ਚੰਡੀਗੜ੍ਹ, 09 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਗੁਰੂਗ੍ਰਾਮ ਦੀ PMLA ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੇ ਹਾਈ-ਪ੍ਰੋਫਾਈਲ ਮਨੀ ਲਾਂਡਰਿੰਗ ਮਾਮਲੇ ‘ਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਪੂਰੀ ਹੋ ਗਈ ਹੈ। ਈ ਡੀ ਅਤੇ ਸੰਜੀਵ ਅਰੋੜਾ ਦੇ ਵਕੀਲਾਂ ਦੀ ਬਹਿਸ ਵੀ ਪੂਰੀ ਹੋ ਗਈ ਹੈ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ‘ਤੇ ਫੈਸਲਾ ਸੁਰੱਖਿਅਤ (reserved) ਰੱਖ ਲਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ ਸ਼ੁੱਕਰਵਾਰ 12 ਜੂਨ ਨੂੰ ਹੋਵੇਗੀ। ਹੁਣ 12 ਜੂਨ ਨੂੰ ਅਦਾਲਤ ਵੱਲੋਂ ਜ਼ਮਾਨਤ ‘ਤੇ ਅੰਤਿਮ ਫੈਸਲਾ ਸੁਣਾਇਆ ਜਾ ਸਕਦਾ ਹੈ।

ਇਹ ਵੀ ਦੱਸ ਦਈਏ ਕਿ 12 ਜੂਨ ਨੂੰ ਹੀ ਸੰਜੀਵ ਅਰੋੜਾ ਦੀ ਨਿਆਂਇਕ ਹਿਰਾਸਤ ਦੀ ਮਿਆਦ ਵੀ ਖਤਮ ਹੋ ਰਹੀ ਹੈ, ਜਿਸ ਕਾਰਨ 12 ਜੂਨ ਦੀ ਸੁਣਵਾਈ ਹੋਰ ਵੀ ਮਹੱਤਵਪੂਰਨ ਬਣ ਗਈ ਹੈ। ਫਿਲਹਾਲ ਮਾਮਲਾ ਫੈਸਲੇ ਦੇ ਇੰਤਜ਼ਾਰ ਵਾਲੀ ਸਟੇਜ ‘ਤੇ ਹੈ, ਨਾ ਤਾਂ ਜ਼ਮਾਨਤ ਮਨਜ਼ੂਰ ਹੋਈ ਹੈ ਤੇ ਨਾ ਹੀ ਰੱਦ, ਅੰਤਿਮ ਫੈਸਲਾ ਅਗਲੀ ਤਾਰੀਖ ‘ਤੇ ਆ ਸਕਦਾ ਹੈ।

ਇਹ ਮਾਮਲਾ PMLA ਤਹਿਤ ਮਨੀ ਲਾਂਡਰਿੰਗ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ, ਜਿਸ ਦੀ ਜਾਂਚ ਈ ਡੀ ਕਰ ਰਹੀ ਹੈ। ਦਰਅਸਲ ED ਨੇ ਇਕ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਹ ਜਾਂਚ PMLA (Prevention of Money Laundering Act) ਤਹਿਤ ਹੋ ਰਹੀ ਹੈ। ਜਾਂਚ ਦੌਰਾਨ ED ਨੂੰ ਸੰਜੀਵ ਅਰੋੜਾ ਨਾਲ ਜੁੜੇ ਕੁਝ ਵਿੱਤੀ ਲੈਣ-ਦੇਣਾਂ ਅਤੇ ਦਸਤਾਵੇਜ਼ਾਂ ‘ਤੇ ਸ਼ੱਕ ਹੋਇਆ ਕਿ ਕੁਝ ਰਕਮਾਂ ਗਲਤ ਤਰੀਕੇ ਨਾਲ ਘੁਮਾਈਆਂ ਗਈਆਂ ਹੋ ਸਕਦੀਆਂ ਹਨ। ਇਸ ਦੇ ਆਧਾਰ ‘ਤੇ ED ਨੇ Sanjeev Arora ਨੂੰ ਗ੍ਰਿਫਤਾਰ ਕੀਤਾ ਸੀ। ED ਵੱਲੋਂ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਵਿਚਾਰਧੀਨ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।