Astrazeneca recalled Corona vaccine Covishield Globally(ਪੰਜਾਬੀ ਖ਼ਬਰਨਾਮਾ): ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਐਸਟ੍ਰਾਜੇਨੇਕਾ ਨੇ ਵੈਕਸੀਨ ਦੇ ਗੰਭੀਰ ਸਾਈਡ ਇਫੈਕਟ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿਚੋਂ ਕੋਵਿਸ਼ੀਲਡ ਨੂੰ ਵਾਪਸ ਮੰਗਵਾ ਲਿਆ ਹੈ। ਕੰਪਨੀ ਨੇ ਨਾਲ ਹੀ ਵੈਕਸੀਨ ਦੀ ਸੇਲ ਵੀ ਰੋਕ ਦਿੱਤੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਫਾਰਮਾਸਿਊਟੀਕਲ ਕੰਪਨੀ AstraZeneca ਨੇ ਅਦਾਲਤ ‘ਚ ਵੈਕਸੀਨ ਦੇ ਖਤਰਨਾਕ ਮਾੜੇ ਪ੍ਰਭਾਵਾਂ ਨੂੰ ਸਵੀਕਾਰਿਆ ਸੀ, ਜਿਸ ਤੋਂ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਸਾਈਡ ਇਫੈਕਟ ਵਿਵਾਦ ਅਤੇ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਇਕ ਇਤਫਾਕ ਹੈ।

ਕੁਝ ਦਿਨ ਪਹਿਲਾਂ, ਪ੍ਰਮੁੱਖ ਦਵਾਈ ਨਿਰਮਾਤਾ ਕੰਪਨੀ AstraZeneca ਨੇ ਬ੍ਰਿਟਿਸ਼ ਅਦਾਲਤ ਵਿੱਚ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਸਵੀਕਾਰ ਕੀਤਾ ਸੀ। AstraZeneca ਵੱਲੋਂ ਤਿਆਰ ਕੀਤੀ ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ 50 ਤੋਂ ਵੱਧ ਲੋਕਾਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ। AstraZeneca ਦੀ ਵੈਕਸੀਨ Vaxzevria ਬਾਰੇ ਸਵਾਲ ਉਠਾਏ ਗਏ ਸਨ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਵੈਕਸਜ਼ੇਵਰੀਆ ਵੈਕਸੀਨ ਦੇ ਮਾੜੇ ਪ੍ਰਭਾਵ ਬਹੁਤ ਘੱਟ ਹਨ। ‘ਦ ਟੈਲੀਗ੍ਰਾਫ’ ਦੀ ਰਿਪੋਰਟ ਮੁਤਾਬਕ ਸਾਈਡ ਇਫੈਕਟਸ ਨੂੰ ਲੈ ਕੇ ਕਾਫੀ ਹੰਗਾਮੇ ਤੋਂ ਬਾਅਦ AstraZeneca ਵੱਲੋਂ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।