Nasha Mukti

ਬਟਾਲਾ, 06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਸ੍ਰੀ ਦਲਵਿੰਦਰਜੀਤ ਸਿੰਘ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਜੋ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਚਲਾਈ ਗਈ ਹੈ, ਉਸ ਦੇ ਤਹਿਤ ਕਮਿਸ਼ਨਰ ਨਗਰ ਨਿਗਮ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੱਸ ਅੱਡਾ ਬਟਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਮੌਕੇ ਨਗਰ ਨਿਗਮ ਬਟਾਲਾ ਦੀ ਯੁੱਧ ਨਸ਼ਿਆ ਵਿਰੱੁਧ ਟੀਮ ਵੱਲੋ ਲੋਕਾਂ ਨੂੰ ਨਸ਼ਿਆ ਨਾਲ ਹੋਣ ਵਾਲੇ ਨੁਕਸਾਨ, ਬਿਮਾਰੀਆਂ ਆਦਿ ਸਬੰਧੀ ਵਿਸਥਾਰਪੂਰਵਕ ਸਮਝਾਇਆ ਗਿਆ। ਇਸ ਮੌਕੇ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋ ਜਾਰੀ ਵੈਟਸ ਐਪ ਨੰਬਰ 9779-100- 200 ਬਾਰੇ ਜਾਗਰੂਕ ਕੀਤਾ ਗਿਆ ਕਿ ਉਹ ਨਸ਼ਿਆ ਦੀ ਸ਼ਿਕਾਇਤ ਸਬੰਧੀ ਉਪਰੋਕਤ ਨੰਬਰ ’ਤੇ ਸੂਚਨਾ ਭੇਜਣ। ਸੂਚਨਾ ਭੇਜਣ ਵਾਲ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

ਉਨਾਂ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅਗਲਾ ਕੈਂਪ 9 ਜੂਨ ਨੂੰ ਲੀਕ ਵਾਲਾ ਤਾਲਾਬ ਬਟਾਲਾ ਵਿਖੇ ਲਗਾਇਆ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਹਿੱਸਾ ਬਨਣ ਤੇ ਨਸ਼ਿਆਂ ਵਿਰੁੱਧ ਸਰਕਾਰ ਦਾ ਸਾਥ ਦੇਣ।

ਇਸ ਮੌਕੇ ਸੁਪਰਡੰਟ ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜਬੀਰ ਡੋਗਰਾ, ਰਾਜਬੀਰ ਕੋਰ, ਧਰਮਜੀਤ ਸਿੰਘ, ਪ੍ਰਭਜੋਤ ਕੋਰ ਅੰਕਿਤ ਆਦਿ ਮੌਜੂਦ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।