23 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਤੁਸੀ ਸਾਰੇ ਜਾਣਦੇ ਹੋ ਕਿ ਜੇਕਰ ਤੁਸੀ ਰੋਜ਼ਾਨਾ ਸਵੇਰੇ ਖਾਲ਼ੀ ਪੇਟ ਲਸਣ ਖਾਣਾ ਸ਼ੁਰੂ ਕਰ ਦੇਵੋ ਤਾਂ ਇਸ ਨਾਲ ਕੀ ਹੋਵੇਗਾ? ਤੁਹਾਨੂੰ ਦੱਸ ਦੇਈਏ ਕਿ ਲਸਣ ’ਚ ਐਟੀਬੈਕਟੀਰੀਅਲ ਤੇ ਐਂਟੀ-ਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਤੁਹਾਡੇ ਸਰੀਰ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕਰਨ ’ਚ ਮਦਦ ਕਰਦੀ ਹੈ।
ਇਸ ਲਈ ਆਯੁਰਵੇਦ ’ਚ ਵੀ ਲਸਣ ਨੂੰ ਬਹੁਤ ਫਾਇਦੇਮੰਦ ਮੰਨਿਆ ਹੈ। ਆਓ ਜਾਣਦੇ ਹਾਂ ਸਵੇਰ ਸਮੇਂ ਖਾਲੀ ਪੇਟ ਲਸਣ ਦੀ ਇਕ ਕਲੀ ਚਬਾਉਣ ਨਾਲ ਕਿਹੜੇ ਫਾਇਦੇ ਹੁੰਦੇ ਹਨ।
ਇਮਿਊਨਿਟੀ ਵਧਾਉਣ ’ਚ ਫਾਇਦੇਮੰਦ
ਲਸਣ ’ਚ ਐਲੀਸਿਨ ਨਾਮ ਦਾ ਇਕ ਮਿਸ਼ਰਣ ਹੁੰਦਾ ਹੈ, ਜਿਸ ’ਚ ਐਂਟੀਬੈਕਟੀਰੀਅਲ ਤੇ ਐਂਟੀਵਾਇਰਲ ਗੁਣ ਹੁੰਦੇ ਹਨ। ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ, ਜੋ ਜ਼ੁਕਾਮ, ਬੁਖਾਰ ਤੇ ਕਿਸੇ ਵੀ ਪ੍ਰਕਾਰ ਦੀ ਇਨਫੈਕਸ਼ਨ ਤੋਂ ਬਚਾਉਂਦੀ ਹੈ।
ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ
ਲਸਣ ਪਾਚਕ ਐਨਜ਼ਾਈਮਾਂ ਨੂੰ ਸਰਗਰਮ ਕਰਕੇ ਭੋਜਨ ਨੂੰ ਪਚਾਉਣ ’ਚ ਮਦਦ ਕਰਦਾ ਹੈ। ਇਹ ਪੇਟ ਦੀ ਗੈਸ, ਕਬਜ਼ ਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਸਵੇਰੇ ਖਾਲੀ ਪੇਟ ਲਸਣ ਚਬਾਉਣ ਨਾਲ ਅੰਤੜੀਆਂ ’ਚ ਮੌਜੂਦ ਹਾਨੀਕਾਰਕ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ਤੇ ਪਾਚਨ ਤੰਤਰ ਸਿਹਤਮੰਦ ਰਹਿੰਦਾ ਹੈ।
ਦਿਲ ਦੇ ਰੋਗਾਂ ਲਈ ਫਾਇਦੇਮੰਦ
ਲਸਣ ਕੋਲੈਸਟ੍ਰੋਲ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਹ ਧਮਨੀਆਂ ’ਚ ਜਮ੍ਹਾਂ ਮਾੜੇ ਕੋਲੈਸਟ੍ਰੋਲ (LDL) ਘਟਾਉਂਦਾ ਹੈ ਤੇ ਚੰਗੇ ਕੋਲੈਸਟ੍ਰੋਲ (HDL) ਵਧਾਉਂਦਾ ਹੈ। ਇਹ ਦਿਲ ਦੀਆਂ ਬਿਮਾਰੀਆਂ, ਦਿਲ ਦੇ ਦੌਰੇ ਤੇ ਸਟ੍ਰੋਕ ਦੇ ਜ਼ੋਖਮ ਵੀ ਘਟਾਉਂਦਾ ਹੈ।
