ਰੂਪਨਗਰ, 14 ਮਾਰਚ (ਪੰਜਾਬੀ ਖ਼ਬਰਨਾਮਾ): ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਰੋਪੜ ਸ਼ਹਿਰ ਵਿੱਚ ਵੇਸਟ ਮੈਨੇਜਮੈਂਟ ਦੇ ਪ੍ਰਬੰਧਨ ਲਈ 50 ਲੱਖ ਦੀ ਲਾਗਤ ਨਾਲ਼ ਬਣਨ ਵਾਲੇ ਐਮ.ਆਰ.ਐਫ. (ਮਟਿਰੀਅਲ ਰਿਕਵਰੀ ਫੈਸਿਲਟੀ) ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਨੀਂਹ ਪੱਥਰ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਪਿਛਲੇ ਦਹਾਕਿਆਂ ਵਿੱਚ ਰੋਪੜ ਸ਼ਹਿਰ ਵਿੱਚ ਕੂੜੇ ਦੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਸੀ, ਸੜਕਾਂ ਤੇ ਆਲੇ-ਦੁਆਲੇ ਕੂੜੇ ਦੇ ਢੇਰ ਲੱਗੇ ਦਿਖਾਈ ਦਿੰਦੇ ਸਨ, ਉਸ ਦਾ ਕਾਰਨ ਇਹ ਹੈ ਕਿ ਵੇਸਟ ਮੈਨੇਜਮੈਂਟ ਲਈ ਜਿਸ ਬੁਨਿਆਦੀ ਢਾਂਚੇ ਦੀ ਲੋੜ ਸੀ, ਉਹ ਹੁਣ ਤੱਕ ਨਹੀਂ ਬਣ ਸਕਿਆ ਸੀ।

ਵਿਧਾਇਕ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੋਪੜ ਸ਼ਹਿਰ ਦੀ ਵੇਸਟ ਮੈਨੇਜਮੈਂਟ ਲਈ 2 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ, ਜਿਸਦੇ ਨਾਲ ਕੂੜੇ ਨੂੰ ਇਕੱਠਾ ਕਰਨ ਲਈ ਆਟੋ ਅਤੇ ਹੋਰ ਮਸ਼ੀਨਰੀ ਖਰੀਦੀ ਗਈ। ਉਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਕਿ ਜਿਸ ਚੀਜ ਦੀ ਸਭ ਤੋਂ ਵੱਧ ਲੋੜ ਸੀ, ਉਹ ਹੁਣ ਤੱਕ ਉਪਲੱਬਧ ਨਹੀਂ ਸੀ। ਉਨ੍ਹਾਂ ਦੱਸਿਆ ਕਿ ਐਮ.ਆਰ.ਐਫ. ਉਪਲੱਬਧ ਨਾ ਹੋਣ ਕਾਰਨ ਗਿੱਲਾ, ਸੁੱਕਾ ਕੂੜਾ ਅਤੇ ਲਿਫਾਫੇ ਇਕੱਠੇ ਹੋਣ ਕਰਕੇ ਡੰਪ ਬਣ ਜਾਂਦੇ ਸਨ।

ਉਨ੍ਹਾਂ ਦੱਸਿਆ ਕਿ ਐਮ.ਆਰ.ਐਫ. (ਮਟਿਰੀਅਲ ਰਿਕਵਰੀ ਫੈਸਿਲਟੀ), ਜਿੱਥੇ ਕਿ ਗਿੱਲੇ, ਸੁੱਕੇ ਕੂੜੇ ਅਤੇ ਲਿਫਾਫਿਆਂ ਨੂੰ ਅਲੱਗ-ਅਲੱਗ ਕੀਤਾ ਜਾਵੇਗਾ। ਜਿਸ ਨਾਲ ਰੂਪਨਗਰ ਸ਼ਹਿਰ ਦੀ ਸਾਫ-ਸਫਾਈ ਦੀ ਵਿਵਸਥਾ ਵਿਚ ਸੁਧਾਰ ਇੱਕ ਵੱਡਾ ਸੁਧਾਰ ਹੋਵੇਗਾ। 

ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਅਨੇਕਾਂ ਵਿਕਾਸ ਕਾਰਜ ਕਰਵਾ ਕੇ ਲੋਕਾਂ ਨੂੰ ਸਹੂਲਤ ਦੇ ਰਹੀ ਹੈ, ਉੱਥੇ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਸਬੰਧੀ ਲਗਾਤਾਰ ਯਤਨਸ਼ੀਲ ਹੈ।

ਹਲਕਾ ਵਿਧਾਇਕ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਵੱਡੇ ਪੱਧਰ ਉਤੇ ਕਦਮ ਚੁੱਕੇ ਗਏ ਹਨ ਜਿਸ ਵਿਚ ਫਾਇਰ ਬ੍ਰਗੇਡ ਲਈ ਆਧੁਨਿਕ ਮਸ਼ੀਨਰੀ ਉਪਲਬਧ ਕਰਵਾਉਣਾ, ਗਿਆਨੀ ਜੈਲ ਸਿੰਘ ਨਗਰ ਤੇ ਗਾਂਧੀ ਸਕੂਲ ਦੇ ਨੇੜਲੇ ਇਲਾਕਿਆਂ ਵਿਚ ਲੰਬੇ ਸਮੇਂ ਤੋਂ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ, ਪੀਣ ਵਾਲੇ ਪਾਣੀ ਦੇ ਟਿਊਬਵੈੱਲ, ਬਾਈਪਾਸ ਦੇ ਚੌਂਕਾਂ ਦੀ ਸੁੰਦਰੀਕਰਨ ਦਾ ਕੰਮ, ਰੋਪੜ ਬਾਈਪਾਸ ਉਤੇ ਡਰੇਨ ਦਾ ਨਿਰਮਾਣ, ਰੋਪੜ ਦੇ ਆਧੁਨਿਕ ਬੱਸ ਸਟੈਂਡ ਦੇ ਲਈ ਗ੍ਰਾਂਟਾਂ, ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ, ਸਾਲਾਂ ਤੋਂ ਬੰਦ ਪਏ ਸਵੀਮਿੰਗ ਪੁਲ ਦੀ ਸ਼ੁਰੂਆਤ, ਰੋਇੰਗ ਅਕੈਡਮੀ ਨੂੰ ਮੁੜ ਬਹਾਲ, ਸਰਕਾਰੀ ਹਸਪਤਾਲ ਦੇ ਨਵੀਨੀਕਰਨ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਿਸ਼ਾਨੀ ਵਜੋਂ ਜ਼ਮੀਨ ਦੀ ਨਿਸ਼ਾਨ ਦੇਹੀ ਕਰਵਾ ਕੇ ਬਾਹਰ ਤੋਂ ਰਾਹ ਕੱਢਣਾ, ਡਰਾਇਵਿੰਗ ਸਕੂਲ, ਫਾਰਮੇਸੀ ਕਾਲਜ ਦੀ ਸ਼ੁਰੂਆਤ, ਪੋਲੀਟੈਕਨੀਕਲ ਸਰਕਾਰੀ ਕਾਲਜ ਕਈ ਸਾਲਾਂ ਬਾਅਦ ਮੁੜ ਸ਼ੁਰੂਆਤ ਅਤੇ ਸਰਕਾਰੀ ਕਾਲਜ ਰੋਪੜ ਨੂੰ 1.65 ਕਰੋੜ ਰੁਪਏ ਦੀ ਗ੍ਰਾਂਟ ਸ਼ਾਮਿਲ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।