ਫਤਹਿਗੜ੍ਹ ਸਾਹਿਬ, 28 ਫਰਵਰੀ (ਪੰਜਾਬੀ ਖਬਰਨਾਮਾ) : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਾਉਣ ਲਈ ਉਮੀਦਵਾਰਾਂ ਦੇ ਚੋਣ ਖਰਚੇ ਤੈਅ ਕੀਤੇ ਗਏ ਹਨ, ਜਿਸ ਤੇ ਤਿੱਖੀ ਨਜ਼ਰ ਰੱਖਣ ਲਈ ਜ਼ਿਲ੍ਹਾ ਚੋਣ ਅਫਸਰ ਵੱਲੋਂ ਵੱਖ ਟੀਮਾਂ ਬਣਾ ਕੇ ਉਨ੍ਹਾਂ ਦੇ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਵੋਟਰ ਤੋਂ ਡਰਾ, ਧਮਕਾ ਕੇ ਜਾਂ ਕਿਸੇ ਵੀ ਕਿਸਮ ਦਾ ਲਾਲਚ ਦੇ ਕੇ ਵੋਟਾਂ ਨਾੰ ਮੰਗੀਆਂ ਜਾ ਸਕਣ। ਇਹ ਜਾਣਕਾਰੀ ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਸਿੰਗਲ ਨੇ ਸਮੂਹ ਨੋਡਲ ਅਫਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਖਰਚ ਤੇ ਤਿੱਖੀ ਨਜਰ ਰੱਖੀ ਜਾਵੇ ਅਤੇ ਚੋਣ ਕਮਿਸ਼ਨ ਵੱਲੋਂ ਮੰਗੀਆਂ ਗਈਆਂ ਰਿਪਰੋਟਾਂ ਨਿਰਧਾਰਿਤ ਸਮੇਂ ਅੰਦਰ ਭੇਜੀਆਂ ਜਾਣ।
ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਚੋਣ ਜਾਬਤੇ ਦੌਰਾਨ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਮਾਪਦੰਡਾਂ ਤੋਂ ਵੱਧ ਨਕਦੀ,ਸੋਨਾ,ਸ਼ਰਾਬ ਆਦਿ ਫੜੇ ਜਾਣ ਤੇ ਤੁਰੰਤ ਸਰਕਾਰੀ ਖਜਾਨੇ ਵਿੱਚ ਜਮਾ ਕਰਵਾਇਆ ਜਾਵੇ। ਇਸਤੋਂ ਇਲਾਵਾ ਉਮੀਦਵਾਰਾਂ ਵੱਲੋਂ ਕੀਤੀਆਂ ਗਈਆਂ ਚੋਣ ਰੈਲੀਆਂ ਉੱਪਰ ਹੋਣ ਵਾਲੇ ਖਰਚੇ, ਚੋਣ ਪ੍ਰਚਾਰ ਲਈ ਵਰਤੀਆਂ ਜਾਣ ਵਾਲੀਆਂ ਗੱਡੀਆਂ, ਹੋਰ ਪ੍ਰਚਾਰ ਸਮੱਗਰੀ ਤੇ ਹੋਣ ਵਾਲੇ ਖਰਚੇ ਦੀ ਰੋਜਾਨਾ ਰਿਪੋਰਟ ਤਿਆਰ ਕਰਕੇ ਸਮੇਂ ਸਿਰ ਭੇਜੀ ਜਾਵੇ।
ਇਸ ਮੌਕੇ ਐਕਸੀਅਨ ਪੰਚਾਇਤੀ ਰਾਜ ਸ੍ਰੀ ਜਸਬੀਰ ਸਿੰਘ, ਨੋਡਲ ਅਫਸਰ ਮੀਡੀਆ ਸਰਟੀਫਿਕੇਸ਼ ਅਤੇ ਮੋਨੀਟਿਰਿੰਗ ਕਮੇਟੀ ਸ੍ਰੀ ਭੁਪੇਸ਼ ਚੱਠਾ, ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਸਨ