13 ਨਵੰਬਰ ਬਟਾਲਾ, 2025 (ਪੰਜਾਬੀ ਖਬਰਨਾਮਾ ਬਿਊਰੋ):- ਜੱਗੂ ਭਗਵਾਨਪੁਰੀਏ ਗਰੁੱਪ ਦੇ ਇੱਕ ਗੁਰਗੇ ਨੇ ਹਥਿਆਰਾਂ ਦੀ ਬਰਾਮਦਗੀ ਮੌਕੇ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਪੁਲਿਸ ਵੱਲੋਂ ਜਵਾਬੀ ਫਾਇਰਿੰਗ ’ਚ ਜੱਗੂ ਭਗਵਾਨਪੁਰੀਏ ਦਾ ਗੁਰਗਾ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਨੂੰ ਥਾਣਾ ਸੇਖਵਾਂ ਦੀ ਪੁਲਿਸ ਨੇ ਵਿਜੇ ਮਸੀਹ ਵਾਸੀ ਸਤ ਕੋਹਾ ਨੂੰ ਪਿਸਤੌਲ ਅਤੇ ਤਿੰਨ ਜ਼ਿੰਦਾ ਰਾਉਂਦ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਹਨਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮ ਵਿਜੇ ਮਸੀਹ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਹ ਜੱਗੂ ਭਗਵਾਨਪੁਰੀਏ ਦੇ ਗਰੁੱਪ ਦੇ ਗੁਰਗੇ ਅੰਮ੍ਰਿਤ ਦਾਲਮ ਦੇ ਸਾਥੀ ਮਲਕੀਤ ਸਿੰਘ ਉਰਫ ਬੱਗੂ ਵਾਸੀ ਨਾਹਰਪੁਰ ਖੱਦਰ ਦੇ ਇਸ਼ਾਰੇ ’ਤੇ ਕੰਮ ਕਰਦਾ ਹੈ।
ਡੀਐਸਪੀ ਸੰਜੀਵ ਕੁਮਾਰ ਨੇ ਅੱਗੇ ਦੱਸਿਆ ਕਿ ਵੀਰਵਾਰ ਦੀ ਸਵੇਰ ਨੂੰ ਜਦ ਮਲਕੀਤ ਸਿੰਘ ਉਰਫ਼ ਬੱਗੂ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਨਿਸ਼ਾਨਦੇਹੀ ’ਤੇ ਕਲੇਰ ਕਲਾਂ ਨਹਿਰ ਦੇ ਕੰਡੇ ਹਥਿਆਰਾਂ ਦ਼ੀ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਮਲਕੀਤ ਬੱਗੂ ਨੇ ਦੱਬੇ ਹੋਏ ਪਿਸਤੌਲ ਨੂੰ ਕੱਢ ਕੇ ਦੋ ਫਾਇਰ ਪੁਲਿਸ ਪਾਰਟੀ ’ਤੇ ਕਰ ਦਿੱਤੇ, ਜਿਸ ਦੇ ਜਵਾਬ ’ਚ ਐੱਸ.ਐੱਚ.ਓ. ਸੇਖਵਾਂ ਸਬ ਇੰਸਪੈਕਟਰ ਰਜਵੰਤ ਕੌਰ ਦੇ ਗਨਮੈਨ ਨੇ ਜਵਾਬੀ ਫਾਇਰਿੰਗ ਕੀਤੀ। ਜਿਸ ਨਾਲ ਇੱਕ ਗੋਲੀ ਮਲਕੀਤ ਬੱਗੂ ਦੀ ਲੱਤ ’ਚ ਲੱਗੀ ਹੈ ਅਤੇ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਹੈ।। ਡੀਐੱਸਪੀ ਨੇ ਦੱਸਿਆ ਕਿ ਫੋਰੈਂਸਿਕ ਟੀਮਾਂ ਪਹੁੰਚ ਗਈਆਂ ਹਨ ਅਤੇ ਜਿਸ ਪਿਸਤੌਲ ਨਾਲ ਮਲਕੀਤ ਨੇ ਪੁਲਿਸ ਪਾਰਟੀ ’ਤੇ ਗੋਲੀ ਚਲਾਈ ਸੀ ਉਹ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ।
ਸੰਖੇਪ:
