ਜਿਲ੍ਹਾ ਫ਼ਿਰੋਜ਼ਪੁਰ ਵਲੋਂ 5 ਸਤੰਬਰ ਦੇ ਸੂਬਾ ਪੱਧਰੀ ਐਕਸ਼ਨ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ – ਮਲਕੀਤ ਹਰਾਜ /ਅਮਿਤ ਕੁਮਾਰ 

ਫ਼ਿਰੋਜ਼ਪੁਰ 14 ਅਗਸਤ (ਪੰਜਾਬੀ ਖਬਰਨਾਮਾ ਬਿਊਰੋ ) ਡੀ.ਟੀ.ਐੱਫ  ਦੀ ਅਹਿਮ ਮੀਟਿੰਗ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਅਤੇ ਜਿਲ੍ਹਾ ਸਕੱਤਰ ਅਮਿਤ ਕੁਮਾਰ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਦੌਰਾਨ ਵਿੱਚ ਵੱਖ-ਵੱਖ ਆਗੂਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 5 ਸਤੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੇ ਸੂਬਾ ਪੱਧਰੀ ਐਕਸ਼ਨ ਲਈ ਫੀਲਡ ਵਿੱਚ ਜਾ ਕੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਐਕਸ਼ਨ ਵਿੱਚ ਵੱਧ ਤੋਂ ਵੱਧ ਅਧਿਆਪਕਾਂ ਨੂੰ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਜਿਲ੍ਹਾ ਸਕੱਤਰ ਅਮਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਧਿਆਪਕਾ ਦੀਆਂ ਜਾਇਜ ਮੰਗਾਂ ਹੱਲ ਕਰਨ ਤੋਂ ਭੱਜ ਰਹੀ ਹੈ। ਡੀ.ਟੀ.ਐੱਫ ਮੰਗ ਕਰਦੀ ਹੈ ਕਿ ਡਾ. ਰਵਿੰਦਰ ਕੰਬੋਜ ਤੇ ਸਾਥੀ ਨਰਿੰਦਰ ਭੰਡਾਰੀ ਨੂੰ ਜਾਰੀ ਟਰਮੀਨੇਸ਼ਨਾਂ ਦੀ ਤਜਵੀਜ਼ ਰੱਦ ਕਰਕੇ ਸੇਵਾਵਾਂ ਰੈਗੂਲਰ ਕੀਤੀਆਂ ਜਾਣ , ਓ.ਡੀ.ਐੱਲ ਅਧਿਆਪਕਾਂ ਦੇ ਇੱਕ ਦਹਾਕੇ ਤੋਂ ਪੈਡਿੰਗ ਰੈਗੂਲਰ ਆਰਡਰ ਜਾਰੀ ਕੀਤੇ ਜਾਣ,6635 ਈਟੀਟੀ, 3704 ਮਾਸਟਰ ਅਤੇ 899 ਅੰਗਰੇਜ਼ੀ ਅਧਿਆਪਕ ਭਰਤੀ ਦੀਆਂ ਰਿਕਾਸਟ ਚੋਣ ਸੂਚੀਆਂ ‘ਚੋਂ ਬਾਹਰ ਅਧਿਆਪਕਾਂ ਦਾ ਭਵਿੱਖ ਪੂਰਨ ਸੁਰੱਖਿਅਤ ਕੀਤਾ ਜਾਵੇ,ਰੈਗੂਲਰ ਹੋ ਚੁੱਕੇ ਓ.ਡੀ.ਐੱਲ. ਅਧਿਆਪਕਾਂ ਦੇ ਰੈਗੂਲਰ ਹੋਣ ਦੀ ਮਿਤੀ ਅਨੁਸਾਰ ਬਣਦੇ ਤਨਖ਼ਾਹ ਬਕਾਏ ਜਾਰੀ ਕੀਤੇ ਜਾਣ,180 ਈ.ਟੀ.