ਬਠਿੰਡਾ, 13 ਮਾਰਚ 2024 (ਪੰਜਾਬੀ ਖ਼ਬਰਨਾਮਾ):ਸਰਕਾਰੀ ਪੋਲੀਟੈਕਨਿਕ ਕਾਲਜ, ਬਠਿੰਡਾ ਦੀ 17ਵੀਂ ਸਲਾਨਾ ਐਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿੱਚ ਕਰਵਾਈ ਗਈ। ਕਾਲਜ ਦੇ ਖੇਡ ਵਿਭਾਗ ਵੱਲੋਂ ਕਰਵਾਈ ਗਈ ਇਸ ਐਥਲੈਟਿਕ ਮੀਟ ਵਿੱਚ ਟ੍ਰੈਕ ਅਤੇ ਫੀਲਡ ਦੇ ਲੜਕੇ ਅਤੇ ਲੜਕੀਆਂ ਦੇ 13 ਵੱਖ-ਵੱਖਰੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 150 ਦੇ ਕਰੀਬ ਐਥਲੀਟਾਂ ਨੇ ਭਾਗ ਲਿਆ। ਇਸ ਦੀ ਸ਼ੁਰੂਆਤ ਮੁੱਖ ਮਹਿਮਾਨ ਯਾਦਵਿੰਦਰ ਸਿੰਘ, ਸਾਬਕਾ ਪ੍ਰਿੰਸੀਪਲ, ਦੇਸ ਰਾਜ ਬਾਂਸਲ, ਸਾਬਕਾ ਵਿਭਾਗੀ ਇੰਚਾਰਜ ਅਤੇ ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਕਾਲਜ ਦਾ ਝੰਡਾ ਲਹਿਰਾ ਕੇ ਕੀਤੀ।ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਖੇਡਾਂ ਦੀ ਖਾਸ ਮਹੱਤਤਾ ਹੈ। ਉਹਨਾਂ ਦੱਸਿਆ ਕਿ ਕਾਲਜ ਵਿੱਚ 400 ਮੀਟਰ ਟ੍ਰੈਕ ਤੋਂ ਇਲਾਵਾ ਵੱਖੋਂ-ਵੱਖਰੀਆਂ ਇੰਨਡੋਰ ਅਤੇ ਆਊਟਡੋਰ ਖੇਡ ਸਹੂਲਤਾਂ ਮੌਜੂਦ ਹਨ। ਮੁੱਖ ਮਹਿਮਾਨਾਂ ਵੱਲੋਂ ਕਾਲਜ ਦੀ ਇਹ ਖੇਡਾਂ ਕਰਵਾਉਣ ਤੇ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕਾਲਜ ਦੀਆਂ ਸਹੂਲਤਾਂ ਲਈ ਵਿੱਤੀ ਸਹਾਇਤਾ ਵੀ ਦਿੱਤੀ ਗਈ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਖੇਡ ਭਾਵਨਾ ਅਤੇ ਉਤਸਾਹ ਨਾਲ ਭਾਗ ਲਿਆ।  ਕਾਲਜ ਦੇ ਆਰਕੀਟੈਕਚਰ ਵਿਭਾਗ ਦੇ ਵਿਦਿਆਰਥੀ ਵੰਸ ਜਿੰਦਲ ਨੂੰ ਬੈਸਟ ਐਥਲੀਟ ਲੜਕੇ ਅਤੇ ਫਾਰਮੇਸੀ ਵਿਭਾਗ ਦੀ ਵਿਦਿਆਰਥਣ ਰਵਨੀਤ ਕੌਰ ਨੂੰ ਬੈਸਟ ਐਥਲੀਟ ਲੜਕੀ ਚੁਣਿਆ ਗਿਆ। ਐਥਲੀਟ ਮੀਟ ਦੀ ਓਵਰ ਆਲ ਟ੍ਰਾਫੀ ਆਰਕੀਟੈਕਚਰ ਵਿਭਾਗ ਨੇ ਜਿੱਤੀ। ਜੇਤੂ ਐਥਲੀਟਾਂ ਨੂੰ ਇਨਾਮਾਂ ਦੀ ਵੰਡ ਪ੍ਰਿੰਸੀਪਲ, ਮੁੱਖ ਮਹਿਮਾਨਾਂ ਅਤੇ ਵਿਭਾਗੀ ਮੁਖੀਆਂ ਨੇ ਕੀਤੀ। ਇਹ ਐਥਲੈਟਿਕ ਮੀਟ ਐਸ.ਆਰ.ਸੀ ਪ੍ਰਧਾਨ ਸੁਖਵਿੰਦਰ ਪ੍ਰਤਾਪ ਰਾਣਾ ਅਤੇ ਸਕੱਤਰ ਐਸ.ਆਰ.ਸੀ. ਮੀਨਾ ਗਿੱਲ ਦੀ ਦੇਖ-ਰੇਖ ਹੇਠ ਕਰਵਾਈ ਗਈ। ਇਸ ਐਥਲੈਟਿਕ ਮੀਟ ਵਿੱਚ ਖੇਡ ਅਫਸਰ ਗੁਰਜੀਤ ਸਿੰਘ, ਸਹਾਇਕ ਹਜੂਰ ਸਿੰਘ ਅਤੇ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਉਤਸਾਹ ਨਾਲ ਇਸ ਐਥਲੈਟਿਕ ਮੀਟ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਇਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।