ਸ੍ਰੀ ਅਨੰਦਪੁਰ ਸਾਹਿਬ 13 ਮਾਰਚ (ਪੰਜਾਬੀ ਖ਼ਬਰਨਾਮਾ):ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸ ਸ੍ਰੀ ਅਨੰਦਪੁਰ ਸਾਹਿਬ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 68 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਿਸ ਵਿੱਚੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ 62 ਲੱਖ ਰੁਪਏ ਖਰਚ ਹੋਣਗੇ। ਜਦੋ ਕਿ ਖਿਡਾਰੀਆਂ ਲਈ ਕੁਸ਼ਤੀ ਦੇ ਮੈਟ ਮੁਹੱਇਆ ਕਰਵਾਏ ਜਾਣਗੇ। ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਹਾਈ ਸਕੂਲ ਕੋਟਲਾ ਪਾਵਸ ਹਾਊਸ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਸੁਧਾਰਾ ਦੀ ਦਿਸ਼ਾ ਵਿੱਚ ਜਿਕਰਯੋਗ ਸੁਧਾਰ ਕੀਤੇ ਗਏ ਹਨ। ਅੱਜ ਸਰਕਾਰੀ ਸਕੂਲਾ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਣ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਨੰਬਰ ਇੱਕ ਦਾ ਸੂਬਾ ਬਣਾਉਣ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਸੁਪਨਾ ਹੈ ਕਿ ਹੇਠਲੇ ਪੱਧਰ ਤੱਕ ਬੁਨਿਆਦੀ ਸਹੂਲਤਾਂ ਹਰ ਵਿਅਕਤੀ ਨੂੰ ਮੁਹੱਇਆ ਕਰਵਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਅੱਜ਼ ਪੰਜਾਬ ਵਿੱਚ ਵਿਕਾਸ ਦਾ ਦੌਰ ਚੱਲ ਰਿਹਾ ਹੈ, ਸੂਬੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਨਵੇ ਸੁਧਾਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸੁਧਾਰਾ ਵੱਲ ਵਿਸੇਸ਼ ਕਦਮ ਪੁੱਟੇ ਹਨ, ਸਕੂਲ ਆਫ ਐਮੀਨੈਂਸ, ਵਿਦਿਆਰਥੀਆਂ ਲਈ ਟ੍ਰਾਸਪੋਰਟ, ਸਕੂਲਾਂ ਵਿਚ ਸੁਰੱਖਿਆ ਗਾਰਡ, ਪ੍ਰਿੰਸੀਪਲਾਂ ਦੀ ਵਿਦੇਸ਼ਾ ਵਿਚ ਸਿਖਲਾਈ, ਵਿਦਿਆਰਥੀਆਂ ਦੀ ਈਸਰੋ ਅਤੇ ਜਪਾਨ ਵਿਚ ਫੇਰੀ, ਹੈਡਮਾਸਟਰਾਂ ਦੀ ਵੱਡੇ ਸੰਸਥਾਨਾ ਵਿੱਚ ਟ੍ਰੇਨਿੰਗ ਦਾ ਫੈਸਲਾ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰ ਕੀਤੀ ਜਾ ਰਹੀ ਹੈ।

    ਇਸ ਮੌਕੇ ਡਾ.ਸੰਜੀਵ ਗੌਤਮ ਮੈਂਬਰ ਮੈਡੀਕਲ ਕੋਂਸਲ ਪੰਜਾਬ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਸੋਹਣ ਸਿੰਘ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਨਤਿਨ ਸ਼ਰਮਾ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ.ਕੁਲਤਰਨਜੀਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਐਸ.ਪੀ ਸਿੰਘ, ਮੁੱਖ ਅਧਿਆਪਕ ਜਸਵਿੰਦਰ ਕੌਰ ਸੰਧੂ, ਯੋਗਰਾਜ, ਪੁਸ਼ਪਾ ਦੇਵੀ ਸਰਪੰਚ, ਗੁਰਚਰਨ ਸਿੰਘ ਐਸ.ਐਮ.ਸੀ ਚੇਅਰਮੈਨ, ਰਾਮ ਸਿੰਘ, ਦਲਜੀਤ ਸਿੰਘ ਕਾਕਾ ਨਾਨਗਰਾ, ਲੈਕ.ਦਇਆ ਸਿੰਘ, ਕੁਲਵੀਰ ਸਿੰਘ, ਮਨਦੀਪ ਕੌੜਾ, ਪਰਮਿੰਦਰ ਸਿੰਘ, ਅਜੇ ਕੁਮਾਰ, ਲਲਿਤਾ ਕੁਮਾਰੀ, ਭਰਪੂਰ ਕੌਰ, ਹਰਿੰਦਰ, ਮਨਦੀਪ ਕੌਰ, ਜਿੰਦਰਪਾਲ, ਰੀਚੁ ਸ਼ਰਮਾ, ਰਾਮ ਨਾਥ, ਤੇਲੂ ਰਾਮ, ਨਰਿੰਦਰ ਕੌਰ, ਊਸ਼ਾ ਰਾਣੀ, ਸੁੱਚਾ ਸਿੰਘ, ਅਵਤਾਰ ਸਿੰਘ, ਹੰਸ ਰਾਜ ਜੇ.ਈ, ਸੰਜੀਵ ਕੁਮਾਰ ਜੇ.ਈ, ਸਸ਼ੀ ਬਾਲਾ, ਸੁਸ਼ਮਾ ਦੇਵੀ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।