Medical Camp

ਫਾਜ਼ਿਲਕਾ 28 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ  ਚੰਦਰ  ਸ਼ੇਖਰ  ਕੱਕੜ ਸਿਵਲ ਸਰਜਨ ਨੇ ਦੱਸਿਆ ਕਿ ਸਤੰਬਰ 2024 ਤੋਂ ਸਿਵਲ ਹਸਪਤਾਲ ਵਿੱਚ ਦੀ ਹੰਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਫਾਜਿਲਕਾ ਵਿਖੇ 3 ਡਾਇਲਸਿਸ ਯੂਨਿਟ ਲਗਾਏ ਗਏ ਹਨ ਜਿਸ ਰਾਹੀਂ ਹੁਣ ਤੱਕ  ਗੁਰਦੇ ਦੇ ਮਰੀਜ਼ਾਂ ਦਾ  719 ਕੇਸ  ਦਾ ਡਾਇਲਸਿਸ ਹੋ ਚੁੱਕਾ ਹੈ। ਇਸ ਸੁਵਿਧਾ ਦਾ ਜਿਲ੍ਹਾ ਫਾਜਿਲਕਾ ਅਤੇ ਆਸ ਪਾਸ ਦੇ ਹੋਰ ਜਿਲਿ੍ਹਆ ਦੇ ਲੋਕ ਵੀ ਫਾਇਦਾ ਲੈ ਰਹੇ ਹਨ। ਇਸ  ਦੇ ਨਾਲ਼ ਅਬੋਹਰ ਸਿਵਲ ਹਸਪਤਾਲ ਵਿੱਚ  ਇੱਕ ਸਾਲ ਦੌਰਾਨ 710 ਕੇਸ ਦਾ ਮੁਫ਼ਤ ਡਾਇਲੇਸਿਸ ਹੋਇਆ ਹੈ। ਉਹਨਾਂ  ਦੱਸਿਆ ਕਿ ਅਬੋਹਰ ਵਿੱਚ ਇੱਕ  ਮਸ਼ੀਨ ਕੰਮ ਕਰ ਰਹੀ ਹੈ। ਉਹਨਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਡਾਇਲਸਿਸ ਕਰਵਾਉਣ ਦੇ 2 ਤੋਂ 3 ਹਜ਼ਾਰ ਰੁਪਏ ਖਰਚ ਆਉਂਦੇ ਹਨ, ਜੋ ਗਰੀਬ ਜਾਂ ਆਮ ਲੋਕਾਂ ਲਈ ਸੰਭਵ ਨਹੀਂ ਸਨ। ਇਹ ਡਾਇਲਸਿਸ ਯੂਨਿਟ ਰਾਹੀਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਡਾਇਲਸਿਸ ਕੀਤੇ ਜਾ ਰਹੇ ਹਨ। ਡਾ ਲਹਿੰਬਰ ਰਾਮ ਨੇ ਸਮਾਜ ਸੇਵੀ ਸੰਸਥਾਵਾਂ, ਮੀਡੀਆਂ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਡਾਇਲਸਿਸ ਮਰੀਜਾਂ ਨੂੰ ਇਸ ਸੁਵਿਧਾ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਸ ਸੁਵਿਧਾ ਦਾ ਮੁਫ਼ਤ ਫਾਇਦਾ ਉਠਾ ਸਕਣ। ਇਸ ਸਮੇਂ ਸਹਾਇਕ  ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਦੇਵੇਸ਼ ਕੁਮਾਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਰੋਹਿਤ ਸਟੈਨੋ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।