ਤਰਨ ਤਾਰਨ, 20 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐਸ. ਦੇ ਦਿਸ਼ਾ ਨਿਰਦੇਸ਼ਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਮਿਤੀ 21 ਮਈ, 2025 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਕਮਰਾ ਨੰਬਰ 115, ਪਹਿਲੀ ਮੰਜਿਲ, ਡੀ,ਸੀ. ਦਫਤਰ ਕੰਪਲੈਕਸ ਸਰਹਾਲੀ ਰੋਡ (ਪਿੰਡ ਪਿੱਦੀ) ਤਰਨ ਤਾਰਨ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਸਵੈ-ਰੋਜ਼ਗਾਰ / ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਕਰਮ ਜੀਤ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ ਵੱਲੋਂ ਬੇਰੋਜਗਾਰ ਉਮੀਦਵਾਰਾ ਨੂੰ ਇਸ ਪਲੇਸਮੈਂਟ ਕੈਂਪ / ਸਵੈ- ਰੋਜਗਾਰ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ।
ਪਲੇਸਮੈਂਟ ਕੈਂਪ ਵਿੱਚ ਪੁਖਰਾਜ ਹੈਲਥ ਕੇਅਰ ਕੰਪਨੀ ਅਤੇ ਏਅਰਟੈਲ ਕੰਪਨੀ ਭਾਗ ਲੈ ਰਹੀ ਹੈ, ਪੁਖਰਾਜ ਕੰਪਨੀ ਨੂੰ ਅਡਵਾਈਜ਼ਰਾ ਦੀ ਲੋੜ ਹੈ। ਯੋਗਤਾ ਘੱਟੋ-ਘੱਟ ਬਾਰ੍ਹਵੀ ਪਾਸ (ਤਨਖਾਹ 15000/- ਰੁਪਏ ਸਿਰਫ ਲੜਕੀਆਂ) (ਉਮਰ 20 – 35 ) ਅਤੇ ਏਅਰਟੈਲ ਕੰਪਨੀ ਨੂੰ ਸੇਲਜ ਮੈਨਾ ਦੀ ਲੋੜ ਹੈ, ਤਨਖਾਹ 11300 + ਪੀ.ਐਫ, ( ਉਮਰ 18 ਤੋਂ 40 ਸਿਰਫ ਲੜਕੇ) ਪ੍ਰਾਰਥੀ ਕੋਲ ਆਪਣੀ ਬਾਈਕ ਅਤੇ ਇਨਡਰੋਇਡ ਫੋਨ ਹੋਣਾ ਚਾਹੀਦਾ ਹੈ।
ਸਵੈ ਰੋਜਗਾਰ ਕੈਂਪ ਵਿੱਚ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ , ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਡਿਪਟੀ ਡਾਇਰੈਕਟਰ ਮੱਛੀ ਪਾਲਣ ਤਰਨ ਤਰਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਜਿਲ੍ਹਾ ਮੈਨੇਜਰ ਐਸ. ਸੀ. ਐਫ. ਸੀ, ਲੀਡ ਜਿਲ੍ਹਾ ਮੈਨੇਜਰ ਤਰਨ ਤਾਰਨ ਦੇ ਸਹਿਯੋਗ ਨਾਲ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਕੈਂਪ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਉਪਲੱਬਧ ਸਵੈ-ਰੋਜ਼ਗਾਰ ਸਕੀਮਾਂ / ਟ੍ਰੇਨਿੰਗ / ਰੋਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਚਾਹਵਾਨ ਪ੍ਰਾਰਥੀਆਂ ਨੂੰ ਸਕੀਮਾਂ ਅਤੇ ਲੋਨ ਸਬੰਧੀ ਵੱਖ-ਵੱਖ ਵਿਭਾਗੀ ਸਕੀਮਾਂ ਅਧੀਨ ਮੌਕੇ ‘ਤੇ ਹੀ ਫਾਰਮ ਵੀ ਭਰਵਾਏ ਜਾਣਗੇ, ਇਸ ਸਵੈ- ਰੋਜਗਾਰ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈੱਲਪ ਲਾਈਨ ਨੰਬਰ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।