ਟੀ. ਅਧਿਆਪਕਾਂ ਨੂੰ ਮੁੱਢਲੀ ਭਰਤੀ 4500 ਈਟੀਟੀ ਅਨੁਸਾਰ ਬਣਦੇ ਸਾਰੇ ਲਾਭ ਸਮੇਤ ਪਰਖ ਸਮਾਂ ਪੁਰਾਣੇ ਤਨਖ਼ਾਹ ਸਕੇਲ ਬਹਾਲ ਕੀਤੇ ਜਾਣ,3582 ਮਾਸਟਰ ਕਾਡਰ ਨੂੰ ਮੁੱਖ ਦਫਤਰ ਮੋਹਾਲੀ ਵਿਖੇ ਹਾਜਰ ਹੋਣ ਦੀ ਮਿਤੀ 16-07-2018 ਅਨੁਸਾਰ ਸੀਨੀਆਰਤਾ ਸਮੇਤ ਸਾਰੇ ਪੈਡਿੰਗ ਲਾਭ ਦਿੱਤੇ ਜਾਣ,ਐੱਸ ਐੱਸ ਏ/ ਰਮਸਾ ਅਧੀਨ ਕੀਤੀ 10 ਸਾਲ ਦੀ ਕੱਚੀ ਨੌਕਰੀ ਤੋਂ ਬਾਅਦ ਰੈਗੂਲਰ ਹੋਏ 8886 ਅਧਿਆਪਕਾਂ ਸਮੇਤ ਅਜਿਹੀਆਂ ਬਾਕੀ ਭਰਤੀਆਂ ਦੇ ਪੁਰਸ਼ ਅਧਿਆਪਕਾਂ ਨੂੰ ਸਲਾਨਾ ਇਤਫਾਕੀਆ ਛੁੱਟੀਆਂ ਵਿੱਚ ਵਾਧੇ ਮੌਕੇ ਠੇਕਾ ਅਧਾਰ ‘ਤੇ ਕੀਤੀ ਸੇਵਾ ਨੂੰ ਗਿਣਿਆ ਜਾਵੇ,17 ਜੁਲਾਈ 2020 ਤੋਂ ਬਾਅਦ ਭਰਤੀ ਸਮੂਹ 4161 ਅਤੇ 3704 ਮਾਸਟਰ, 6635, 5994, 2364 ਈ.ਟੀ.ਟੀ. ਅਤੇ 569 ਲੈਕਚਰਾਰ ਕਾਡਰ ਲਈ ਛੇਵੇਂ ਪੰਜਾਬ ਤਨਖ਼ਾਹ ਸਕੇਲਾਂ ਅਨੁਸਾਰ ਪੇਅ ਫਿਕਸੇਸ਼ਨ ਕਰਨ ਦੇ ਅਦਾਲਤੀ ਫੈਸਲੇ ਜਰਨਲਾਈਜ਼ ਕੀਤੇ ਜਾਣ। ਕੰਪਿਊਟਰ ਫੈਕਲਟੀ, ਮੈਰੀਟੋਰੀਅਸ ਅਧਿਆਪਕ ਅਤੇ ਸਮੂਹ ਕੱਚੇ ਅਧਿਆਪਕ ਤੇ ਨਾਨ ਟੀਚਿੰਗ ਵੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਜਾਣ,ਈ.ਟੀ.ਟੀ, ਐੱਚ.ਟੀ, ਸੀ.ਐੱਚ.ਟੀ, ਬੀ.ਪੀ.ਈ.ਓ, ਓ.ਸੀ.ਟੀ, ਸੀਐਂਡਵੀ, ਨਾਨ-ਟੀਚਿੰਗ, ਮਾਸਟਰ ਕਾਡਰ, ਲੈਕਚਰਾਰ, ਹੈੱਡਮਾਸਟਰ ਅਤੇ ਅੱਗੇ ਪ੍ਰਿੰਸੀਪਲ ਕਾਡਰਾਂ ਦੀਆਂ ਸਾਰੀਆਂ ਪ੍ਰਮੋਸ਼ਨਾਂ ਸਮਾਂਬਧ ਮੁਕੰਮਲ ਕੀਤੀਆਂ ਜਾਣ। ਇਸ ਮੌਕੇ ਸਰਬਜੀਤ ਸਿੰਘ ਭਾਵੜਾ,ਦਵਿੰਦਰ ਨਾਥ, ਲਖਵਿੰਦਰ ਸਿੰਘ ਸਿਮਕ, ਗੁਰਵਿੰਦਰ ਸਿੰਘ ਖੋਸਾ, ਸੰਦੀਪ ਕੁਮਾਰ ਮੱਖੂ, ਸਵਰਨ ਸਿੰਘ ਜੋਸਨ, ਨਰਿੰਦਰ ਸਿੰਘ ਜੰਮੂ, ਮਨੋਜ ਕੁਮਾਰ,ਹੀਰਾ ਸਿੰਘ ਤੂਤ, ਦਰਸ਼ਨ ਲਾਲ,  ਸੁਧੀਰ ਕੁਮਾਰ , ਸੁਭਾਸ ਚੰਦਰ, ਰਜਿੰਦਰ ਕੁਮਾਰ, ਮੈਡਮ ਸ਼ਿਲਪਾ ਰਾਣੀ, ਮੈਡਮ ਕੋਮਲ ਮਹਿਤਾ ਆਦਿ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।