ਬੀਐਸਐਫ ਵੱਲੋਂ ਪਿੰਡ ਪੱਖੋਕੇ ਟਾਹਲੀ  ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ

ਗੁਰਦਾਸਪੁਰ, 9 ਸਤੰਬਰ –

24 ਬਟਾਲੀਅਨ ਬੀਐਸਐਫ ਵੱਲੋਂ ਅੱਜ ਡੇਰਾ ਬਾਬਾ ਨਾਨਕ ਨੇੜਲੇ ਹੜ੍ਹ ਪ੍ਰਭਾਵਿਤ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਸਿਵਿਕ ਐਕਸ਼ਨ ਪ੍ਰੋਗਰਾਮ 2025 ਦੇ ਤਹਿਤ ਆਯੋਜਿਤ ਕੀਤਾ ਗਿਆ ਸੀ। ਕੈਂਪ ਦੀ ਸ਼ੁਰੂਆਤ ਸਾਬਕਾ ਹੈਡ ਕਾਂਸਟੇਬਲ ਹਰਦੇਵ ਸਿੰਘ ਵੱਲੋਂ ਕੀਤੀ ਗਈ, ਜਦਕਿ ਸਮਾਗਮ ਨੂੰ ਪਿੰਡ ਦੇ ਪਾਸਟਰ ਮੈਜੋਰ ਜੋਸਫ ਮਸੀਹ ਵੱਲੋਂ ਵੀ ਸਮਰਥਨ ਦਿੱਤਾ ਗਿਆ।

ਇਹ ਮੈਡੀਕਲ ਕੈਂਪ ਸ਼੍ਰੀ ਰਾਜੇਸ਼ ਕੁਮਾਰ, ਕਮਾਂਡੈਂਟ 24 ਬਟਾਲੀਅਨ ਬੀਐਸਐਫ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਵਿੱਚ ਲੋਕਾਂ ਦੀ ਜਾਂਚ ਅਤੇ ਇਲਾਜ ਲਈ ਮਾਹਰ ਡਾਕਟਰਾਂ ਦੀ ਟੀਮ ਮੌਜੂਦ ਰਹੀ, ਜਿਸ ਵਿੱਚ ਡਾ. ਅਤੁਲ ਚੌਹਾਨ, ਕਮਾਂਡੈਂਟ/ਸੀਐਮਓ (ਸਜੈਸਟਡ), ਡਾ. ਵਾਈ.ਐਸ. ਲਿੰਗਸੰਗਾਮੀ, ਡੀਸੀ/ਐਸਐਮਓ, ਡਾ. ਅੰਚਲ, ਡਾ. ਪ੍ਰਿਯੰਕਾ ਸ਼ਾਮਿਲ ਸਨ। ਇਸ ਕੈਂਪ ਦੌਰਾਨ ਮਾਹਿਰ ਤੇ ਤਜਰਬੇਕਾਰ ਡਾਕਟਰਾਂ ਤੇ ਮੈਡੀਕਲ ਸਟਾਫ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਕੈਂਪ ਵਿੱਚ ਨੇੜਲੇ ਪਿੰਡਾਂ ਤੋਂ ਕੁੱਲ 417 ਪਿੰਡ ਵਾਸੀਆਂ ਨੇ ਲਾਭ ਲਿਆ ਅਤੇ ਆਪਣੀ ਸਿਹਤ ਸੰਬੰਧੀ ਜਾਂਚਾਂ ਕਰਵਾਈਆਂ।

ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਬੀਐਸਐਫ ਵੱਲੋਂ ਆਯੋਜਿਤ ਇਹ ਯਤਨ ਸਰਹੱਦੀ ਖੇਤਰ ਦੇ ਲੋਕਾਂ ਦੀ ਭਲਾਈ ਲਈ ਇਕ ਉਲੇਖਣੀਕ ਕਦਮ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।