ਸ੍ਰੀ ਅਨੰਦਪੁਰ ਸਾਹਿਬ 10 ਮਾਰਚ (ਪੰਜਾਬੀ ਖ਼ਬਰਨਾਮਾ) :ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨੋਜਵਾਂਨਾਂ ਨੂੰ ਰੁਜਗਾਰ ਦੇ ਮੌਕੇ ਦੇਣ ਦੇ ਉਪਰਾਲੇ ਨਿਰੰਤਰ ਜਾਰੀ ਹਨ। ਹਜ਼ਾਰਾ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਸਵੈ ਰੁਜਗਾਰ ਦੇ ਅਵਸਰ ਦਿੱਤੇ ਗਏ ਹਨ, ਆਪਣੀ ਯੋਗਤਾ ਅਨੁਸਾਰ ਨੌਜਵਾਨਾਂ ਨੂੰ ਰੁਜਗਾਰ ਦੇ ਅਵਸਰ ਦੇਣ ਲਈ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ, ਮਲਟੀਨੈਂਸ਼ਨਲ ਅਤੇ ਛੋਟੇ ਵੱਡੇ ਉਦਯੋਗਿਕ ਘਰਾਨਿਆਂ ਵੱਲੋਂ ਰੁਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਵਿਸੇਸ਼ ਚਾਰਾਜੋਈ ਕੀਤੀ ਗਈ ਹੈ।
ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 12 ਮਾਰਚ ਨੂੰ ਵਿਰਾਸਤ ਏ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੁਜਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਆਈ.ਸੀ.ਆਈ.ਸੀ.ਆਈ ਬੈਂਕ, ਐਕਸਿਸ ਬੈਂਕ, ਐਚ.ਡੀ.ਐਫ.ਸੀ ਬੈਂਕ, ਅਲਿਨਾ ਆਟੋ, ਗੋਦਰੇਜ, ਭਾਰਤੀ ਏਅਰਟੈਲ, ਚੈਕਮੇਟ ਸਕਉਰਿਟੀ, ਸੋਡੀ ਮੈਨਪਾਵਰ, ਐਮ.ਜੀ.ਐਫ ਇੰਨਫਰਾਟੈਕ, ਏਰੀਅਲ ਟੈਲੀਕਾਮ, ਅਗਿਲੀ ਹਰਬਲ, ਭਾਰਤ ਫੈਨਐਨਸੀਅਲ, ਜੂਨੀਵਰਸਲ ਇੰਟਰਨੈਸ਼ਨਲ, ਪੀ.ਐਮ ਕਰੀਏਸ਼ਨ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਆਉਣਗੀਆਂ ਤੇ ਜਿਸ ਵਿਚ ਬੈਕਿੰਗ, ਟੈਲੀਕੋਮ, ਟੈਕਨੀਕਲ, ਕੰਪਨੀਆਂ ਵਰਗੇ ਅਦਾਰੇ ਰੁਜਗਾਰ ਮੇਲੇ ਵਿੱਚ ਸਾਮਿਲ ਹੋ ਰਹੇ ਹਨ। ਇਸ ਰੁਜਗਾਰ ਮੇਲੇ ਵਿੱਚ ਯੋਗਤਾ 10ਵੀ, 12ਵੀ ਤੋ ਪੋਸਟ ਗਰੇਜੂਏਸ਼ਨ ਤੱਕ ਐਮ.ਬੀ.