ਸ੍ਰੀ ਅਨੰਦਪੁਰ ਸਾਹਿਬ 14 ਮਾਰਚ (ਪੰਜਾਬੀ ਖ਼ਬਰਨਾਮਾ):ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਚਨਾ ਕੇਂਦਰ ਨੂੰ ਲੋਕ ਅਰਪਣ ਕਰਨ ਉਪਰੰਤ ਵੱਖ ਵੱਖ ਪਿੰਡਾਂ ਨੂੰ ਗ੍ਰਾਟਾਂ ਦੇ ਗੱਫੇ ਵੱਡੇ ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਨੁਹਾਰ ਬਦਲਣ ਦਾ ਦਾਅਵਾ ਦੁਹਰਾਇਆ। ਇਸ ਮੌਕੇ ਦੋਵੇਂ ਆਗੂਆਂ ਨੇ 7.22 ਲੱਖ ਦੀ ਗ੍ਰਾਟ ਗੰਗੂਵਾਲ ਤੇ ਝਿੰਜੜੀ ਅੱਪਰ ਲਈ ਦਿੱਤੀ। ਉਨ੍ਹਾਂ ਨੇ ਭਲਾਣ 6.50 ਲੱਖ ਰੁਪਏ, ਭਨੂਪਲੀ 3.75 ਲੱਖ ਰੁਪਏ, ਸੂਰੇਵਾਲ ਅੱਪਰ 3 ਲੱਖ ਰੁਪਏ, ਨੰਗਲੀ 2 ਲੱਖ ਰੁਪਏ, ਰਾਏਪੁਰ ਅੱਪਰ 2 ਲੱਖ, ਬੀਕਾਪੁਰ ਅੱਪਰ 2 ਲੱਖ, ਮਾਣਕਪੁਰ 1.5 ਲੱਖ, ਜਿੰਦਵੜੀ/ਦਬਖੇੜਾ/ਭਾਲੋਵਾਲ/ਗੰਗੂਵਾਲ/ਬਾਸੋਵਾਲ/ ਖਮੇੜਾ ਲੋਅਰ ਨੂੰ 1 -1 ਲੱਖ ਰੁਪਏ, ਜਿੰਦਵੜੀ 1 ਲੱਖ ਰੁਪਏ ਦੇ ਚੈਕ ਵੰਡੇ ਗਏ।  ਇਹ ਰਾਸ਼ੀ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਬੇਹੱਦ ਸਹਾਈ ਤੇ ਉਪਯੋਗੀ ਸਿੱਧ ਹੋਵੇਗੀ।

ਹਲਕੇ ਦੀ ਬਦਲ ਰਹੀ ਨੁਹਾਰ ਬਾਰੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਸਮਾਰੋਹ ਵਿੱਚ ਸਾਮਿਲ ਹੋਏ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਚੱਲ ਰਹੇ ਹਨ ਜਾਂ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਵਿਕਾਸ ਪ੍ਰੋਜੈਕਟ ਸਮੁੱਚੀ ਲੋਕਾਈ ਨੂੰ ਅਰਪਣ ਕਰ ਰਹੇ ਹਾਂ। ਵੱਡੇ ਪ੍ਰੋਜੈਕਟਾਂ ਤੋ ਇਲਾਵਾ ਪਿੰਡਾਂ ਵਿਚ ਛੋਟੇ ਵਿਕਾਸ ਕਾਰਜਾਂ ਦੀ ਬੇਹੱਦ ਜਰੂਰਤ ਪੈਂਦੀ ਹੈ, ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗ੍ਰਾਟਾਂ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਗਲੀਆਂ/ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ, ਟੋਬੇ/ਛੱਪੜਾ ਦੀ ਸਫਾਈ, ਸਟਰੀਟ ਲਾਈਟ, ਸੁੱਧ ਪਾਣੀ ਦੀ ਸਪਲਾਈ, ਸਿੱਖਿਆ ਲਈ ਚੰਗੇ ਸਰਕਾਰੀ ਸਕੂਲ, ਲੋਕਾਂ ਨੂੰ ਸਿਹਤਮੰਦ ਰੱਖਣ ਲਈ ਸਿਹਤ ਕੇਂਦਰ ਵਰਗੀਆਂ ਸਹੂਲਤਾਂ ਦੇਣ ਵਿੱਚ ਪਿਛਲੀਆਂ ਸਰਕਾਰਾ 75 ਸਾਲ ਪਿੱਛੜ ਗਈਆਂ ਸਨ, ਸਾਡੀ ਸਰਕਾਰ ਦੀ ਨੇਕ ਨੀਅਤ ਤੇ ਇਮਾਨਦਾਰੀ ਨਾਲ ਦੋ ਸਾਲਾ ਵਿੱਚ ਹੀ ਪੰਜਾਬ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਦੇ ਪ੍ਰੋਜੈਕਟ ਹਰ ਜਿਲ੍ਹੇ ਵਿੱਚ ਚੱਲ ਰਹੇ ਹਨ, ਮਾਨ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ, ਇਸ ਲਈ ਵਿਕਾਸ ਦੀ ਰਫਤਾਰ ਵਿਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਵੱਖ ਵੱਖ ਪਿੰਡਾਂ ਲਈ ਗ੍ਰਾਟਾਂ ਤਕਸੀਮ ਕੀਤੀਆਂ।

 ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਡਾ.ਸੰਜੀਵ ਗੌਤਮ ਮੈਂਬਰ ਮੈਡੀਕਲ ਕੋਂਸਲ ਪੰਜਾਬ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ, ਜਸਵੀਰ ਸਿੰਘ ਅਰੋੜਾ ਸੀਨੀਅਰ ਆਗੂ, ਦਵਿੰਦਰ ਸਿੰਘ ਸਿੰਦੂ ਬਲਾਕ ਪ੍ਰਧਾਨ, ਬਲਵਿੰਦਰ ਕੌਰ ਬੈਂਸ, ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ, ਸੁਖਦੇਵ ਸਿੰਘ ਬੀਟੀ, ਵਿੱਕੀ ਬੀਟੀ, ਐਲਕਸ, ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ ਪ੍ਰਧਾਨ,ਪੱਮੂ ਢਿੱਲੋਂ, ਦਲਜੀਤ ਸਿੰਘ ਕੈਂਥ ਕੋਸਲਰ, ਬੀਬੀ ਬਲਵੀਰ ਕੋਰ ਕੌਸਲਰ, ਬਿਕਰਮਜੀਤ ਸਿੰਘ ਸੰਧੁ  ਕੋਸਲਰ, ਕਮਲਜੀਤ ਸਿੰਘ ਭੱਟੀ ਕੋਸਲਰ, ਗੁਰਵਿੰਦਰ ਸਿੰਘ ਬੰਟੀ ਵਾਲੀਆ ਕੋਸਲਰ, ਪ੍ਰਵੀਨ ਕੋਸ਼ਲ ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਕੌਰ ਅਰੋੜਾ ਕੋਸਲਰ, ਪਰਮਵੀਰ ਸਿੰਘ ਰਾਣਾ ਕੋਸਲਰ, ਰੀਟਾ ਅਡਵਾਲ ਮੀਤ ਪ੍ਰਧਾਨ, ਸ਼ੰਮੀ ਬਰਾਰੀ ਯੂਥ ਆਗੂ, ਗੁਰਮੀਤ ਸਿੰਘ ਕਲੋਤਾ, ਕੈਪਟਨ ਗੁਰਨਾਮ ਸਿੰਘ, ਰਾਜਪਾਲ ਮੋਹੀਵਾਲ, ਸੋਹਣ ਸਿੰਘ ਨਿੱਕੂਵਾਲ, ਊਸ਼ਾ ਰਾਣੀ, ਕਮਲੇਸ਼ ਨੱਡਾ, ਰਾਮਪਾਲ ਕਾਹੀਵਾਲ, ਬਲਵਿੰਦਰ ਝਿੰਜੜੀ, ਜਿੰਮੀ ਡਾਢੀ ਅਤੇ ਹੋਰ ਉੱਚ ਅਧਿਕਾਰੀ ਤੇ ਪਤਵੰਤੇ ਹਾਜਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।