ਨਵੀਂ ਦਿੱਲੀ 03 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ’ਚ ਸੋਨੇ (Gold) ਨੂੰ ਲੈ ਕੇ ਦੀਵਾਨਗੀ ਕਿਸੇ ਤੋਂ ਲੁਕੀ ਨਹੀਂ ਹੈ ਪਰ ਹੁਣ ਦੇਸ਼ ’ਚ ਸੋਨਾ ਮੰਗਵਾਉਣ ਦਾ ਰਸਤਾ ਅਤੇ ਤਰੀਕਾ ਪੂਰੀ ਤਰ੍ਹਾਂ ਬਦਲ ਰਿਹਾ ਹੈ। ਇੱਕ ਅਹਿਮ ਰਿਪੋਰਟ ਮੁਤਾਬਕ, ਭਾਰਤ ਦਾ ‘ਗੋਲਡ ਰੱਸ਼’ ਹੁਣ ਸਿੱਧਾ ਦੁਬਈ (UAE) ਵੱਲ ਮੁੜ ਗਿਆ ਹੈ।

ਅੰਕੜੇ ਦੱਸਦੇ ਹਨ ਕਿ ਭਾਰਤ ਵਿੱਚ ਸੰਯੁਕਤ ਅਰਬ ਅਮੀਰਾਤ (UAE) ਤੋਂ ਸੋਨੇ ਦੀ ਦਰਾਮਦ (Gold imports) ਵਿੱਚ ਜ਼ਬਰਦਸਤ ਉਛਾਲ ਆਇਆ ਹੈ, ਜਦਕਿ ਸਵਿਟਜ਼ਰਲੈਂਡ ਵਰਗੇ ਦੁਨੀਆ ਦੇ ਬਾਕੀ ਰਵਾਇਤੀ ਸਪਲਾਇਰਾਂ ਤੋਂ ਸੋਨੇ ਦੀ ਖ਼ਰੀਦ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

UAE ਬਣਿਆ ਭਾਰਤੀ ਜੌਹਰੀਆਂ ਦਾ ਨਵਾਂ ਪਸੰਦੀਦਾ

ਲੰਬੇ ਸਮੇਂ ਤੋਂ ਸਵਿਟਜ਼ਰਲੈਂਡ ਭਾਰਤ ਲਈ ਸੋਨੇ ਦਾ ਸਭ ਤੋਂ ਵੱਡਾ ਸਪਲਾਇਰ ਰਿਹਾ ਹੈ ਪਰ ਹੁਣ ਤਸਵੀਰ ਬਦਲ ਰਹੀ ਹੈ। ਭਾਰਤੀ ਦਰਾਮਦਕਾਰ (Importers) ਅਤੇ ਜੌਹਰੀ (Jwellers) ਹੁਣ ਭਾਰੀ ਮਾਤਰਾ ਵਿੱਚ ਦੁਬਈ ਅਤੇ UAE ਦੇ ਹੋਰ ਹਿੱਸਿਆਂ ਤੋਂ ਸੋਨਾ ਖ਼ਰੀਦ ਰਹੇ ਹਨ। ਇਸ ਦੇ ਚਲਦਿਆਂ UAE ਤੋਂ ਹੋਣ ਵਾਲੀ ਖੇਪ ’ਚ ਰਿਕਾਰਡ ਤੇਜ਼ੀ ਆਈ ਹੈ, ਜਦਕਿ ਬਾਕੀ ਦੁਨੀਆ ਤੋਂ ਦਰਾਮਦ ਦਾ ਗ੍ਰਾਫ਼ ਹੇਠਾਂ ਡਿੱਗ ਗਿਆ ਹੈ।

47% ਉਛਾਲ ਅਤੇ ਇੰਪੋਰਟ ਡਿਊਟੀ ਦਾ ਅਸਰ

ਅੰਕੜਿਆਂ ਦੀ ਮੰਨੀਏ ਤਾਂ ਚਾਲੂ ਵਿੱਤੀ ਸਾਲ (2026-27) ਦੀ ਪਹਿਲੀ ਤਿਮਾਹੀ ਯਾਨੀ ਅਪ੍ਰੈਲ-ਜੂਨ 2026 ਦੇ ਵਕਫ਼ੇ ਵਿੱਚ ਭਾਰਤ ਦਾ ਗੋਲਡ-ਬਾਰ (Gold-bar) ਦਰਾਮਦ ਸਾਲਾਨਾ ਆਧਾਰ ‘ਤੇ 47.1% ਵਧ ਕੇ 11.01 ਅਰਬ ਡਾਲਰ ($11.01 Billion) ‘ਤੇ ਪਹੁੰਚ ਗਿਆ ਹੈ।

ਪਿਛਲੇ ਸਾਲ ਦੀ ਇਸੇ ਸਮਾਨ ਮਿਆਦ (ਅਪ੍ਰੈਲ-ਜੂਨ 2025) ਵਿੱਚ ਇਹ ਅੰਕੜਾ 7.49 ਅਰਬ ਡਾਲਰ ਸੀ। 13 ਮਈ ਨੂੰ ਸੋਨੇ ‘ਤੇ ਕਸਟਮ ਡਿਊਟੀ (Import Duty) 6% ਤੋਂ ਵਧਾ ਕੇ 15% ਕੀਤੇ ਜਾਣ ਦੇ ਬਾਵਜੂਦ ਘਰੇਲੂ ਬਾਜ਼ਾਰ ਵਿੱਚ ਸੋਨੇ ਦੀ ਮੰਗ ਵਿੱਚ ਕੋਈ ਕਮੀ ਨਹੀਂ ਆਈ ਅਤੇ ਦਰਾਮਦ ਵਿੱਚ 47% ਤੋਂ ਵੱਧ ਦੀ ਤੇਜ਼ੀ ਦਰਜ ਕੀਤੀ ਗਈ।

ਸਵਿਟਜ਼ਰਲੈਂਡ ਛੱਡ ਦੁਬਈ ਕਿਉਂ ਭੱਜ ਰਹੇ ਹਨ ਦਰਾਮਦਕਾਰ

ਇੰਨੀ ਭਾਰੀ ਮਾਤਰਾ ਵਿੱਚ ਸੋਨਾ ਮੰਗਵਾਉਣ ਲਈ ਭਾਰਤੀ ਜੌਹਰੀਆਂ ਅਤੇ ਦਰਾਮਦਕਾਰਾਂ ਦਾ ਮੁੱਖ ਕੇਂਦਰ ਹੁਣ ਸਵਿਟਜ਼ਰਲੈਂਡ ਵਰਗੇ ਰਵਾਇਤੀ ਸਪਲਾਇਰਾਂ ਦੀ ਬਜਾਏ ਦੁਬਈ (UAE) ਬਣ ਗਿਆ ਹੈ। ਸਵਿਟਜ਼ਰਲੈਂਡ ਤੋਂ ਸੋਨੇ ਦੀ ਖ਼ਰੀਦ ਘਟੀ ਹੈ, ਜਦਕਿ UAE ਤੋਂ ਆਉਣ ਵਾਲੀ ਸੋਨੇ ਦੀ ਖੇਪ ਵਿੱਚ ਰਿਕਾਰਡ ਉਛਾਲ ਆਇਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।