ਸ੍ਰੀ ਮੁਕਤਸਰ ਸਾਹਿਬ 16 ਮਾਰਚ (ਪੰਜਾਬੀ ਖ਼ਬਰਨਾਮਾ):ਨਾਲਸਾ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਅੱਜ ਬਿਰਧ ਆਸ਼ਰਮ, ਜਲਾਲਬਾਦ ਰੋਡ, ਸ੍ਰੀ ਮੁਕਤਸਰ ਸਾਹਿਬ ਬਜੁਰਗਾਂ ਦੇ ਹੱਕਾਂ ਵਾਸਤੇ ਸੈਮੀਨਾਰ ਕੀਤਾ ਗਿਆ। ਸ੍ਰੀ ਰਾਜ ਕੁਮਾਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜ਼ਿਲ੍ਰਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ  ਮਿਸ ਹਰਪ੍ਰੀਤ ਕੌਰ, ਸੀ.ਜੇ.ਐਮ/ਸਕੱਤਰ, ਜੀਆਂ ਵੱਲੋਂ ਦੌਰਾ ਕੀਤਾ ਗਿਆ ਅਤੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜੁਰਗਾਂ ਦੇ ਹੱਕਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੱਤਰ ਸਾਹਿਬ ਜੀ ਨੇ ਦੱਸਿਆ ਕਿ ਹਰ ਉਹ ਮਾਂ ਬਾਪ ਜੋ ਆਪਣੇ ਖਰਚੇ ਆਪ ਨਹੀਂ ਕਰ ਸਕਦੇ, ਉਹ ਆਪਣੇ ਪੁੱਤਰ—ਪੁੱਤਰੀ, ਪੋਤਾ—ਪੋਤੀ (ਜੋ 18 ਸਾਲ ਤੋਂ ਵੱਧ ਹੋਵੇ) ਤੋਂ ਖਰਚਾ ਲੈ ਸਕਦੇ ਹਨ।
ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹਰ ਉਹ ਬਜੁਰਗ ਨਾਗਰਿਕ (60 ਸਾਲ ਜਾਂ ਇਸ ਤੋਂ ਵੱਧ) ਜੋ ਬੇ  ਔਲਾਦ ਹੋਣ ਅਤੇ ਆਪਣਾ ਖਰਚਾ ਆਪ ਕਰਨ ਤੋਂ ਅਸਮੱਰਥ ਹੋਣ, ਉਹ ਆਪਣੇ ਕਾਨੂੰਨੀ ਵਾਰਸਾਂ ਤੋ ਖਰਚਾ ਲੈ ਸਕਦੇ ਹਨ, ਜਿਹੜੇ ਅਜਿਹੇ ਬਜੁਗਰ ਨਾਗਰਿਕ ਦੀ ਜਾਇਦਾਦ ਦੇ ਕਾਬਜ ਹੋਣ ਜਾਂ ਉਸ ਦੀ ਮੌਤ ਤੋਂ ਬਾਅਦ ਚੱਲ ਅਚੱਲ ਸਪੰਤੀ ਦੇ ਹੱਕਦਾਰ ਹਨ। ਜੇਕਰ ਇਹਨਾਂ ਨੂੰ ਕਿਸੇ ਕਿਸਮ ਦੀ ਕਾਨੂੰਨੀ ਸਲਾਹ/ਸਹਾਇਤਾ ਦੀ ਜਰੂਰਤ ਹੋਵੇ ਤਾਂ ਉਹ ਕਿਸੇ ਵੀ ਕੰਮਕਾਜ ਵਾਲੇ ਦਿਨ ਆ ਕੇ ਲੈ ਸਕਦੇ ਹਨ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੈਲੀਫੋਨ ਨੰਬਰ 01633261124 ਤੇ ਵੀ ਸੰਪਰਕ ਕਰ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਨਾਲਸਾ ਟੋਲ ਫਰੀ ਨੰਬਰ 15100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।