ਸ੍ਰੀ ਅਨੰਦਪੁਰ ਸਾਹਿਬ, 05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣਾ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਉਪਰਾਲੇ ਕਰਨੇ ਬਹੁਤ ਹੀ ਸ਼ਲਾਘਾਯੋਗ ਉੱਦਮ ਹਨ। ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਗਠਨਾ, ਧਾਰਮਿਕ ਜਥੇਬੰਦੀਆਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।
ਇਨਾ ਵਿਚਾਰਾਂ ਦਾ ਪ੍ਰਗਟਾਵਾ ਸੰਦੀਪ ਪਥਰੀਆਂ ਤਹਿਸੀਲਦਾਰ ਨੇ ਅੱਜ ਤਹਿਸੀਲ ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੂਟੇ ਲਗਾਉਣ ਲਗਾਉਣ ਮੌਕੇ ਕੀਤਾ। ਉਨਾ ਦੇ ਨਾਲ ਅਮਰੀਕ ਸਿੰਘ, ਰਾਕੇਸ਼ ਕਪਿਲਾ, ਜਸਦੀਪ ਸਿੰਘ ਅਤੇ ਹੋਰ ਪਤਵੰਤੇ ਨਾਗਰਿਕ ਵੀ ਹਾਜ਼ਰ ਸਨ।
ਉਨ੍ਹਾਂ ਨੇ ਕਿਹਾ ਕਿ ਕੇਵਲ ਰੁੱਖ ਲਗਾਉਣ ਤੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਬਹੁਤ ਜਰੂਰੀ ਹੈ ਤੇ ਇਸ ਦੇ ਨਾਲ ਹੀ ਆਪਣੇ ਘਰਾਂ ਵਿਚ ਕੂੜੇਦਾਨ ਰੱਖਣ, ਗੰਦਗੀ ਨੂੰ ਸਮੇਂ ਸਿਰ ਢੁਕਵੀਂ ਥਾਂ ‘ਤੇ ਡੰਪ ਕਰਨਾ, ਗਲੀਆਂ ਨਾਲੀਆਂ ਦੀ ਸਫ਼ਾਈ ਅਤੇ ਖੁੱਲੇ ਵਿਚ ਪਖਾਨਾ ਨਾ ਜਾਣਾ ਵੀ ਬਹੁਤ ਜਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਲਗਾਏ ਜਾ ਰਹੇ ਬੂਟਿਆਂ ਦੀ ਸਾਂਭ ਸੰਭਾਲ ਕਰਨੀ ਵੀ ਸਾਡੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਬਗੀਚੇ ਲਗਾ ਕੇ ਘਰਾਂ ਅੰਦਰ ਹਰਿਆਵਲ ਅਤੇ ਕੀਟਨਾਸ਼ਕ ਰਹਿਤ ਜੈਵਿਕ ਖਾਦਾਂ ਦੀ ਵਰਤੋਂ ਨਾਲ ਤਿਆਰ ਕੀਤੀਆਂ ਫ਼ਲ ਸਬਜ਼ੀਆਂ ਉਪਯੋਗ ਵਿਚ ਲਿਆਂਦੀਆਂ ਜਾਣ ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੌਕੇ ਰਾਜਨ ਸ਼ਰਮਾ, ਧਰਮਿੰਦਰ ਸਿੰਘ, ਇਸ਼ਾਤ ਸ਼ਰਮਾ, ਹਰਜਿੰਦਰ ਸਿੰਘ, ਪਾਲ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਕੌਰ, ਅੰਜੂ ਬਾਲਾ, ਸੰਦੀਪ ਸਿੰਘ, ਰਮੇਸ਼ ਚੰਦਰ ਅਦਿ ਹਾਜ਼ਰ ਸਨ।