ਸ੍ਰੀ ਫ਼ਤਹਿਗੜ੍ਹ ਸਾਹਿਬ/ 29 ਮਾਰਚ (ਪੰਜਾਬੀ ਖ਼ਬਰਨਾਮਾ):ਬਸੀ ਪਠਾਣਾਂ ਤਹਿਸੀਲ ਕੰਪਲੈਕਸ ‘ਚ ਇੱਕ ਵਕੀਲ ‘ਤੇ ਵਸੀਕਾ ਰਜਿਸਟਰ ਕਰਵਾਉਣ ਬਦਲੇ ਵੱਧ ਪੈਸੇ ਵਸੂਲਣ ਦੇ ਦੋਸ਼ ਲੱਗਣ ‘ਤੇ ਪੁਲਿਸ ਵੱਲੋਂ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਏ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਗੁਰਪ੍ਰੀਤ ਕੌਰ ਵਾਸੀ ਪਿੰਡ ਪਮੌਰ ਨੇ ਐਮ.ਐਲ.ਏ. ਹਲਕਾ ਬਸੀ ਪਠਾਣਾਂ ਰੁਪਿੰਦਰ ਸਿੰਘ ਹੈਪੀ ਨੂੰ ਇੱਕ ਲਿਖਤੀ ਦਿੰਦਿਆਂ ਦੋਸ਼ ਲਗਾਏ ਸਨ ਕਿ ਉਹ ਆਪਣੀ ਇੱਕ ਰਜਿਸਟਰੀ ਕਰਵਾਉਣ ਲਈ ਬਸੀ ਪਠਾਣਾਂ ਤਹਿਸੀਲ ਕੰਪਲੈਕਸ ‘ਚ ਗਈ ਸੀ ਜਿੱਥੇ ਡੀਡ ਰਾਈਟਰ ਐਡਵੋਕੇਟ ਦੀਪਕ ਕੁਮਾਰ ਨੇ ਉਸ ਤੋਂ 48,000/- ਰੁਪਏ ਵਸੂਲ ਲਏ ਤੇ ਜਦੋਂ ਉਸਨੇ ਦੀਪਕ ਕੁਮਾਰ ਤੋਂ ਦਿੱਤੇ ਪੈਸਿਆਂ ਦੀ ਰਸੀਦ ਮੰਗੀ ਤਾਂ ਉਸਨੂੰ 22,000/- ਰੁਪਏ ਦੀ ਰਸੀਦ ਦਿੱਤੀ ਗਈ।ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਐਡਵੋਕੇਟ ਦੀਪਕ ਕੁਮਾਰ ਵੱਲੋਂ ਅਜਿਹਾ ਕਰਕੇ ਉਸ ਨਾਲ ਧੋਖਾਧੜੀ ਕੀਤੀ ਗਈ ਹੈ ਜਿਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਸ਼ਿਕਾਇਤ ਮਿਲਣ ‘ਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਮਾਮਲੇ ‘ਚ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ।ਗੁਰਪ੍ਰੀਤ ਕੌਰ ਦੀ ਸ਼ਿਕਾਇਤ ‘ਤੇ ਥਾਣਾ ਬਸੀ ਪਠਾਣਾਂ ਵਿਖੇ ਐਡਵੋਕੇਟ ਦੀਪਕ ਕੁਮਾਰ ਵਿਰੁੱਧ ਅ/ਧ 406,420 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।