ਰੂਪਨਗਰ, 15 ਮਾਰਚ (ਪੰਜਾਬੀ ਖ਼ਬਰਨਾਮਾ): ਡਾ.ਮਨੁ ਵਿਜ ਸਿਵਲ ਸਰਜਨ ਰੂਪਨਗਰ ਦੇ ਰਹਿਨੁਮਾਈ ਤਹਿਤ ਡਾ. ਗਾਇਤਰੀ ਦੇਵੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਦੀ ਅਗਵਾਈ ਹੇਠ ਜ਼ਿਲਾ ਪੱਧਰ ਤੇ ਮੈਡੀਕਲ ਅਫਸਰ ਕਮਿਊਨਿਟੀ ਹੈਲਥ ਅਫਸਰ ਅਤੇ ਸਟਾਫ ਨਰਸਾਂ ਦੀ ਗੈਰ ਸੰਚਾਰੀ ਰੋਗਾਂ ਸਬੰਧੀ ਟ੍ਰੇਨਿੰਗ ਹੋਈ।

ਇਸ ਟ੍ਰੇਨਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਕਿਹਾ ਕਿ ਦੇਸ਼ ਚ ਕਰੋੜਾਂ ਲੋਕ ਹਾਈਪਰਟੈਂਸ਼ਨ ਤੋਂ ਪੀੜਿਤ ਸਨ ਜਿਨਾਂ ਚ ਜਿਆਦਾਤਰ ਲੋਕ ਇਸ ਬਿਮਾਰੀ ਤੋਂ ਅਣਜਾਣ ਹਨ।

ਉਨ੍ਹਾਂ ਕਿਹਾ ਕਿ 30 ਸਾਲ ਦੀ ਉਮਰ ਤੋਂ ਵੱਧ ਹਰੇਕ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਆਪਣਾ ਬੀ.ਪੀ ਚੈੱਕ ਕਰਵਾਉਣਾ ਚਾਹੀਦਾ ਹੈ ਕਿਉ ਕਿ ਹਾਈ ਬਲੱਡ ਪ੍ਰੈਸ਼ਰ ਜਾਣਲੇਵਾ ਸਥਿਤੀ ਹੈ ਇਹ ਦਿਲ ਦੀ ਬਿਮਾਰੀ ਲਈ ਇੱਕ ਪ੍ਰਮੁੱਖ ਜੋਖਮ ਦਾ ਕਾਰਕ ਹੈ ਜੋ ਦੁਨੀਆ ਚ ਮੌਤ ਦੇ ਪ੍ਰਮੁੱਖ ਕਾਰਨਾਂ ਵਿਚੋਂ ਇੱਕ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਚਾਹੀਦੀ ਹੈ।

ਇਸ ਮੌਕੇ ਗੈਰ ਸੰਚਾਰੀ ਰੋਗਾਂ ਵਿੱਚ ਹਾਈਪਰਟੈਨਸ਼ਨ, ਸ਼ੁਗਰ, ਕੈਂਸਰ (ਬਰੈਸਟ ਕੈਂਸਰ, ਬੱਚੇਦਾਨੀ ਦਾ ਕੈਂਸਰ) ਅਤੇ ਓਰਲ ਕੈਂਸਰ (ਮੂੰਹ ਦਾ ਕੈਂਸਰ) ਸਬੰਧੀ ਟ੍ਰੇਨਿੰਗ ਦਿੱਤੀ ਗਈ ਹੈ। 

ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਅੋਰਤਾਂ ਅਤੇ ਮਰਦਾਂ ਦਾ ਸਰਵੇ ਕਰਕੇੇ ਸਮੂਦਾਇਕ ਆਧਾਰਿਤ ਮੁਲਾਂਕਣ ਚੈੱੱਕਲਿਸਟ ਭਰ ਕੇ ਸਕਰੀਨਿੰਗ ਕੀਤੀ ਜਾਵੇ ਤਾਂ ਜੋ ਗੈਰ ਸੰਚਾਰੀ ਰੋਗਾਂ ਨੂੰ ਮੁੱਢਲੀ ਸਟੇਜ਼ ਵਿੱਚ ਪਛਾਣ ਕਰਕੇ ਮਰੀਜ ਦਾ ਇਲਾਜ ਸਮੇਂ ਸਿਰ ਕੀਤਾ ਜਾ ਸਕੇ। 

ਉਨ੍ਹਾਂ ਕਿਹਾ ਕਿ ਸ਼ੁਗਰ, ਹਾਈ ਬੀ.ਪੀ ਅਤੇ ਕੈਂਸਰ ਆਦਿ ਰੋਗਾਂ ਤੋਂ ਬਚਾਅ ਲਈ ਸਰੀਰਕ ਸਰਗਰਮੀਆਂ ਜਿਵੇਂ ਰੋਜਾਨਾ ਸੈਰ, ਦੌੜ, ਤੈਰਾਕੀ, ਪੋੜੀਆਂ ਚੜਨਾ, ਕਠੋਰ ਕੰਮ ਕਰਨਾ ਆਦਿ ਜਰੂਰੀ ਹੈ।

ਉਨ੍ਹਾਂ ਕਿਹਾ ਕਿ ਗੈਰ ਸੰਚਾਰੀ ਰੋਗਾਂ ਤੋਂ ਬਚਣ ਲਈ ਨਸ਼ੇ, ਸ਼ਰਾਬ, ਫਾਸਟ ਫੁਡ, ਤੰਬਾਕੂ, ਸਿਗਰਟਨੋਸ਼ੀ,ਤਲੀਆਂ ਹੋਈਆਂ ਵਸਤਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਸ ਮੌਕੇ ਉਤੇ ਦਵਿੰਦਰ ਕੌਰ ਡਬਲਿਊ.ਐੱਚ.ਓ ਦੇ ਨੁਮਾਇੰਦੇ ਨੇ ਕਿਹਾ ਕਿ ਹਰ ਮਹੀਨੇ ਆਸ਼ਾ ਵਰਕਰ ਵਲੋਂ ਆਪਣੇ ਏਰੀਏ ਦੀ ਆਬਾਦੀ ਅਨੁਸਾਰ ਬੀ.ਪੀ ਅਤੇ ਸ਼ੂਗਰ ਦੀ ਸਕਰੀਨਿੰਗ ਲਈ ਐਨ.ਸੀ.ਡੀ ਕੈਂਪਾਂ ਵਿੱਚ  ਲੋਕਾਂ ਨੂੰ ਭੇਜਿਆ ਜਾਵੇ ਆਪਣੇ ਰਜਿਸਟਰ ਮੈਨਟੇਅਨ ਕੀਤੇ ਜਾਣ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।