ਹੁਸ਼ਿਆਰਪੁਰ, 6 ਮਾਰਚ (ਪੰਜਾਬੀ ਖਬਰਨਾਮਾ):ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ 7 ਮਾਰਚ ਨੂੰ ਸ੍ਰੀ ਸ਼ਿਵਰਾਤਰੀ ਉਤਸਵ ਦੇ ਸਬੰਧ ਵਿਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਰੂਟਾਂ ’ਤੇ ਆਉਣ ਵਾਲੀਆਂ ਮੀਟ ਦੀਆਂ ਦੁਕਾਨਾਂ, ਸਲਾਟਰ ਹਾਊਸ ਸ਼ੋਭਾ ਯਾਤਰਾ ਦੌਰਾਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਸ਼ਿਵਰਾਤਰੀ ਉਤਸਵ ਕਮੇਟੀ ਵਲੋਂ ਸ੍ਰੀ ਸ਼ਿਵਰਾਤਰੀ ਉਤਸਵ ਦੇ ਸਬੰਧ ਵਿਚ 7 ਮਾਰਚ ਨੂੰ ਨੇੜੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਸਾਰੇ ਮੰਦਰਾਂ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਦੁਪਹਿਰ 2 ਵਜੇ ਸ਼ਿਵ ਮੰਦਰ, ਜੇਜੋਂ ਦੀ ਬਾਵਲੀ, ਭਵਾਨੀ ਨਗਰ, ਭਰਵਾਈਂ ਰੋਡ ਹੁਸ਼ਿਆਰਪੁਰ ਤੋਂ ਕੱਢੀ ਜਾ ਰਹੀ ਹੈ, ਜਿਸ ਸਬੰਧ ਵਿਚ ਕਮੇਟੀ ਵਲੋਂ ਉਕਤ ਰੂਟ ’ਤੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਸਬੰਧੀ ਬੇਨਤੀ ਕੀਤੀ ਗਈ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।