GST Camp

ਫਰੀਦਕੋਟ, 06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਣ—ਰਜਿਸਟਰਡ ਡੀਲਰਾਂ ਨੂੰ ਮੌਕੇ ਤੇ ਹੀ ਰਜਿਸਟਰਡ ਕਰਨ ਦੇ ਮਕਸਦ ਨਾਲ ਸਹਾਇਕ ਕਮਿਸ਼ਨਰ ਰਾਜ ਕਰ ਫਰੀਦਕੋਟ ਸ੍ਰੀ ਵਰੁਣ ਨਾਗਪਾਲ ਦੀ ਅਗਵਾਈ ਹੇਠ ਪੁਰਾਣੀ ਦਾਣਾ ਮੰਡੀ ਅਤੇ ਕਿਲ੍ਹਾ ਰੋਡ ਫਰੀਦਕੋਟ ਵਿਖੇ ਰਜਿਸਟ੍ਰੇਸ਼ਨ ਕੈਪ ਲਗਾਇਆ ਗਿਆ। ਜਿਸ ਵਿੱਚ ਜਿਲ੍ਹੇ ਦੇ ਅਣ-ਰਜਿਸਟਰਡ ਡੀਲਰਾਂ ਵੱਲੋਂ ਕੈਂਪ ਵਿੱਚ ਹਿੱਸਾ ਲਿਆ ਗਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਸ਼ੀਨਮ ਰਾਣੀ ਰਾਜ ਕਰ ਅਫਸਰ ਨੇ ਦੱਸਿਆ ਕਿ ਇਹ ਕੈਂਪ ਅਣ—ਰਜਿਸਟਰਡ ਡੀਲਰਾਂ ਨੂੰ ਜੀ.ਐਸ.ਟੀ. ਐਕਟ ਅਧੀਨ ਰਜਿਸਟਰਡ ਕਰਨ ਲਈ ਲਗਾਇਆ ਗਿਆ ਹੈ ਤੇ ਇਸ ਕੈਂਪ ਵਿੱਚ ਹਰ ਅਣ—ਰਜਿਸਟਰਡ ਡੀਲਰ ਨੂੰ ਰਜਿਸਟਰੇਸ਼ਨ ਕਰਨ ਵਿੱਚ ਪੇਸ਼ ਆਉਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ  ਜਿਹੜੀਆਂ ਫਰਮ ਰਜਿਸਟਰੇਸਨ ਦੇ ਦਾਇਰੇ ਵਿੱਚ ਆਉਦੀਆਂ ਹਨ, ਪ੍ਰੰਤੂ ਉਨ੍ਹਾਂ ਵੱਲੋਂ ਜੀ.ਐਸ.ਟੀ. ਰਜਿਸਟ੍ਰੇਸ਼ਨ ਲਈ ਅਜੇ ਤੱਕ ਅਪਲਾਈ ਨਹੀ ਕੀਤਾ ਗਿਆ, ਉਨ੍ਹਾਂ ਵਿਰੁੱਧ ਜੀ.ਐਸ.ਟੀ. ਐਕਟ ਅਧੀਨ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਇਹ ਰਜਿਸਟ੍ਰੇਸ਼ਨ ਕੈਂਪ ਸ਼ਹਿਰ ਦੇ ਵੱਖ—ਵੱਖ ਬਜ਼ਾਰਾਂ ਵਿੱਚ ਵੀ ਲਗਾਏ ਜਾਣਗੇ, ਤਾਂ ਜ਼ੋ ਵੱਧ ਤੋ ਵੱਧ ਅਣ—ਰਜਿਸਟਰਡ ਡੀਲਰ ਇਸ ਦਾ ਫਾਇਦਾ ਉਠਾ ਸਕਣ।

ਇਸ ਕੈਂਪ ਵਿੱਚ ਸ਼੍ਰੀ ਜਸਵੰਤ ਸਿੰਘ, ਸ਼੍ਰੀ ਕੁਲਵਿੰਦਰ ਸਿੰਘ ਦਫਤਰ ਸਹਾਇਕ ਕਮਿਸ਼ਨਰ ਰਾਜ ਕਰ ਫਰੀਦਕੋਟ ਨੇ ਵਿਭਾਗ ਵੱਲੋ ਆਪਣੀਆਂ ਸੇਵਾਵਾਂ ਦਿੱਤੀਆਂ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।