਪ੍ਰੀਤ ਕੌਰ ਵਲੋਂ ਵਾਤਾਵਰਣ ਦੀ ਸ਼ੁਧਤਾ ਨੂੰ ਮੁੱਖ ਰੱਖਦੇ ਆਏ ਹੋਏ ਮਹਿਮਾਨਾਂ ਨੂੰ ਪੌਦੇ ਦੇ ਸਵਾਗਤ ਕੀਤਾ ਗਿਆ ਤੇ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਹਾੜਾ ਹਰ ਸਾਲ 21, ਫਰਵਰੀ ਨੂੰ ਮਨਾਉਣ ਬਾਰੇ ਵੀ ਵਿਦਿਆਰਥਣਾਂ ਨਾਲ ਗੱਲਬਾਤ ਸਾਂਝੀ ਕੀਤੀ ਗਈ ਅਤੇ ਇਸ ਤੋਂ ਇਲਾਵਾਂ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਗਤੀ ਵਿਧੀਆਂ ਬਾਰੇ ਵੀ ਸੰਖੇਪ ਵਿੱਚ ਦੱਸਿਆ ਗਿਆ।ਇਸ ਉਪਰੰਤ ਇੰਜੀ: ਸੀਤਲ ਸਿੰਘ ਸੰਘਾ ਵਲੋਂ ਪ੍ਰਧਾਨਗੀ ਭਾਸ਼ਣ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਂ ਬੋਲੀ ਪੰਜਾਬੀ ਸਾਡੇ ਗੁਰੂਆਂ ਪੀਰਾਂ ਤੇ ਪਗੰਵਰਾਂ ਦੀ ਬੋਲੀ ਹੈ ਇਸ ਲਈ ਸਾਨੂੰ ਆਪਣੀ ਮਾਂ ਬੋਲੀ ਦਾ ਸਭ ਤੋਂ ਜ਼ਿਆਦਾ ਸਤਿਕਾਰ ਕਰਨਾ ਚਾਹੀਦਾ ਹੈ।ਸਮਾਗਮ ਦਾ ਰੂਪ ਸੰਗੀਤ ਮਈ ਬਣਾਉਣ ਲਈ ਪ੍ਰਸਿੱਧ ਲੋਕ ਗਾਇਕਾ ਮਨਜੀਤ ਸਹਿਰਾ ਵਲੋਂ ਗਿਟਾਰ ਦੇ ਸੁਰਤਾਲ ਨਾਲ ਲੋਕ ਗੀਤ ਚਰਖਾ ਚੰਨਣ ਦਾ ਅਤੇ ਸੂਫੀ ਕਲਾਮ ਰਾਹੀਂ ਪੰਜਾਬੀ ਦੀ ਸੱਭਿਆਚਾਰਕ ਰੰਗਤ ਪੇਸ਼ ਕੀਤੀ।ਇਸ ਉਪਰੰਤ ਸਮਾਗਮ ਦੇ ਮੁੱਖ ਵਕਤਾ ਡਾ.ਨਵਜੋਤ ਕੌਰ ਵਲੋਂ 21, ਫਰਵਰੀ ਨੂੰ ਅੰਤਰ-ਰਾਸ਼ਟਰੀ ਮਾਤ ਭਾਸ਼ਾ ਮਨਾਉਣ ਦੀ ਆਰੰਭਤਾ ਬਾਰੇ ਸੰਖੇਪ ਵਿੱਚ ਦੱਸਿਆ। ਉਨ੍ਹਾਂ ਨੇ ਪੰਜਾਬੀ ਬੋਲੀ ਨੂੰ ਜੋਸ਼ੀਲੀ ਬੋਲੀ ਕਹਿੰਦਿਆਂ ਕਿਹਾ ਕਿ ਇਸ ਨੂੰ ਗੁਰੂ ਸਹਿਬਾਨਾਂ ਨੇ ਬਣਾਇਆ ਹੀ ਨਹੀਂ ਸਗੋਂ ਆਪਣੇ ਨਾਲ ਜੁੜਨ ਲਈ ਵੀ ਕਿਹਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਿਤ ਵੀ ਕੀਤਾ। ਇਸ ਤੋਂ ਇਲਾਵਾ ਡਾ.ਨਵਰੂਪ ਕੌਰ ਨੇ ਪੰਜਾਬੀ ਮਾਂ ਬੋਲੀ ਦਾ ਮਾਣ ਕਰਦਾਂ ਹੋਏ ਦੀਵੇ ਨਾਲ ਦੀਵਾ ਬਾਲ ਪੰਜਾਬੀ ਦੀ ਕਵਿਤਾ ਪੜੀ ਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਸ਼ਹਿਦ ਤੋਂ ਵੀ ਮਿੱਠੀ ਹੈ।ਇਸ ਉਪਰੰਤ ਡਾ.ਰਾਮ ਮੂਰਤੀ ਨੇ ਆਪਣੇ ਭਾਵਕ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਮੇਰੀ ਉੱਚ ਵਿਦਿਆ ਦੇ ਗੁਰੂ ਡਾ. ਬਲਜੀਤ ਕੌਰ ਜੀ ਹਨ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇਸ ਮੁਕਾਮ ਤੇ ਪਹੁੰਚਾ ਹਾਂ ਜਿਸ ਤਹਿਤ ਮੈਂ ਅੱਜ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਹਿੱਸਾ ਬਣਿਆ ਹਾਂ।ਸ਼ਾਇਰ ਦੀਸ਼ ਦਬੁਰਜੀ ਵਲੋਂ ਮਾਂ ਬੋਲੀ ਦੀ ਸਿਫ਼ਤ ਵਿੱਚ ਗੀਤ ਗੁਰੂਆਂ ਦਾ ਪੈਗਾਮ ਪੰਜਾਬੀ ਮਾਂ ਬੋਲੀ ਸੁਣਾਇਆ ਗਿਆ ਜਿਸ ਨੂੰ ਸੁਣ ਸਾਰੇ ਸਰੋਤੇ ਮੰਤਰਮੁਗਧ ਹੋ ਗਏ। ਇਸ ਮੌੰਕੇ ਮਾਂ ਬੋਲੀ ਦੀ ਸਿਫ਼ਤ ਵਿੱਚ ਕਵੀ ਕਰਨੈਲ ਸਿੰਘ ਅਜੀਜ ਵਲੋਂ ਕਵਿਤਾ ਸੁਣਾਈ ਗਈ।ਇਸ ਉਪਰੰਤ ਕਾਲਜ ਦੀਆਂ ਵਿਦਿਆਰਥਣਾ ਬਲਰੀਨ ਕੌਰ, ਸਿਮਰਨਜੀਤ, ਜੈਸਮੀਨ, ਤਰਨਜੀਤ, ਖੁਸ਼ਦੀਪ, ਗੁਰਮਨ, ਸ਼ਰਨਪ੍ਰੀਤ ਕੌਰ, ਮਨਮੀਤ ਕੌਰ ਅਤੇ ਅਮਨਜੋਤ ਕੌਰ ਵਲੋਂ ਵਾਰੀ-ਵਾਰੀ ਮਾਂ ਬੋਲੀ ਦੇ ਸਤਿਕਾਰ ਵਿੱਚ ਕਵਿਤਾਵਾਂ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ।ਇਸ ਉਪਰੰਤ ਮੁੱਖ ਮਹਿਮਾਨ ਡਾ. ਬਲਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਸਰੋਤਿਆਂ ਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਤਿੰਨ ਰੂਪਾਂ ਵਿੱਚ ਮਿਲਦੀ ਹੈ ਪਹਿਲੀ ਧਰਤੀ ਮਾਂ, ਦੂਜੀ ਜਨਮ ਦੇਣ ਵਾਲੀ ਮਾਂ ਤੇ ਤੀਜ਼ੀ ਸਾਡੀ ਮਾਂ ਬੋਲੀ ਦੇ ਰੂਪ ਵਿੱਚ ਮਿਲਦੀ ਹੈ ਤੇ ਕਿਹਾ ਕਿ ਸਾਨੂੰ ਬਾਕੀ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ ਪਰ ਮਾਂ ਬੋਲੀ ਦਾ ਹੋਰ ਭਾਸ਼ਾ ਮੁਕਾਬਲਾ ਨਹੀਂ ਕਰ ਸਕਦੀ। ਇਸ ਉਪਰੰਤ ਭਾਸ਼ਾ ਵਿਭਾਗ ਵਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਅਤੇ ਕਾਲਜ ਦੀਆਂ ਵਿਦਿਆਰਥਣਾ ਨੂੰ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਦੇ ਪ੍ਰਬੰਧਾ ਸਬੰਧੀ ਬਲਵੀਰ ਸਿੰਘ ਸਿੱਧੂ ਸੀਨੀਅਰ ਸਹਾਇਕ ਭਾਸ਼ਾ ਵਿਭਾਗ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਮਾਗਮ ਦੇ ਅਖੀਰ ਵਿੱਚ ਕਾਲਜ ਦੀ ਪ੍ਰਿੰਸੀਪਲ ਬਲਜਿੰਦਰ ਕੌਰ ਸੱਚਦੇਵਾ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਲ 2024 ਦਾ ਅੰਤਰ-ਰਾਸ਼ਟੀ ਮਾਂ ਬੋਲੀ ਦਿਹਾੜਾ ਭਾਸ਼ਾ ਵਿਭਾਗ ਕਪੂਰਥਲਾ ਵਲੋਂ ਸਾਡੇ ਕਾਲਜ ਦੇ ਵਿਹੜੇ ਵਿੱਚ ਮਨਾਇਆ ਹੈ ਅਤੇ ਇਸ ਸਮਾਗਮ ਦੀ ਸ਼ੋਭਾ ਦਾ ਹਿੱਸਾ ਬਣੇ ਸਾਰੇ ਮਹਿਮਾਨਾਂ, ਸਰੋਤਿਆ ਕਵੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।