ਬਟਾਲਾ, 23 ਫਰਵਰੀ (ਪੰਜਾਬੀ ਖ਼ਬਰਨਾਮਾ) : ਅੱਗ ਤੇ ਜੀਵਨ ਸੁਰੱਖਿਆ ਵਿਸ਼ੇ ‘ਤੇ ਜਾਗਰੂਕਤਾ ਤੇ ਮੋਕ ਡਰਿਲ ਦਾ ਆਯੋਜਨ ਪੰਡਤ ਮੋਹਨ ਲਾਲ ਐਸ.ਡੀ. ਕਾਲਜ਼ ਫਾਰ ਗਰਲਜ਼, ਫਤਿਹਗੜ੍ਹ ਚੂੜੀਆਂ ਵਿਖੇ ਪ੍ਰਿੰਸੀਪਲ ਪ੍ਰਦੀਪ ਕੌਰ ਵਲੋ ਕੀਤਾ ਗਿਆ । ਜਿਸ ਵਿਚ ਸਥਾਨਿਕ ਫਾਇਰ ਇੰਚਾਰਜ ਸਟੇਸ਼ਨ ਸ: ਸੁਰਿੰਦਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ ਵਿਚ ਫਾਇਰ ਅਫ਼ਸਰ ਰਕੇਸ਼ ਸ਼ਰਮਾਂ, ਜਸਬੀਰ ਸਿੰਘ, ਹਰਬਖਸ਼ ਸਿੰਘ, ਹਰਪ੍ਰੀਤ ਸਿੰਘ ਦੇ ਨਾਲ ਸਿਮਰਨਜੀਤ ਕੌਰ, ਸਟਾਫ ਤੇ ਵਿਦਿਆਰਥਣਾਂ ਨੇ ਹਿੱਸਾ ਲਿਆ।
ਇਸ ਮੌਕੇ ਪਹਿਲੇ ਸ਼ੈਸ਼ਨ ਵਿਚ ਹਰਬਖਸ਼ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ-10 ਨੁਕਾਤੀ ਏਜੰਡਾ ਦੇ ਮਦ ਨੰ. 3 ਦੇ ਅਨੁਸਾਰ ਆਫਤਾਂ ਨੂੰ ਨਜਿਠੱਣ ਲਈ ਔਰਤਾਂ ਦੀ ਹਿੱਸੇਦਾਰੀ ਤੇ ਅਗਵਾਈ ਕਰਨ ਲਈ ਯੋਗ ਹੋਣੀਆਂ ਚਾਹੀਦੀਆਂ ਹਨ ਕਿਉਕਿ ਕਿਸੇ ਵੀ ਆਫਤ ਜਾਂ ਹਾਦਸੇ ਦਾ ਅਸਰ ਸਭ ਤੋਂ ਵੱਧ ਬੱਚਿਆਂ ਤੇ ਅੋਰਤਾਂ ‘ਤੇੇ ਪੈਂਦਾ ਹੈ। ਅੱਗ ਲੱਗਣ ਦੇ ਛੋਟੇ ਛੋਟੇ ਕਾਰਣ ਅਤੇ ਅਣਗਹਿਲੀਆਂ ਬਾਰੇ ਦਸਿਆ ਤੇ ਸੁਚੇਤ ਕੀਤਾ।
ਦੂਸਰੇ ਮੋਕ ਡਰਿਲ ਸ਼ੈਸ਼ਨ ਵਿਚ ਫਾਇਰ ਅਫ਼ਸਰ ਰਕੇਸ਼ ਸ਼ਰਮਾਂ ਨੇ ਦਸਿਆ ਕਿ ਮੋਕ ਡਰਿਲ ਦਾ ਮੁੱਖ ਉਦੇਸ਼ ਕਿਸੇ ਵੀ ਅੱਗ ਹਾਦਸੇ ਨੂੰ ਛੇਤੀ ਕਾਬੂ ਕੀਤਾ ਜਾ ਸਕੇ ਤਾਂ ਜੋ ਇਹ ਕੋਈ ਵੱਡਾ ਹਾਦਸਾ ਨਾ ਬਣ ਸਕੇ। ਇਸ ਲਈ ਹਰੇਕ ਨਾਗਰਿਕ ਨੂੰ ਕਿਸੇ ਵੀ ਹੰਗਾਮੀ ਸਥਿਤੀ ਨੂੰ ਨਜਿੱਠਣ ਲਈ ਮੋਕ ਡਰਿਲ ਵਿਚ ਜਰੂਰ ਹਿੱਸਾ ਲੈਣਾ ਚਾਹੀਦਾ ਹੈ ਜਿਹਨਾਂ ਦੇ ਨੇੜੇ-ਤੇੜੇ ਜਿੱਥੇ ਖਤਰਨਾਕ ਸਮੱਗਰੀ ਜੋ ਕਿਸੇ ਵੀ ਅਣਸੁਖਾਵੀ ਘਟਨਾ ਦੀ ਕਾਰਣ ਬਣੇ ਜਿਵੇਂ ਕਿ ਬਿਜਲਈ ਯੰਤਰ, ਰਸਾਇਣ, ਐਸਿਡ, ਐਲਪੀਜੀ ਜਾਂ ਜਲਣਸੀਲ਼ ਸਮਗੱਰੀ ਦੀ ਵਰਤੋਂ ਜਾਂ ਸਟੋਰ ਕੀਤੀ ਹੋਵੇ।
ਮੋਕ ਡਰਿਲ ਦੋਰਾਨ ਖੁੱਲੀ ਥਾਂ ‘ਤੇ ਜਸਬੀਰ ਸਿੰਘ ਤੇ ਹਰਪ੍ਰੀਤ ਸਿੰਘ ਵਲੋ ਵੱਖ ਵੱਖ ਤਰਾਂ ਦੀ ਅੱਗਾਂ ਤੇ ਵਰਤਣ ਵਾਲੇ ਅੱਗ ਬੂਝਾਊ ਯੰਤਰਾਂ ਨੂੰ ਪੀ.ਏ.ਐਸ.ਐਸ. ਤਰੀਕੇ ਨਾਲ ਚਲਾਉਣ ਤੇ ਸਾਵਧਾਨੀਆਂ ਬਾਰੇ ਦਸਿਆ। ਉਪਰੰਤ ਅੱਗ ‘ਤੇ ਬੁਝਾੳਣ ਦਾ ਅਭਿਆਸ ਕਰਵਾਇਆ ਗਿਆ ਜਿਸ ਵਿਚ ਸਟਾਫ ਤੇ ਵਿਦਿਆਰਥਣਾਂ ਨੇ ਹਿੱਸਾ ਲਿਆ।
ਆਖਰ ਵਿਚ ਪ੍ਰਿੰਸੀਪਲ ਪ੍ਰਦੀਪ ਕੌਰ ਤੇ ਸਟਾਫ ਵਲੋਂ ਟੀਮ ਵਲੋਂ ਵੱਡਮੁਲੀ ਜਾਣਕਾਰੀ ਸਾਂਝੀ ਕਰਨ ‘ਤੇ ਧੰਨਵਾਦ ਕਰਦੇ ਹੋਏ ਸਨਮਾਨ ਚਿੰਨ੍ਹ ਭੇਟ ਕੀਤੇ ਨਾਲ ਹੀ ਵਿਸ਼ਵਾਸ਼ ਦਿੱਤਾ ਕਿ ਹੋਰ ਗਤੀ ਵਿਧੀਆਂ ਦੇ ਨਾਲ ਸੇਫ ਸਕੂਲ ਪਾਲਿਸੀ ਤਹਿਤ, “ਸੁਰੱਖਿਅਤ ਸਕੂਲ ਆਫਤ ਪ੍ਰਬੰਧਨ ਕਮੇਟੀ”ਵੀ ਬਣਾਈ ਜਾਵੇਗੀ ਤੇ ਇਸ ਦੀਆਂ ਗਤੀ ਵਿਧੀਆਂ ਨੂੰ ਸਲਾਨਾ ਸਮਾਗਮਾਂ ਵਿਚ ਸ਼ਾਮਲ ਕੀਤਾ ਜਾਵੇਗਾ ਜਿਸ ਨਾਲ ਕਿਸੇ ਵੀ ਆਫਤ ਨੂੰ ਨਜਿਠੱਣ ਲਈ ਔਰਤਾਂ ਆਪਣੀ ਬਣਦੀ ਹਿੱਸੇਦਾਰੀ ਨਿਭਾ ਸਕਣ ।