(ਪੰਜਾਬੀ ਖ਼ਬਰਨਾਮਾ):ਸਾਗ ਦਾ ਸੇਵਨ ਸਾਡੇ ਘਰਾਂ ਵਿਚ ਆਮ ਹੀ ਕੀਤਾ ਜਾਂਦਾ ਹੈ। ਸਰ੍ਹੋਂ ਦੇ ਹਰੇ ਹਰੇ ਪੱਤਿਆਂ ਨੂੰ ਧੋ ਕੇ ਤੇ ਕੱਟ ਕੇ ਉਹਨਾਂ ਨੂੰ ਹੋਰਨਾਂ ਕਈ ਸਾਰੀਆਂ ਚੀਜ਼ਾਂ ਸਮੇਤ ਪਕਾਇਆ ਜਾਂਦਾ ਹੈ। ਪਰ ਇਹ ਸਾਗ ਸਰਦੀਆਂ ਵਿਚ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਡੇ ਨਾਲ ਗਰਮੀਆਂ ਵਿਚ ਬਣਨ ਵਾਲੇ ਇਕ ਸਾਗ ਦੀ ਗੱਲ ਕਰਨ ਜਾ ਰਹੇ ਹਾਂ, ਜੋ ਖਾਣ ਵਿਚ ਤਾਂ ਸੁਆਦ ਹੈ ਹੀ, ਨਾਲੋ ਨਾਲ ਤੁਹਾਡੀ ਸਿਹਤ ਲਈ ਵੀ ਵਰਦਾਨ ਸਾਬਿਤ ਹੋਵੇਗਾ। ਇਸ ਸਾਗ ਨੂੰ ਚਲਾਈ ਦਾ ਸਾਗ ਕਿਹਾ ਜਾਂਦਾ ਹੈ। ਉਂਝ ਇਸ ਸਾਗ ਦੇ ਹੋਰ ਵੀ ਕਈ ਨਾਮ ਹਨ, ਜਿਵੇਂ ਅਮਰਾਂਥ ਦਾ ਸਾਗ, ਪਿਗਵੀਡ ਦਾ ਸਾਗ ਆਦਿ। ਚਲਾਈ ਦਾ ਸਾਗ ਵਿਟਾਮਿਨ, ਮਿਨਰਲਸ ਤੇ ਐਂਟ ਆਕਸੀਡੇਂਟਸ ਤੱਤਾਂ ਨਾਲ ਭਰਪੂਰ ਹੁੰਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।