ਤਰਨ ਤਾਰਨ 22 ਫਰਵਰੀ (ਪੰਜਾਬੀ ਖ਼ਬਰਨਾਮਾ)

 ਭਾਰਤ ਸਰਕਾਰ ਦੇ ਐੱਮ.ਐੱਸ.ਐੱਮ.ਈ. ਮੰਤਰਾਲੇ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਾਈ ਭਾਗੋ ਨਰਸਿੰਗ ਕਾਲਜ ਤਾਰਨ ਤਾਰਨ ਵਿਖੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ 500 ਤੋਂ ਵੱਧ ਲੋਕਾਂ ਨੇ ਭਾਗ ਲਿਆ । 

ਇਸ ਕੈਂਪ ਵਿੱਚ ਸ਼੍ਰੀ ਦੀਪਕ ਚੇਚੀ, ਸਹਾਇਕ ਡਾਇਰੈਕਟਰ, ਐੱਮ.ਐੱਸ.ਐੱਮ.ਈ.ਡੀ.ਐੱਫ.ਓ. ਲੁਧਿਆਣਾ ਵੱਲੋਂ ਆਏ ਲੋਕਾਂ ਨੂੰ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹੱਥੀਂ ਅਤੇ ਰਵਾਇਤੀ ਔਜਾਰਾਂ ਨਾਲ ਕੰਮ ਕਰਨ ਵਾਲੇ ਹੁਨਾਰਮੰਦਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਕੰਮ ਨੂੰ ਵਧਾਉਣ ਲਈ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ । ਇਸ ਵਿੱਚ 18 ਵੱਖ ਵੱਖ ਤਰਾਂ ਤੇ ਕਿੱਤਿਆਂ ਜਿਵੇਂ ਕੇ ਦਰਜੀ, ਧੋਬੀ, ਲੌਹਾਰ, ਘੁਮਿਆਰ, ਮਾਲਾਕਰ ਆਦਿ ਨਾਲ ਸਬੰਧਤ ਹੁਨਾਰਮੰਦਾਂ ਨੂੰ ਟ੍ਰੇਨਿੰਗ, ਟੂਲ ਕਿੱਟ ਅਤੇ ਰਿਆਇਤੀ ਵਿਆਜ ਦਰਾਂ ਅਤੇ ਬੈਂਕ ਕਰਜੇ ਦਾ ਪ੍ਰਾਵਧਾਨ ਹੈ । ਸ਼੍ਰੀਮਤੀ ਈਸ਼ੀਤਾ ਥੰਮਨ, ਸਹਾਇਕ ਡਾਇਰੈਕਟਰ ਐੱਮ.ਐੱਸ.ਐੱਮ.ਈ.- ਡੀ.ਐੱਫ.ਓ. ਲੁਧਿਆਣਾ ਵੱਲੋਂ ਸਕੀਮ ਸਬੰਧੀ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ । ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਸਿਮਰਨਦੀਪ ਸਿੰਘ ਆਈ.ਏ.ਐੱਸ, ਉਪ ਮੰਡਲ ਮੈਜਿਸਟ੍ਰੇਟ ਤਰਨ ਤਾਰਨ ਜੀ ਵੱਲੋਂ ਕੈਂਪ ਵਿਚ ਆਏ ਲੋਕਾਂ ਨੂੰ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ । ਸਮਾਰੋਹ ਵਿੱਚ ਸ਼੍ਰੀ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਸ਼੍ਰੀ ਨਿਰਮਲ ਰਾਏ ਲੀਡ ਜ਼ਿਲ੍ਹਾ ਮੈਨੇਜਰ ਤਰਨ ਤਾਰਨ ਅਤੇ ਜ਼ਿਲ੍ਹਾ ਪੱਧਰੀ ਕਮੇਟੀ ਦੇ ਹੋਰ ਮੈਂਬਰ ਸ਼੍ਰੀ ਗੁਰਮੁਖ ਸਿੰਘ, ਸ਼੍ਰੀ ਸੁਰਜੀਤ ਸਿੰਘ ਸਾਗਰ ਵੀ ਮੌਜੂਦ ਰਹੇ । ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ https://pmvishwakarma.gov.in ਪੋਰਟਲ ਉੱਪਰ ਜਾਂ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਉੱਪਰ ਜਾ ਕੇ ਆਧਾਰ ਕਾਰਡ, ਬੈਂਕ ਖਾਤੇ ਅਤੇ ਅਧਾਰ ਕਾਰਡ ਨਾਲ ਲਿੰਕ ਮੋਬਾਈਲ ਨੰਬਰ ਦੀ ਜਾਣਕਰੀ ਦੇ ਕੇ ਖੁਦ ਨੂੰ ਰਜਿਸਟਰ ਕਰਵਾ ਸਕਦੇ ਹਨ 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।