ਕਪੂਰਥਲਾ, 6 ਮਾਰਚ (ਪੰਜਾਬੀ ਖਬਰਨਾਮਾ): ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਗਏ ਕਪੂਰਥਲਾ ਹੈਰੀਟੇਜ ਫੈਸਟੀਵਲ ਦੌਰਾਨ ਪੰਜਾਬ ਦੇ ਨਾਮੀ ਸ਼ਾਇਰਾਂ ਨੇ ਕਵੀ ਦਰਬਾਰ ਵਿਚ ਸ਼ਾਇਰੀ ਦੀ ਛਹਿਬਰ ਲਾਈ।
ਕਵੀ ਦਰਬਾਰ ਦਾ ਸੰਚਾਲਨ ਮਸ਼ਹੂਰ ਸ਼ਾਇਰ ਅਤੇ ਸਥਾਨਕ ਸਿਰਜਨਾ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਕੀਤਾ ਜਦਕਿ ਪ੍ਰੋਮਿਲਾ ਅਰੋਰਾ, ਡਾ. ਅਨੁਰਾਗ ਸ਼ਰਮਾ, ਡਾ. ਸਰਦੂਲ ਔਜਲਾ, ਡਾ. ਅਵਤਾਰ ਸਿੰਘ ਭੰਡਾਲ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਗੁਰਦੀਪ ਗਿੱਲ, ਸ਼ਹਿਬਾਜ਼ ਖਾਨ, ਜੈਲਦਾਰ ਸਿੰਘ ਹਸਮੁੱਖ, ਪੁਸ਼ਪਿੰਦਰ ਸਿੰਘ, ਲਾਲੀ ਕਰਤਾਰਪੁਰੀ, ਜਨਕਪ੍ਰੀਤ ਸਿੰਘ ਬੇਗੋਵਾਲ, ਵਰਿੰਦਰ ਔਲਖ ਫਰੀਦਕੋਟ, ਧਰਮਪਾਲ ਪੈਂਥਰ, ਅਵਤਾਰ ਸਿੰਘ ਅਸੀਮ, ਅਵਤਾਰ ਸਿੰਘ ਗਿੱਲ, ਅਮਨ ਗਾਂਧੀ, ਤੇਜਬੀਰ ਸਿੰਘ, ਰਜਨੀ ਵਾਲੀਆ, ਦੀਸ਼ ਦਬੁਰਜੀ, ਹਰਦੇਵ ਸਿੰਘ ਲੱਖਣ ਕਲਾਂ, ਮੁਖਤਾਰ ਸਿੰਘ ਸਹੋਤਾ ਸ਼ਾਇਰਾਂ ਨੇ ਸ਼ਾਇਰੀ ਨਾਲ ਸਰੋਤਿਆਂ ਨੂੰ ਸਮਾਜਿਕ ਕਦਰਾਂ-ਕੀਮਤਾਂ ਅਤੇ ਸੂਬੇ ਤੇ ਦੇਸ਼ ਦੀ ਤਰੱਕੀ ਸਬੰਧੀ ਆਪੋ-ਆਪਣੇ ਢੰਗ ਨਾਲ ਸੁਨੇਹਾ ਦਿੱਤਾ।
ਸ਼ਾਇਰ ਕੰਵਰ ਇਕਬਾਲ ਸਿੰਘ ਨੇ ਕਿਹਾ ਕਿ ਸੈਨਿਕ ਸਕੂਲ ਵਿਖੇ 1 ਮਾਰਚ ਤੋਂ 3 ਮਾਰਚ ਤੱਕ ਹੋਏ ਵਿਰਾਸਤੀ ਮੇਲੇ ਦੇ ਆਖਰੀ ਦਿਨ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ ਲੋਕਾਂ ਵਲੋਂ ਕਵੀ ਦਰਬਾਰ ਦੀ ਵੀ ਵਿਸ਼ੇਸ਼ ਤੌਰ ’ਤੇ ਸਲਾਹੁਤਾ ਕੀਤੀ ਗਈ।
ਕੈਪਸ਼ਨ- ਕਪੂਰਥਲਾ ਹੈਰੀਟੇਜ ਫੈਸਟੀਵਲ ਦੌਰਾਨ ਕਵੀ ਦਰਬਾਰ ਦਾ ਸੰਚਾਲਨ ਕਰਦੇ ਹੋਏ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਸਟੇਜ ਤੇ ਬੈਠੇ ਵੱਖ-ਵੱਖ ਕਵੀ ਤੇ ਸ਼ਾਇਰ।