ਡੀਟੌਕਸੀਫਿਕੇਸ਼ਨ ਲਈ ਫਾਇਦੇਮੰਦ
ਲਸਣ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ। ਇਸ ’ਚ ਮੌਜੂਦ ਸਲਫਰ ਮਿਸ਼ਰਣ ਜਿਗਰ ਨੂੰ ਡੀਟੌਕਸੀਫਾਈ ਕਰਦੇ ਹਨ, ਜੋ ਸਰੀਰ ਨੂੰ ਸਾਫ਼ ਕਰਦਾ ਹਨ ਤੇ ਚਮੜੀ ਨੂੰ ਸਾਫ਼ ਤੇ ਚਮਕਦਾਰ ਵੀ ਬਣਾਉਂਦੇ ਹਨ।
ਸ਼ੂਗਰ ਕੰਟਰੋਲ ਕਰਨ ’ਚ ਫਾਇਦੇਮੰਦ
ਲਸਣ ਬਲੱਡ ਸ਼ੂਗਰ ਲੈਵਲ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਹ ਇਨਸੁਲਿਨ ਬਣਾਉਣ ਦੀ ਪ੍ਰਕਿਰਿਆ ਨੂੰ ਵਧਾਉਂਦਾ ਹੈ, ਜਿਸ ਕਾਰਨ ਸ਼ੂਗਰ ਦੇ ਮਰੀਜ਼ਾਂ ਨੂੰ ਅਰਾਮ ਮਿਲਦਾ ਹੈ। ਰੋਜ਼ਾਨਾ ਖਾਲੀ ਪੇਟ ਲਸਣ ਖਾਣ ਨਾਲ ਟਾਈਪ-2 ਸ਼ੂਗਰ ਦਾ ਖਤਰਾ ਘੱਟ ਜਾਂਦਾ ਹੈ।
ਵਜ਼ਨ ਘਟਾਉਣ ਲਈ ਫਾਇਦੇਮੰਦ
ਲਸਣ ਮੈਟਾਬੋਲਿਜ਼ਮ ਵਧਾਉਂਦਾ ਹੈ ਤੇ ਚਰਬੀ ਪਿਘਲਾਉਣ ’ਚ ਮਦਦ ਕਰਦਾ ਹੈ। ਇਹ ਸਰੀਰ ’ਚ ਜਮ੍ਹਾਂ ਹੋਈ ਵਾਧੂ ਚਰਬੀ ਘਟਾਉਣ ’ਚ ਸਹਾਇਕ ਹੈ, ਜਿਸ ਨਾਲ ਭਾਰ ਘਟਾਉਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ।
ਲਸਣ ਦਾ ਸੇਵਨ ਕਿਵੇਂ ਕਰੀਏ?
• ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਲਸਣ ਦੀ ਇਕ ਕਲੀ ਚਬਾਓ।
• ਜੇਕਰ ਤੁਹਾਨੂੰ ਇਸਦਾ ਤਿੱਖਾ ਸੁਆਦ ਪਸੰਦ ਨਹੀਂ ਹੈ, ਤਾਂ ਤੁਸੀਂ ਇਸਨੂੰ ਸ਼ਹਿਦ ਜਾਂ ਪਾਣੀ ਨਾਲ ਖਾ ਸਕਦੇ ਹੋ।
• ਧਿਆਨ ਰੱਖੋ ਕਿ ਬਹੁਤ ਜਿਆਦਾ ਲਸਣ ਖਾਣ ਨਾਲ ਪੇਟ ’ਚ ਜਲਣ ਹੋ ਸਕਦੀ ਹੈ। ਗਰਭਵਤੀ ਔਰਤਾਂ ਤੇ ਕਿਸੇ ਵੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਡਾਕਟਰ ਤੋਂ ਪੁੱਛੇ ਬਿਨਾਂ ਲਸਣ ਨਹੀਂ ਖਾਣਾ ਚਾਹੀਦਾ ਹੈ।
ਸੰਖੇਪ:-
ਸਵੇਰੇ ਖਾਲੀ ਪੇਟ ਲਸਣ ਦੀ ਇਕ ਕਲੀ ਚਬਾਉਣ ਨਾਲ ਇਮਿਊਨਿਟੀ ਵਧਦੀ ਹੈ, ਪਾਚਨ ਤੰਤਰ ਸੁਧਰਦਾ ਹੈ, ਦਿਲ ਸਿਹਤਮੰਦ ਰਹਿੰਦਾ ਹੈ, ਸ਼ੂਗਰ ਕੰਟਰੋਲ ‘ਚ ਮਦਦ ਮਿਲਦੀ ਹੈ ਅਤੇ ਸਰੀਰ ਡੀਟੌਕਸੀਫਾਈ ਹੁੰਦਾ ਹੈ।