ਮਜੀਠਾ 26 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) ਮਜੀਠਾ ਨਗਰ ਕੌਸਲ ਚੋਣਾ ਦੀ ਸ਼ਬਵੇਦਨਸ਼ੀਲਤਾ ਨੂੰ ਵੇਖਦੇ ਹੋਏ ਹਾਈ ਕੋਰਟ ਵੱਲੋਂ ਨਿਜੁਕਟ ਕੀਤੇ ਗਏ ਅਬਜਰਵਰ ਸੇਜ਼ਲ ਅਤੇ ਗੌਰਵ ਵੱਲੋਂ ਮਜੀਠਾ ਦੇ ਸਾਰੇ ਪੋਲਿੰਗ ਸਟੇਸ਼ਨਾਂ ਦਾ ਜਾਇਜ਼ਾ ਲਿਆ ਗਿਆ।

ਅਬਜਰਵਰ ਗੌਰਵ ਅਤੇ ਸੇਜ਼ਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਕੋਰਟ ਵੱਲੋਂ ਡਿਊਟੀ ਲਗਾਈ ਗਈ ਹੈ। ਅਸੀਂ ਸਾਰਾ ਕੁਝ ਓਬਜਰਵ ਕਰ ਰਹੇ ਹਾਂ, ਅਗਰ ਕਿਸੇ ਵੀ ਤਰਾਂ ਨਾਲ ਇੱਥੇ ਕੋਈ ਪੱਖਪਾਤ ਹੋਏਗਾ ਤਾਂ ਅਸੀਂ ਉਹ ਸਾਰੀ ਇੰਨ ਬਿੰਨ ਰਿਪੋਰਟ ਬਣਾ ਕੇ ਸ਼ਾਮ ਨੂੰ 5 ਵਜੇ ਤੋਂ ਬਾਅਦ ਕੋਰਟ ਵਿੱਚ ਸਬਮਿਟ ਕਰਾਂਗੇ। ਉਨ੍ਹਾਂ ਕਿਹਾ ਕਿ ਇੱਥੇ ਸਾਨੂੰ ਪਤਾ ਲੱਗਿਆ ਹੈ ਕਿ ਕੁੱਝ ਪੋਲਿੰਗ ਸਟੇਸ਼ਨ ਉਪਰ ਪਾਣੀ ਦਾ ਅਤੇ ਵੀਲ ਚੇਅਰ ਦਾ ਪ੍ਰਬੰਧ ਨਹੀਂ ਹੈ ਉਹ ਵੀ ਅਸੀਂ ਸਭ ਰਿਪੋਰਟ ਵਿੱਚ ਲਿਖਾਂਗੇ ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।