ਲੁਧਿਆਣਾ, 16 ਮਾਰਚ, 2024 (ਪੰਜਾਬੀ ਖ਼ਬਰਨਾਮਾ): `15 ਸਤੰਬਰ 2024 ਤੱਕ ਸਿੰਥੈਟਿਕ ਫੈਬਰਿਕਸ ਤੇ ਮਿਨੀਮਮ ਇੰਪੋਰਟ ਪ੍ਰਾਈਸ ਲਗਾਉਣ’ ਦੇ ਸੰਬੰਧ ਵਿਚ ਡਾਇਰੈਕਟਰ ਜਨਰਲ ਆਫ਼ ਫਾਰੇਨ ਟ੍ਰੇਡ ਅਤੇ ਭਾਰਤ ਸਰਕਾਰ ਦੇ ਐਕਸ-ਆਫੀਸ਼ਿਓ ਐਡੀਸ਼ਨਲ ਸੇਕ੍ਰੇਟਰੀ ਸੰਤੋਸ਼ ਕੁਮਾਰ ਸਾਰੰਗੀ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦਾ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭ) ਸੰਜੀਵ ਅਰੋੜਾ ਨੇ ਸਵਾਗਤ ਕੀਤਾ ਹੈ।
ਅੱਜ ਇੱਥੇ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਦੀ ਪ੍ਰਵਾਨਗੀ ਨਾਲ ਸ਼ਨੀਵਾਰ (16 ਮਾਰਚ, 2024) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਦੇ ਅਨੁਸਾਰ, 15 ਸਤੰਬਰ, 2024 ਤੱਕ ਦੀ ਮਿਆਦ ਲਈ ਪੰਜ ਸਪੇਸੀਫਿਕ ਸੈਂਥੇਟਿਕ ਨਿਟਿਡ ਫੈਬਰਿਕਸ ‘ਤੇ 3.50 ਅਮਰੀਕੀ ਡਾਲਰ ਪ੍ਰਤੀ ਕਿਲੋਗ੍ਰਾਮ ਦੀ ਘੱਟੋ-ਘੱਟ ਦਰਾਮਦ ਕੀਮਤ ਲਗਾਈ ਗਈ ਹੈ। ਮੌਜੂਦਾ ‘ਮੁਫ਼ਤ’ ਆਯਾਤ ਨੀਤੀ, ਜਿਵੇਂ ਕਿ ਜਾਰੀ ਹੋਣ ਤੋਂ ਪਹਿਲਾਂ ਹੈ ਇਹ ਨੋਟੀਫਿਕੇਸ਼ਨ 16 ਸਤੰਬਰ 2024 ਤੋਂ ਪ੍ਰਭਾਵੀ ਹੋਵੇਗੀ, ਜਦੋਂ ਤੱਕ ਕਿ ਬਾਅਦ ਦੇ ਨੋਟੀਫਿਕੇਸ਼ਨ ਰਾਹੀਂ ਸਪੱਸ਼ਟ ਰੂਪ ਵਿੱਚ ਸੋਧਿਆ ਨਹੀਂ ਜਾਂਦਾ ਹੈ। ਨੋਟੀਫਿਕੇਸ਼ਨ ਵਿੱਚ ਦੱਸੇ ਗਏ ਪੰਜ ਖਾਸ ਸਿੰਥੈਟਿਕ ਨਿਟਿਡ ਫੈਬਰਿਕਸ ਇਸ ਪ੍ਰਕਾਰ ਹਨ: ਸਿੰਥੈਟਿਕ ਫਾਈਬਰ – ਅਨਬਲੀਚਡ ਜਾਂ ਬਲੀਚਡ; ਸਿੰਥੈਟਿਕ ਫਾਈਬਰ – ਡਾਈ ਕੀਤਾ ਹੋਇਆ; ਸਿੰਥੈਟਿਕ ਫਾਈਬਰ- ਵੱਖ ਵੱਖ ਰੰਗਾਂ ਦਾ ਯਾਰਨ; ਸਿੰਥੈਟਿਕ ਫਾਈਬਰ-ਪ੍ਰਿੰਟ ਕੀਤਾ ਹੋਇਆ; ਅਤੇ ਹੋਰ।
ਅਰੋੜਾ ਨੇ ਉਮੀਦ ਜ਼ਾਹਰ ਕੀਤੀ ਕਿ ਸਿੰਥੈਟਿਕ ਨਿਟਿਡ ਫੈਬਰਿਕਸ ‘ਤੇ 15 ਸਤੰਬਰ 2024 ਤੱਕ ਘੱਟੋ-ਘੱਟ ਦਰਾਮਦ ਮੁੱਲ ਲਾਗੂ ਕਰਨ ਨਾਲ ਸਥਾਨਕ ਉਦਯੋਗ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਇਹ ਪਹਿਲਾਂ ਮੁਫਤ ਆਯਾਤ ਨੀਤੀ ਕਾਰਨ ਬੁਰੀ ਤਰ੍ਹਾਂ ਨਾਲ ਜੂਝ ਰਹੀ ਸੀ ਅਤੇ ਘਾਟਾ ਸਹਿ ਰਹੀ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਸਥਾਨਕ ਉਦਯੋਗ ਦੇ ਵਡੇਰੇ ਹਿੱਤ ਵਿੱਚ, ਸਿੰਥੈਟਿਕ ਬੁਣੇ ਹੋਏ ਫੈਬਰਿਕ ‘ਤੇ ਘੱਟੋ-ਘੱਟ ਦਰਾਮਦ ਕੀਮਤ ਲਗਾਉਣ ਦੀ ਮਿਤੀ 15 ਸਤੰਬਰ, 2024 ਤੋਂ ਬਾਅਦ ਵਧਾ ਦਿੱਤੀ ਜਾਵੇਗੀ।