06 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਹ ਅਭਿਆਸ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਹਰਿਆਣਾ ਸਮੇਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੀਤਾ ਜਾਵੇਗਾ। ਹੁਕਮ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ ਇਹ ਸਾਰੇ 244 ਸ਼੍ਰੇਣੀਬੱਧ ਸਿਵਲ ਡਿਫੈਂਸ ਕਸਬਿਆਂ ਅਤੇ ਜ਼ਿਲ੍ਹਿਆਂ ਵਿੱਚ ਕੀਤਾ ਜਾਵੇਗਾ, ਤਾਂ ਜੋ ਦੁਸ਼ਮਣ ਦੇ ਕਿਸੇ ਵੀ ਹਮਲੇ ਦੀ ਸੂਰਤ ਵਿੱਚ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲਾ ਸਾਇਰਨ ਚਾਲੂ ਕਰ ਦੇਣਾ ਚਾਹੀਦਾ ਹੈ। ਚੁਣੇ ਹੋਏ ਖੇਤਰਾਂ ਵਿੱਚ ਕਰੈਸ਼ ਬਲੈਕਆਊਟ ਉਪਾਅ ਲਾਗੂ ਹੋਣੇ ਚਾਹੀਦੇ ਹਨ। ਹਵਾਈ ਜਾਂ ਜ਼ਮੀਨੀ ਹਮਲੇ ਦੀ ਸਥਿਤੀ ਵਿੱਚ ਸਾਰੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ। ਸਭ ਤੋਂ ਮਹੱਤਵਪੂਰਨ, ਸਾਡੇ ਊਰਜਾ ਬੁਨਿਆਦੀ ਢਾਂਚੇ ਅਤੇ ਫੌਜ ਨਾਲ ਸਬੰਧਤ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ।ਇਸ ਵਿਚਾਲੇ ਮੌਕ ਡਰਿੱਲ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੌਕ ਡਰਿੱਲ ‘ਚ ਪੂਰਾ ਸਹਿਯੋਗ ਕਰਾਂਗੇ। ਉਨ੍ਹਾਂ ਆਖਿਆ ਕਿ ਕੱਲ੍ਹ ਪੰਜਾਬ ‘ਚ ਬਲੈਕ ਆਊਟ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਫਿਰੋਜ਼ਪੁਰ ‘ਚ ਇੱਕ ਵਾਰ ਮੌਕ ਡਰਿੱਲ ਹੋ ਚੁੱਕੀ ਹੈ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਲੋਕ ਮੌਕ ਡਰਿੱਲ ‘ਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ‘ਕੇਂਦਰ ਤੇ ਮਿਲਟਰੀ ਵੱਲੋਂ ਹਾਲੇ ਤੱਕ ਪੂਰੀ ਡਿਟੇਲ ਨਹੀਂ ਆਈ ਹੈ। ਇਸ ਮਾਮਲੇ ‘ਚ ਦੇਸ਼ ਦੇ ਨਾਲ ਖੜਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ‘ਤੇ ਵੀ ਸਾਧਿਆ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਹਕੂਮਤ ਆਪਣੇ ਦੇਸ਼ ਨੂੰ ਤਬਾਹ ਕਰਨ ‘ਤੇ ਤੁਲੀ ਹੋਈ ਹੈ।
ਸੰਖੇਪ: ਮੌਕ ਡਰਿੱਲ ਲਈ ਸਾਰੇ ਰਾਜ ਤੈਅ, CM ਮਾਨ ਨੇ ਦਿੱਤਾ ਪੂਰਾ ਸਹਿਯੋਗ ਅਤੇ ਪਾਕਿਸਤਾਨ ‘ਤੇ ਵੀ ਕੀਤੀ ਤਿੱਖੀ ਟਿੱਪਣੀ।
