ਸੰਗਰੂਰ, 15 ਮਾਰਚ (ਪੰਜਾਬੀ ਖ਼ਬਰਨਾਮਾ):ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਦੀ ਨਿਗਰਾਨੀ ਹੇਠ ਪ੍ਰਦੇਸ਼ਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਵਲੋਂ ਆਡੀਟੋਰੀਅਮ ਹਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ‘ਕਾਰਬਨ ਮੁਕਤ ਵਾਤਾਵਰਨ: ਦਰਪੇਸ਼ ਚੁਣੌਤੀਆਂ ਤੇ ਸੰਭਾਵਿਤ ਹੱਲ’ ਵਿਸ਼ੇ ਸਬੰਧੀ ਇੱਕ ਰੋਜ਼ਾ ਡਵੀਜਨ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸੈਲਫ ਹੈਲਪ ਗਰੁੱਪਾਂ, ਖੇਤੀਬਾੜੀ, ਪਸ਼ੂ ਪਾਲਣ ਅਤੇ ਨਰੇਗਾ ਨਾਲ ਸਬੰਧਤ 300 ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸ ਮੌਕੇ ਪ੍ਰਦੇਸ਼ਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਦੇ ਸੀਨੀਅਰ ਕੋਆਰਡੀਨੇਟਰ ਰਾਜੀਵ ਮਦਾਨ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ ਅਤੇ ਲੋਕਾਂ ਨੂੰ ਕਾਰਬਨ ਮੁਕਤ ਵਾਤਾਵਰਨ ਅਤੇ ਕਾਰਬਨ ਮੈਨੇਜਮੈਂਟ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਡਾ. ਰਜਨੀਸ਼, ਪ੍ਰੋਜੈਕਟ ਲੀਡਰ ਰਾਉਂਡ ਗਲਾਸ ਸੰਸਥਾ ਮੋਹਾਲੀ ਵੱਲੋਂ ਵਿਰਾਸਤੀ ਰੁੱਖਾਂ ਦੀ ਮਹੱਤਤਾ, ਜੰਗਲਾਂ ਦੀ ਮਹੱਤਤਾ ਅਤੇ ਪਿੰਡਾਂ ਵਿਚ ਗਿੱਲੇ ਅਤੇ ਸੁੱਕੇ ਕੂੜੇ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਰੁਕਿੰਦਰਪ੍ਰੀਤ ਸਿੰਘ ਕੇ.ਵੀ.ਕੇ. ਖੇੜੀ ਵੱਲੋਂ ਕਾਰਬਨ ਨੂੰ ਧਰਤੀ, ਫਸਲਾਂ, ਰੁੱਖਾਂ ਵਿੱਚ ਸਟੋਰ ਕਰਨ ਬਾਰੇ ਅਤੇ ਫਸਲੀ ਚੱਕਰ ਵਿੱਚ ਵਿਭਿੰਨਤਾ ਲਿਆਉਣਾ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ। ਜਲ ਸਪਲਾਈ ਵਿਭਾਗ ਤੋਂ ਸਮਿਤਾ ਸੋਫਤ ਵੱਲੋਂ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਅਤੇ ਉਨ੍ਹਾਂ ਦੀ ਨੁਹਾਰ ਬਦਲਣ ਵਿੱਚ ਔਰਤਾਂ ਦੇ ਅਹਿਮ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ। ਦਫਤਰ ਵਣ ਮੰਡਲ ਅਫਸਰ ਸੰਗਰੂਰ ਤੋਂ ਹਰਜਿੰਦਰ ਸਿੰਘ ਵੱਲੋਂ ਰੁੱਖਾਂ ਦੀ ਮਹੱਤਤਾ, ਘੱਟ ਰਹੇ ਰੁੱਖਾਂ ਕਾਰਨ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਇਸ ਲਈ ਕੀਤੇ ਪੰਜਾਬ ਸਰਕਾਰ ਦੇ ਉਪਰਾਲਿਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਦੂਸ਼ਨ ਕੰਟਰੋਲ ਬੋਰਡ ਸੰਗਰੂਰ ਦੇ ਐਸ.ਡੀ.ਓ. ਸਚਿਨ ਸਿੰਗਲਾ, ਖੇਤੀਬਾੜੀ ਵਿਕਾਸ ਅਫਸਰ ਸ਼ੇਰੋਂ ਨਰਿੰਦਰਪਾਲ ਸਿੰਘ ਚੀਮਾਂ ਅਤੇ ਐਡਵੋਕੇਟ ਆਤਮਜੀਤ ਕਾਹਲੋਂ ਵੱਲੋਂ ਵੀ ਵੱਢਮੁੱਲੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਰਾਜੀਵ ਮਦਾਨ ਵੱਲੋ ਆਏ ਪ੍ਰਤੀਭਾਗੀਆਂ ਨਾਲ ਵਿਸ਼ੇਸ਼ ਸਵਾਲ ਜਵਾਬ ਅਤੇ ਇਨਟਰੈਕਟਿਵ ਸ਼ੈਸ਼ਨ ਵੀ ਕੀਤਾ ਗਿਆ। ਅੰਤ ਵਿੱਚ ਉਪ ਮੁੱਖ ਕਾਰਜਕਾਰੀ ਅਫਸਰ, ਜਿਲ੍ਹਾ ਪ੍ਰੀਸ਼ਦ ਸੰਗਰੂਰ ਵਿਨੀਤ ਕੁਮਾਰ ਸ਼ਰਮਾ ਅਤੇ ਸ਼੍ਰੀ ਰਾਜ ਕੁਮਾਰ ਸਿੰਘ ਏ.ਪੀ.ਓ. (ਐਮ) ਜਿਲ੍ਹਾ ਪ੍ਰੀਸ਼ਦ ਸੰਗਰੂਰ ਵੱਲੋਂ ਸਮੂਹ ਰਿਸੋਰਸ ਪਰਸਨ ਤੇ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਸੁਪਰਡੈਂਟ, ਬਲਵਿੰਦਰ ਸਿੰਘ ਲੇਖਾਕਾਰ, ਰੁਪਿੰਦਰ ਸਿੰਘ ਜੂਨੀਅਰ ਸਹਾਇਕ, ਲਖਵਿੰਦਰ ਸਿੰਘ ਕੰਪਿਉਟਰ ਅਪਰੇਟਰ ਅਤੇ ਗਗਨਦੀਪ ਗਰਗ ਵੀ ਹਾਜ਼ਰ ਰਹੇ।