ਚੰਡੀਗੜ੍ਹ, 07 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਮੀਟਿੰਗ ‘ਚ ਬਦਲਾਅ ਕੀਤਾ ਗਿਆ ਹੈ ਦਰਅਸਲ ਹੁਣ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦਾ ਸਮਾਂ ਬਦਲ ਗਿਆ ਹੈ। ਮੀਟਿੰਗ ਹੁਣ ਭਲਕੇ (ਸੋਮਵਾਰ) ਸ਼ਾਮ 6 ਵਜੇ ਹੋਵੇਗੀ, ਜਦਕਿ ਇਹ ਮੀਟਿੰਗ ਪਹਿਲਾਂ ਸਵੇਰੇ 10:30 ਵਜੇ ਰੱਖੀ ਗਈ ਸੀ।

ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੀਟਿੰਗ ਦਾ ਸਮਾਂ ਤਬਦੀਲੀ ਦਾ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ। ਜ਼ਿਕਰਯੋਗ ਹੈ ਕਿ 7 ਜੁਲਾਈ ਨੂੰ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਵੇਗੀ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਇਸ ਦੇ ਨਾਲ ਹੀ 10-11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਵੇਗਾ।