15 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਸੰਧੂ ਚੰਡੀਗੜ੍ਹ ਵਿੱਚ AAP ਪਾਰਟੀ ਦਾ ਹਿੱਸਾ ਬਣਨਗੇ। ਹਰਮੀਤ ਸੰਧੂ ਬਾਰੇ ਇਹ ਵੀ ਖ਼ਬਰ ਹੈ ਕਿ ਉਹ ਤਰਨਤਾਰਨ ਤੋਂ ‘ਆਪ’ ਉਮੀਦਵਾਰ ਹੋ ਸਕਦੇ ਹਨ।

ਪਿਛਲੇ ਸਾਲ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ

ਹਰਮੀਤ ਸਿੰਘ ਸੰਧੂ ਨੇ ਪਿਛਲੇ ਸਾਲ 19 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਆਪਣਾ ਅਸਤੀਫ਼ਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪਿਆ ਸੀ। ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫਤਰ ਵਿੱਚ ਦਿੱਤੇ ਆਪਣੇ ਅਸਤੀਫ਼ਾ ਪੱਤਰ ਵਿੱਚ ਉਨ੍ਹਾਂ ਲਿਖਿਆ ਸੀ ਕਿ ਉਹ ਨਿੱਜੀ ਕਾਰਨਾਂ ਕਰਕੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।

ਤਰਨਤਾਰਨ ਤੋਂ ਹੋ ਸਕਦੇ ਹਨ AAP ਉਮੀਦਵਾਰ

ਦੱਸ ਦਈਏ ਕਿ ‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਅਕਾਲ ਚਲਾਣਾ ਕਰਨ ਜਾਣ ਮਗਰੋਂ ਤਰਨ ਤਾਰਨ ਸੀਟ ਖਾਲੀ ਹੋਈ ਹੈ ਅਤੇ ਇਥੇ 6 ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣ ਹੋਣੀ ਹੈ। ਕਿਆਸਰਾਈਆਂ ਹਨ ਕਿ ਹਰਮੀਤ ਸੰਧੂ ਤਰਨਤਾਰਨ ਤੋਂ AAP ਉਮੀਦਵਾਰ ਹੋ ਸਕਦੇ ਹਨ।

2002 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ

ਸਾਬਕਾ ਸੰਸਦ ਮੈਂਬਰ ਸੁਰਿੰਦਰ ਸਿੰਘ ਕੈਰੋਂ ਦੇ ਪਰਿਵਾਰ ਨਾਲ ਜੁੜਕੇ ਤਰਨਤਾਰਨ ਦੀ ਸਰਗਰਮ ਰਾਜਨੀਤੀ ਦਾ ਹਿੱਸਾ ਬਣੇ ਹਰਮੀਤ ਸਿੰਘ ਸੰਧੂ ਨੇ 2002 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਤੋਂ ਅਲਵਿੰਦਰ ਪਾਲ ਸਿੰਘ ਪੱਖੋਕੇ ਨੂੰ ਟਿਕਟ ਦਿੱਤੀ ਸੀ, ਜਦੋਂ ਕਿ ਸੰਧੂ ਟਿਕਟ ਲਈ ਦਾਅਵਾ ਕਰਦੇ ਰਹੇ। ਟਿਕਟ ਨਾ ਮਿਲਣ ਤੋਂ ਬਾਅਦ, ਸੰਧੂ ਨੇ ਸੁਰਿੰਦਰ ਸਿੰਘ ਕੈਰੋਂ ਤੋਂ ਰਾਜਨੀਤਿਕ ਥਾਪੜਾ ਲੈਕੇ ਤਰਨਤਾਰਨ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ।

ਸੰਖੇਪ:
ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਅੱਜ AAP ‘ਚ ਹੋ ਸਕਦੇ ਹਨ ਸ਼ਾਮਲ, ਤਰਨਤਾਰਨ ਤੋਂ ਉਮੀਦਵਾਰ ਬਣਨ ਦੇ ਆਸਾਰ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।