ਫ਼ਿਰੋਜ਼ਪੁਰ, 15 ਜਨਵਰੀ 2026: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਨਿਧੀ ਕੁਮੁਦ ਬੰਬਾਹ, ਪੀ.ਸੀ.ਐਸ. ਵੱਲੋਂ ਦੱਸਿਆ ਕਿ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਐਕਟ 2012 ਤਹਿਤ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼, 2013 ਰਾਹੀਂ ਕੰਸਲਟੈਂਸੀ / ਕੋਚਿੰਗ ਆਫ਼ ਆਈਲੈਟਸ/ ਟਰੈਵਲ ਏਜੰਸੀ/ ਟਿਕਟਿੰਗ ਏਜੰਟ / ਜਨਰਲ ਸੇਲਜ਼ ਏਜੰਟਸ ਆਦਿ ਦਾ ਕੰਮ ਕਰਨ ਵਾਲੀਆਂ 06 ਫ਼ਰਮਾਂ ਦੇ ਲਾਇਸੰਸ ਮਿਆਦ ਖ਼ਤਮ ਹੋਣ ਉਪਰੰਤ ਸਸਪੈਂਡ ਕੀਤੇ ਗਏ ਹਨ। 

ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜਿਨ੍ਹਾਂ ਫਰਮਾਂ ਦੇ ਲਾਈਸੈਂਸ ਸਸਪੈਂਡ ਕੀਤੇ ਗਏ ਹਨ ਉਨ੍ਹਾਂ ਵਿੱਚ ਕੰਨਨ ਟੁਰ ਐਂਡ ਟਰੈਵਲਜ਼, ਫ਼ਿਰੋਜ਼ਪੁਰ ਸ਼ਹਿਰ, ਈਕੋ ਗਲੋਬਲ ਇਮੀਗ੍ਰੇਸ਼ਨ ਕੰਸਲਟੈਂਟ ਫ਼ਿਰੋਜ਼ਪੁਰ ਸ਼ਹਿਰ, ਅਬਰੋਡ ਮਾਸਟਰਜ਼ ਸਾਹਮਣੇ ਸਿਟੀ ਪੁਲਿਸ ਸਟੇਸ਼ਨ ਫ਼ਿਰੋਜ਼ਪੁਰ ਸ਼ਹਿਰ, ਅਰਜੁਨ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਜ਼ ਪ੍ਰਾਇਵੇਟ ਲਿਮਿ. ਫ਼ਿਰੋਜ਼ਪੁਰ ਸ਼ਹਿਰ, ਬੈਟਰ ਵਰਲਡ ਇਮੀਗ੍ਰੇਸ਼ਨ ਐਂਡ ਵੀਜ਼ਾ ਕਨਸਲਟੈਂਟ ਫ਼ਿਰੋਜ਼ਪੁਰ ਛਾਉਣੀ, ਗ੍ਰੈਡਿਕੋ ਕੰਸਲਟੈਂਟਸ ਨੇੜੇ ਦੇਵ ਸਮਾਜ ਕਾਲਜ, ਫ਼ਿਰੋਜ਼ਪੁਰ ਸ਼ਹਿਰ ਸ਼ਾਮਿਲ ਹਨ। 

ਉਕਤ ਲਾਇਸੰਸ ਧਾਰਕਾਂ ਨੂੰ ਲਾਇਸੰਸ ਦੀ ਮਿਆਦ ਖ਼ਤਮ ਹੋਣ ਤੋਂ 02 ਮਹੀਨੇ ਪਹਿਲਾਂ-ਪਹਿਲਾਂ ਲਾਇਸੰਸ ਨਵੀਨ ਕਰਵਾਉਣ ਦੀ ਪ੍ਰਤੀਬੇਨਤੀ ਜ਼ਿਲ੍ਹਾ ਮੈਜਿਸਟਰੇਟ ਦੇ ਦਫਤਰ ਵਿਖੇ ਜਮ੍ਹਾ ਕਰਵਾਉਣ ਲਈ ਲਿਖਿਆ ਗਿਆ ਸੀ, ਪਰੰਤੂ ਉਕਤ ਫਰਮਾਂ ਪਾਸੋਂ ਲਾਇਸੰਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਲਾਇਸੰਸ ਨਵੀਨ ਕਰਵਾਉਣ ਲਈ ਇਸ ਦਫਤਰ ਵਿੱਚ ਨਾ ਤਾਂ ਕੋਈ ਪ੍ਰਤੀਬੇਨਤੀ ਦਿੱਤੀ ਗਈ ਹੈ ਨਾ ਹੀ ਲਾਇਸੰਸ ਸਰੰਡਰ ਕੀਤਾ ਗਿਆ ਹੈ। ਅਜਿਹਾ ਕਰਕੇ ਇਨ੍ਹਾਂ ਲਾਇਸੰਸ ਧਾਰਕਾਂ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 5(2) ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਇਨ੍ਹਾਂ ਲਾਇਸੰਸ ਧਾਰਕਾਂ ਦੇ ਲਾਇਸੰਸ ਉਕਤ ਐਕਟ ਦੇ ਸੈਕਸ਼ਨ 6(ਈ) ਵਿੱਚ ਦਰਜ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤੇ ਜਾਂਦੇ ਹਨ।

         ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਨੋਟਿਸ ਜਾਰੀ ਹੋਣ ਤੋਂ 07 ਦਿਨਾਂ ਦੇ ਅੰਦਰ-ਅੰਦਰ ਆਪਣਾ ਜਵਾਬ ਪੇਸ਼ ਕਰਨ। ਮਿੱਥੇ ਸਮੇਂ ਅੰਦਰ ਜਵਾਬ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਇਹ ਸਮਝ ਲਿਆ ਜਾਵੇਗਾ ਕਿ ਆਪ ਕੁੱਝ ਨਹੀਂ ਕਹਿਣਾ ਚਾਹੁੰਦੇ ਅਤੇ ਲਾਇਸੰਸ ਰੱਦ ਕਰਨ ਲਈ ਇੱਕ ਤਰਫਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।