police

ਬਠਿੰਡਾ , 12 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਬਠਿੰਡਾ ਵਿੱਚ ਵਿਆਹ ਵਾਲੇ ਲਾੜੇ ਵੱਲੋਂ ਆਤਿਸ਼ਬਾਜੀ ਚਲਾਉਣਾ ਉਸ ਨੂੰ ਮਹਿੰਗਾ ਪੈ ਗਿਆ, ਪੁਲਿਸ ਵੱਲੋਂ ਲਾੜੇ ‘ਤੇ ਮਾਮਲਾ ਦਰਜ ਕਰ ਲਿਆ ਗਿਆ। ਇਹ ਘਟਨਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਦਾ ਜਿੱਥੇ ਇੱਕ ਵਿਆਹ ਸਮਾਗਮ ਦੇ ਵਿੱਚ ਵਿਆਹ ਵਾਲੇ ਮੁੰਡੇ ਵੱਲੋਂ ਆਤਿਸ਼ਬਾਜੀ ਚਲਾਈ ਗਈ। ਇਸ ਸਬੰਧੀ ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਚੱਲ ਰਹੇ ਤਣਾਅ ਨੂੰ ਲੈ ਕੇ ਜਿੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸੀ ਕਿ ਕੋਈ ਵੀ ਵਿਅਕਤੀ ਸਿਵਲੀਅਨ ਡਰਾਉਣ ਦੀ ਵਰਤੋਂ ਨਹੀਂ ਕਰੇਗਾ ਅਤੇ ਨਾ ਹੀ ਕੋਈ ਆਤਿਸ਼ਬਾਜੀ ਦੀ ਵਰਤੋਂ ਕਰੇਗਾ।
ਪਰ ਪਿੰਡ ਕੋਟਸ਼ ਮੀਰ ਵਿਖੇ ਇੱਕ ਵਿਆਹ ਸਮਾਗਮ ਦੇ ਵਿੱਚ ਵਿਆਹ ਵਾਲੇ ਲੜਕੇ ਵੱਲੋਂ ਆਤਿਸ਼ਬਾਜੀ ਦਾ ਪ੍ਰਯੋਗ ਕੀਤਾ ਗਿਆ। ਜਿਸ ਨੂੰ ਲੈ ਕੇ ਥਾਣਾ ਸਦਰ ਦੀ ਪੁਲਿਸ ਪਾਰਟੀ ਨੂੰ ਜਦ ਸਬੰਧੀ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਵਿਆਹ ਵਾਲੇ ਲੜਕੇ ਦੇ ਖਿਲਾਫ ਤੁਰੰਤ ਹੀ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕੀਤਾ ਗਿਆ ਅਤੇ ਲਾੜੇ ਨੂੰ ਥਾਣੇ ਲਿਆਂਦਾ ਗਿਆ ਜਿੱਥੇ ਉਸ ਦੀ ਜਮਾਨਤ ਹੋ ਗਈ ਹੈ। ਪਰ ਹਜੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਸੰਖੇਪ: ਬਠਿੰਡਾ ਦੇ ਵਿਆਹ ਸਮਾਗਮ ਵਿੱਚ ਲਾੜੇ ਵੱਲੋਂ ਆਤਿਸ਼ਬਾਜੀ ਕਰਨਾ ਮਹਿੰਗਾ ਪਿਆ, ਪੁਲਿਸ ਨੇ ਦਰਜ ਕੀਤਾ ਮਾਮਲਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।