Smooth wheat procurement

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸੰਗਰੂਰ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸੰਗਰੂਰ ਵਿਚ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸੈਕਟਰ ਅਫ਼ਸਰ ਤਾਇਨਾਤ

ਸੰਗਰੂਰ, 1 ਅਪ੍ਰੈਲ 2025 (ਪੰਜਾਬੀ ਖਬਰਨਾਮਾ ਬਿਊਰੋ ):- ਰੱਬੀ ਸੀਜ਼ਨ 2025-26 ਦੌਰਾਨ ਜ਼ਿਲ੍ਹਾ ਸੰਗਰੂਰ ਦੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਵਿਚ ਵੱਖੋ ਵੱਖ ਸੈਕਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ ਜੋ ਕਿ ਕਿਸੇ ਵੀ ਸਮੱਸਿਆ ਦੀ ਸਥਿਤੀ ਵਿਚ ਸਬੰਧਤ ਉੱਪ ਮੰਡਲ ਮੈਜਿਸਟਰੇਟ ਨਾਲ ਤਾਲਮੇਲ ਕਰਨਗੇ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਖਰੀਦ ਪ੍ਰਬੰਧਾਂ ਦੀ ਸਮੁੱਚੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ (ਜ) ਕਰਨਗੇ ਅਤੇ ਸਬੰਧਤ ਐਸ.ਡੀ.ਐੱਮ. ਆਪਣੇ ਅਧਿਕਾਰ ਖੇਤਰ ਵਿਚ ਖਰੀਦ ਪ੍ਰਬੰਧਾਂ ਦੇ ਇੰਚਾਰਜ ਹੋਣਗੇ। ਉਨ੍ਹਾਂ ਕਿਹਾ ਕਿ ਸੈਕਟਰ ਅਫਸਰਾਂ ਵਲੋਂ ਡਿਊਟੀ ਵਿਚ ਕਿਸੇ ਵੀ ਕਿਸਮ ਦੀ ਕੀਤੀ ਗਈ ਲਾਪਰਵਾਹੀ ਦੀ ਸੂਰਤ ਵਿਚ ਉਸ ਵਿਰੁਧ ਅਨੁਸਾਸ਼ਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਸੈਕਟਰ ਅਫਸਰ ਅਗੇਤੀ ਪ੍ਰਵਾਨਗੀ ਤੋਂ ਬਿਨਾ ਆਪਣਾ ਸਟੇਸ਼ਨ ਨਹੀਂ ਛੱਡੇਗਾ ਅਤੇ ਹਰੇਕ ਸੈਕਟਰ ਅਫਸਰ ਡਿਊਟੀ ਦੌਰਾਨ ਆਪਣਾ ਮੋਬਾਈਲ ਫੋਨ ਖੁੱਲ੍ਹਾ ਰੱਖੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਪ੍ਰਬੰਧਾਂ ਦੇ ਸੁਚੱਜੇ ਪ੍ਰਬੰਧਾਂ ਲਈ ਜ਼ਿਲਾ ਪੱਧਰ ਉਤੇ ਅਤੇ ਉੱਪ ਮੰਡਲ ਮੈਜਿਸਟਰੇਟ ਪੱਧਰ ‘ਤੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜਿੱਥੇ ਕਿ ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ, ਸੰਗਰੂਰ (ਸੰਪਰਕ ਨੰ: 98888-67455, 01672-234362), ਚਰਨਜੋਤ ਸਿੰਘ ਵਾਲੀਆ ਉੱਪ ਮੰਡਲ ਮੈਜਿਸਟਰੇਟ, ਸੰਗਰੂਰ (ਸੰਪਰਕ ਨੰ: 97790-22255, 01672-234260), ਰਾਜੇਸ਼ ਕੁਮਾਰ ਉੱਪ ਮੰਡਲ ਮੈਜਿਸਟਰੇਟ, ਮੂਨਕ ਵਾਧੂ ਚਾਰਜ (ਸੰਪਰਕ ਨੰ: 98764-70300, 98765-70300, 01676-276654), ਪ੍ਰਮੋਦ ਸਿੰਗਲਾ ਉਪ ਮੰਡਲ ਮੈਜਿਸਟਰੇਟ ਲਹਿਰਾ (ਵਾਧੂ ਚਾਰਜ) ( ਸੰਪਰਕ ਨੰਬਰ 95014-42300, 01676-272125 ), ਪ੍ਰਮੋਦ ਸਿੰਗਲਾ ਉੱਪ ਮੰਡਲ ਮੈਜਿਸਟਰੇਟ, ਸੁਨਾਮ ਊਧਮ ਸਿੰਘ ਵਾਲਾ (ਸੰਪਰਕ ਨੰ: 95014-42300, 01672-220070), ਵਿਕਾਸ ਹੀਰਾ ਉੱਪ ਮੰਡਲ ਮੈਜਿਸਟਰੇਟ, ਧੂਰੀ ਨਾਲ (ਸੰਪਰਕ ਨੰ: 99885-65609, 01675-220561), ਮਨਜੀਤ ਕੌਰ , ਉੱਪ ਮੰਡਲ ਮੈਜਿਸਟਰੇਟ, ਭਵਾਨੀਗੜ੍ਹ (ਸੰਪਰਕ ਨੰ: 98559-20320), ਰਾਜੇਸ਼ ਕੁਮਾਰ ਉੱਪ ਮੰਡਲ ਮੈਜਿਸਟਰੇਟ, ਦਿੜ੍ਹਬਾ (ਸੰਪਰਕ ਨੰ: 98764-70300, 98765-70300, 01675-220561) ਅਤੇ ਗੁਰਪ੍ਰੀਤ ਸਿੰਘ ਕੰਗ , ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈਜ਼ (ਸੰਪਰਕ ਨੰ: 97813-30180, 01672-234051) ਨੂੰ ਨਿਗਰਾਨ ਅਧਿਕਾਰੀ ਲਾਇਆ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।