ਨਾਭਾ, 18 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਨਾਭਾ ਦੇ DSP ਮਨਦੀਪ ਕੌਰ ਦੀ ਗੱਡੀ ਪਟਿਆਲਾ-ਰਾਜਪੁਰਾ ਹਾਈਵੇਅ ’ਤੇ ਮੁਹਾਲੀ ਏਅਰਪੋਰਟ ਨੂੰ ਜਾਂਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ DSP ਮਨਦੀਪ ਕੌਰ ਅਤੇ ਉਨ੍ਹਾਂ ਦੇ ਗੰਨਮੈਨ ਨੂੰ ਸੱਟਾਂ ਆਈਆਂ। ਗੰਨਮੈਨ ਦੇ ਸਿਰ ’ਤੇ ਸੱਟਾਂ ਲੱਗੀਆਂ, ਜਦਕਿ DSP ਦੇ ਹੱਥ ’ਤੇ ਫ੍ਰੈਕਚਰ ਹੋਇਆ।

ਜਾਣਕਾਰੀ ਮੁਤਾਬਕ, DSP ਮਨਦੀਪ ਕੌਰ 31 ਅਕਤੂਬਰ ਨੂੰ ਗੁਜਰਾਤ ਦੇ ਏਕਤਾ ਦਿਵਸ ਦੀ ਪਰੇਡ ’ਚ ਸ਼ਾਮਿਲ ਹੋਣ ਲਈ ਰਵਾਨਾ ਹੋਣ ਵਾਲੀ ਸੀ। ਹਾਦਸੇ ਦੇ ਕਾਰਨ ਉਨ੍ਹਾਂ ਦੀ ਯਾਤਰਾ ਰੁਕੀ ਰਹੀ ਅਤੇ ਸੁਰੱਖਿਆ ਟੀਮ ਨੇ DSP ਅਤੇ ਗੰਨਮੈਨ ਨੂੰ ਤੁਰੰਤ ਹਸਪਤਾਲ ਭੇਜਿਆ।

ਜ਼ਿਕਰਯੋਗ ਹੈ ਕਿ ਇਹ ਉਹੀ DSP ਮੈਡਮ ਹਨ, ਜਿੰਨ੍ਹਾ ਦੀ ਕੁੱਝ ਦਿਨ ਪਹਿਲਾਂ ਕਿਸਾਨਾਂ ਨਾਲ ਬਹਿਸ ਹੋ ਗਈ। ਇਹ ਮਾਮਲਾ ਕਾਫੀ ਸੁਰਖੀਆਂ ‘ਚ ਆਇਆ। DSP ਨੇ ਕਿਸਾਨਾਂ ਵਲੋਂ ਉਹਨਾਂ ਨਾਲ ਬਦਸਲੂਕੀ ਅਤੇ ਵਰਦੀ ਖਿੱਚਣ ਦੇ ਇਲਜ਼ਾਮ ਲਗਾਏ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।