ਪੀਟੀਆਈ 07 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਫਿਰ ਤੋਂ ਭਾਰਤੀ ਟੀ-20 ਟੀਮ ’ਚ ਮੌਕਾ ਮਿਲਿਆ ਹੈ। ਲਗਭਗ ਚਾਰ ਸਾਲ ਬਾਅਦ ਵਾਪਸੀ ਕਰ ਰਹੇ ਭੁਵੀ ਨੂੰ ਨਿਊਜ਼ੀਲੈਂਡ ਦੌਰੇ ‘ਤੇ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਚੁਣਿਆ ਗਿਆ ਹੈ। 36 ਸਾਲਾ ਭੁਵਨੇਸ਼ਵਰ ਨੇ ਲਗਾਤਾਰ 2 ਸਾਲ ਆਈਪੀਐੱਲ ’ਚ ਆਰਸੀਬੀ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ ਇਸ ਪ੍ਰਦਰਸ਼ਨ ਦੇ ਬਾਵਜੂਦ ਸਾਬਕਾ ਮੁੱਖ ਚੋਣਕਾਰ ਅਜੀਤ ਅਗਰਕਰ ਉਨ੍ਹਾਂ ਨੂੰ ਮੌਕਾ ਦੇਣ ਦੇ ਪੱਖ ‘ਚ ਨਹੀਂ ਸਨ।
ਸੈਂਟਰਲ ਜ਼ੋਨ ਦੇ ਚੋਣਕਾਰ ਆਰਪੀ ਸਿੰਘ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਸਮਰਥਨ ਨਹੀਂ ਮਿਲਿਆ ਤੇ ਅਗਰਕਰ ਦੇ ਜਾਂਦੇ ਹੀ ਭੁਵਨੇਸ਼ਵਰ ਭਾਰਤੀ ਟੀਮ ’ਚ ਆ ਗਏ। 21 ਟੈਸਟ ਤੇ 121 ਵਨਡੇ ਮੈਚਾਂ ਦੇ ਨਾਲ-ਨਾਲ ਭੁਵਨੇਸ਼ਵਰ ਨੇ 87 ਟੀ-20 ਮੈਚ ਵੀ ਖੇਡੇ ਹਨ ਤੇ ਇਨ੍ਹਾਂ ਟੀ-20 ਮੈਚਾਂ ’ਚ ਉਨ੍ਹਾਂ ਦੇ ਨਾਂ 90 ਵਿਕਟਾਂ ਹਨ। ਅਗਰਕਰ ਦੇ ਜਾਣ ਤੋਂ ਬਾਅਦ ਪ੍ਰਗਿਆਨ ਓਝਾ ਦੀ ਅਗਵਾਈ ’ਚ ਚੁਣੀ ਗਈ ਇਸ ਪਹਿਲੀ ਟੀਮ ’ਚ ਵਰੁਣ ਚੱਕਰਵਰਤੀ ਵੀ ਸ਼ਾਮਲ ਹੈ, ਜੋ ਸੱਟ ਕਾਰਨ ਏਸ਼ਿਆਈ ਖੇਡਾਂ ’ਚ ਨਹੀਂ ਸੀ। ਭਾਰਤ ਨੇ 22 ਅਕਤੂਬਰ ਤੋਂ 1 ਨਵੰਬਰ ਦਰਮਿਆਨ ਨਿਊਜ਼ੀਲੈਂਡ ’ਚ ਪੰਜ ਟੀ-20 ਮੈਚ ਖੇਡਣੇ ਹਨ। ਇਸ ਤੋਂ ਬਾਅਦ ਟੀਮ ਪੰਜ ਵਨਡੇ ਤੇ 2 ਟੈਸਟ ਮੈਚ ਵੀ ਖੇਡੇਗੀ। ਸ਼੍ਰੇਅਸ ਅਯ੍ਯਰ (ਕੈਪਟਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਵੈਭਵ ਸੂਰ੍ਯਵੰਸ਼ੀ, ਇਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ (ਉਪ ਕਪਤਾਨ), ਅੱਖਰ ਪਟੇਲ, ਸ਼ਿਵਮ ਦੁਬੇ, ਨਿਤੀਸ਼ ਕੁਮਾਰ ਰੇੱਡੀ, ਨਮਨ ਧੀਰ, ਪ੍ਰਿੰਸ ਯਾਦਵ, ਮਯੰਕ ਯਾਦਵ, ਅਰਸ਼ਦੀਪ ਸਿੰਘ, ਭੁਵਨੇਸ਼ਵਰ ਕੁਮਾਰ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ
ਭਾਰਤ-ਏ ਟੀਮ ਵੀ ਐਲਾਨੀ
ਚੋਣ ਕਮੇਟੀ ਨੇ ਇਸ ਮੌਕੇ ਨਿਊਜ਼ੀਲੈਂਡ ਦੌਰੇ ਲਈ ਭਾਰਤ-ਏ ਟੀਮ ਵੀ ਘੋਸ਼ਿਤ ਕਰ ਦਿੱਤੀ ਹੈ। ਇਸ ਟੀਮ ਦੀ ਕਮਾਂਡ ਧਰੁਵ ਜੁਰੈਲ ਕਰਨਗੇ। ਹਾਲ ਹੀ ’ਚ ਇਰਾਨੀ ਕੱਪ ਜਿੱਤਣ ਵਾਲੇ ਬਾਕੀ ਭਾਰਤ ਦੇ ਕੈਪਟਨ ਰਿਸ਼ਭ ਪੰਤ ਵੀ ਇਸ ਟੀਮ ’ਚ ਹਨ ਪਰ ਉਨਾਂ ‘ਤੇ ਅੰਤਿਮ ਫ਼ੈਸਲਾ ਫਿਟਨੈੱਸ ਦੇਖ ਕੇ ਲਿਆ ਜਾਵੇਗਾ।
ਟੀਮ : ਯਸ਼ਸਵੀ ਜੈਸਵਾਲ, ਕੇਐੰਲ ਰਾਹੁਲ, ਦੇਵਦੱਤ ਪਡਿਕਲ, ਸਮਰਣ ਰਵਿਚੰਦਰਨ, ਰਿਸ਼ਭ ਪੰਤ (ਵਿਕਟ ਕੀਪਰ), ਧਰੁਵ ਜੁਰੈਲ (ਕੈਪਟਨ ਤੇ ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਆਕਿਬ ਨਬੀ, ਆਕਾਸ਼ਦੀਪ, ਅੰਸ਼ੁਲ ਕੰਬੋਜ, ਮਨਵ ਸੁਤਾਰ, ਮੁਕੇਸ਼ ਚੌਧਰੀ, ਸਾਈ ਸੁਦਰਸ਼ਨ, ਯਸ਼ ਰਾਠੌੜ, ਮੁਕੇਸ਼ ਕੁਮਾਰ।