ਏ ਅਤੇ ਹੁਨਰ ਸਿਖਲਾਈ, ਡਿਪਲੋਮਾ ਦੇ ਪ੍ਰਾਪਤ ਨੋਜਵਾਨਾਂ ਲਈ ਰੁਜਗਾਰ ਦੇ ਅਵਸਰ ਖੋਲੇ ਗਏ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇ ਖੋਲ੍ਹੇ ਅਵਸਰ ਲਈ ਹਰ ਤਿਆਰੀ ਕਰਨ, ਇਸ ਦੇ ਨਾਲ ਹੀ ਉਨ੍ਹਾਂ ਦੀ ਯੋਗਤਾ ਅਨੁਸਾਰ ਜਿਹੜੇ ਮੌਕੇ ਉਨ੍ਹਾਂ ਨੂੰ ਇਨ੍ਹਾਂ ਕੰਪਨੀਆ, ਅਦਾਰਿਆਂ, ਸੰਸਥਾਵਾਂ ਵਿੱਚ ਮਿਲ ਰਹੇ ਹਨ, ਉਨ੍ਹਾਂ ਨੂੰ ਵੀ ਨਾ ਖੁੰਝਣ ਸਗੋਂ ਆਪਣੀ ਤਜਰਿਆਂ ਵਿੱਚ ਵਾਧਾ ਕਰਨ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕੰਮ ਨੌਕਰੀ ਜਾਂ ਰੁਜਗਾਰ ਛੋਟੇ ਵੱਡਾ ਨਹੀ ਹੁੰਦਾ, ਸਗੋਂ ਹਰ ਪੋੜੀ ਨੌਜਵਾਨਾਂ ਨੂੰ ਉਨ੍ਹਾਂ ਦੀ ਮੰਜਿਲ ਵੱਲ ਲੈ ਕੇ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਹਿਯੌਗ ਵਰਕਰ ਵੀ ਇਸ ਰੁਜਗਾਰ ਮੇਲੇ ਬਾਰੇ ਵੱਧ ਤੋ ਵੱਧ ਨੋਜਵਾਂਨਾਂ ਨੂੰ ਜਾਣਕਾਰੀ ਦੇਣ ਤਾਂ ਜੋ ਉਹ ਇਸ ਮੌਕੇ ਦਾ ਲਾਭ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਸੇਸ਼ ਹੈਲਪ ਡੈਸਕ ਸਥਾਪਿਤ ਕਰਨ ਅਤੇ ਰੁਜਗਾਰ ਪ੍ਰਾਪਤ ਕਰਨ ਲਈ ਆਉਣ ਵਾਲੇ ਨੌਜਵਾਨਾਂ ਨੂੰ ਸਹੀ ਸੇਧ ਅਤੇ ਜਾਣਕਾਰੀ ਦੇਣ। ਉਨ੍ਹਾਂ ਨੇ ਕਿਹਾ ਕਿ ਨੋਜਵਾਨ ਆਪਣੇ ਰਜਿਊਮ ਅਤੇ ਸਰਟੀਫਿਕੇਟ ਸਮੇਤ ਜਰੂਰੀ ਦਸਤਾਵੇਜ ਆਪਣੇ ਨਾਲ ਲੈ ਕੇ ਆਉਣ ਇਹ ਰੁਜਗਾਰ 12 ਮਾਰਚ ਨੂੰ ਸਵੇਰੇ 10 ਵਜੇ ਤੋ ਸ਼ਾਮ 3 ਵਜੇ ਤੱਕ ਵਿਰਾਸਤ ਏ ਖਾਲਸਾ ਵਿਚ ਲੱਗੇਗਾ।
ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਭ੍ਰਿਸਟਾਚਾਰ ਮੁਕਤ ਇਮਾਨਦਾਰ ਸਰਕਾਰ ਦੇਣ ਵਿੱਚ ਸਫਲ ਹੋਈ ਹੈ, ਨੇਕ ਨੀਅਤ ਨਾਲ ਇਮਾਨਦਾਰ ਸਰਕਾਰ ਦੇ ਕੰਮਕਾਜ ਦੀ ਚਹੁੰਪਾਸੀਓ ਸ਼ਲਾਘਾ ਹੋ ਰਹੀ ਹੈ, 40 ਹਜਾਰ ਤੋ ਵੱਧ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਖੁੱਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੰਡੇ ਗਏ ਹਨ, ਇਸ ਤੋ ਇਲਾਵਾ ਯੋਗ ਉਮੀਦਵਾਰਾ ਨੂੰ ਬਿਨਾਂ ਸਿਫਾਰਿਸ਼ ਨੋਕਰੀਆਂ ਮਿਲ ਰਹੀਆਂ ਹਨ, ਰੁਜਗਾਰ ਮੇਲੇ ਲਗਾਉਣ ਦਾ ਅਸਲ ਮਨੋਰਥ ਨੋਜਵਾਨਾਂ ਨੂੰ ਘਰਾਂ ਨੇੜੇ ਪਹੁੰਚ ਕੇ ਰੁਜਗਾਰ ਦੇ ਢੁਕਵੇ ਅਵਸਰ ਪ੍ਰਦਾਨ ਕਰਨਾ ਹੈ