ਨਵਾਂਸ਼ਹਿਰ, 9 ਫਰਵਰੀ 2024 (ਪੰਜਾਬੀ ਖ਼ਬਰਨਾਮਾ)
ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਿਖੇ ਮਧੂ-ਮੱਖੀ ਪਾਲਣ ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਦਾ ਆਯੋਜਨ 12 ਤੋਂ 16 ਫਰਵਰੀ, 2024 ਤੱਕ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਡਾ. ਮਨਿੰਦਰ ਸਿੰਘ ਬੌਂਸ ਨੇ ਦਿੱਤੀ| ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਮਾਹਿਰਾਂ ਵੱਲੋਂ ਵਿਸਥਾਰ ਨਾਲ ਸ਼ਹਿਦ ਮੱਖੀਆਂ ਦੀ ਕਾਸ਼ਤ ਬਾਰੇ ਸਾਰੇ ਤਕਨੀਕੀ ਪਹਿਲੂ- ਸ਼ਹਿਦ ਮੱਖੀਆਂ ਦਾ ਜੀਵਨ ਚੱਕਰ, ਮਧੂ-ਮੱਖੀਆਂ ਪਾਲਣ ਲਈ ਜਰੂਰੀ ਪਹਿਲੂ, ਮੌਸਮੀ ਸਾਂਭ-ਸੰਭਾਲ, ਸ਼ਹਿਦ ਤੇ ਹੋਰ ਪਦਾਰਥਾਂ ਦੀ ਪ੍ਰਾਪਤੀ, ਪ੍ਰੋੋਸੈਸਿੰਗ ਤੇ ਮੰਡੀਕਰਨ ਅਤੇ ਮਧੂ-ਮੱਖੀਆਂ ਦੇ ਦੁਸ਼ਮਣ ਤੇ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ, ਸਾਂਝੇ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਕੋਰਸ ਪੂਰਾ ਹੋਣ ਉਪਰੰਤ ਸਿੱਖਿਆਰਥੀਆਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਚਾਹਵਾਨ ਸਿਖਿਆਰਥੀ 12 ਫਰਵਰੀ, 2024 ਨੂੰ ਸਵੇਰੇ 10:00 ਵਜੇ ਆਪਣੇ ਅਧਾਰ ਕਾਰਡ ਦੀ ਫੋਟੋਕਾਪੀ ਅਤੇ ਪਾਸਪੋਰਟ ਫੋਟੋ ਲੈ ਕੇ ਕੇਂਦਰ ਵਿਖੇ ਪਹੁੰਚਣ।
![](https://punjabikhabarnama.com/wp-content/uploads/2024/02/00.jpg)