ਚੰਡੀਗੜ੍ਹ, 04 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਸਿਆਸੀ ਘਮਸਾਣ ਜਾਰੀ ਹੈ। ਇਸੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਆਪ ਦਾ ਕਹਿਣਾ ਹੈ ਕਿ ਬੀਜੇਪੀ ਨੇ ਹੀ ਸਭ ਕੁਝ ਕਰਵਾਇਆ ਹੈ। AAP ਨੇ ਵੱਡਾ ਬਿਆਨ ਦਿੰਦਿਆਂ ਆਖਿਆ ਕਿ ‘ਸਭ ਜਾਣਦੇ ਨੇ ਬਾਬਾ ਜੀ ਦੇ ਜੇਲ੍ਹ ‘ਚ ਜਾਣ ਦਾ ਕੀ ਸੰਕੇਤ ਹੈ ?’। ਮੁਲਾਕਾਤਾਂ ਪਿੱਛੇ ਕੁਝ ਨਾ ਕੁਝ ਤਾਂ ਜ਼ਰੂਰ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਕਿਹਾ ਕਿ CM ਸਾਬ੍ਹ ਨੇ ਟਵੀਟ ‘ਚ ਕੁਝ ਗਲਤ ਨਹੀਂ ਲਿਖਿਆ ਹੈ।
ਦੱਸ ਦੇਈਏ ਕਿ ਬੀਤੇ ਕੱਲ੍ਹ ਬਿਕਰਮ ਮਜੀਠੀਆ ਨਾਭਾ ਜੇਲ੍ਹ ਵਿੱਚੋਂ ਜ਼ਮਾਨਤ ਤੇ ਰਿਹਾਅ ਹੋਏ ਸਨ। ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਨਾਂ ਨੇ ਸਰਕਾਰ ਤੇ ਵੱਡੇ ਇਲਜ਼ਾਮ ਵੀ ਲਗਾਏ। ਬਿਕਰਮ ਮਜੀਠੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸਰਕਾਰ ਚਾਹੁੰਦੀ ਸੀ ਕਿ ਮੈਂ ਜੇਲ੍ਹ ‘ਚ ਹੀ ਮਰ ਜਾਵਾਂ ,’ਇਹ ਤਾਂ ਚਾਹੁੰਦੇ ਸੀ ਜਿਉਂਦਾ ਨਹੀਂ, ਮਰਿਆ ਬਾਹਰ ਆਵਾਂ। ਮਜੀਠੀਆ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸਰਕਾਰ ਮੈਨੂੰ ਮਰਵਾ ਸਕਦੀ ਹੈ। ‘ਸਕਿਓਰਿਟੀ COMPROMISE ਕਰ ਮੂਸੇਵਾਲਾ ਵਾਂਗ ਮੈਨੂੰ ਮਰਵਾ ਸਕਦੇ ਹਨ।
