ਚੰਡੀਗੜ੍ਹ, 20 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਹਰਜਿੰਦਰ ਸਿੰਘ ਧਾਮੀ ਨੂੰ ਮੁੜ SGPC ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਬਣਨ ਅਤੇ ਉਹਨਾਂ ਨਾਲ ਅਹੁਦੇਦਾਰ ਬਣਨ ਵਾਲਿਆਂ ਨੂੰ ਵਧਾਈ ਦਿੰਨਾ ਹਾਂ। ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਸਾਹਿਬ ਦੀ ਮਾਹਰ ਕਮੇਟੀ ਨੇ ਪੰਜਾਬ ਸਰਕਾਰ ਦੀ ਕਮੇਟੀ ਨੂੰ ਕਿਹਾ ਸੀ ਜਿੰਨਾ ਚਿਰ ਇਸ ਕਾਨੂੰਨ ਤੇ ਸਹਿਮਤੀ ਨਹੀਂ ਬਣਦੀ ਉਨਾ ਚਿਰ ਇਸ ਕਾਨੂੰਨ ਤੇ ਰੋਕ ਲੱਗੇ ਅਤੇ ਉਸ ਉੱਪਰ ਅਮਲ ਕਰਨ, ਫਿਰ ਹੀ ਮੀਟਿੰਗ ਹੋਵੇਗੀ
ਰਾਜਕੁੰਦਰਾ ਦੀ ਫਿਲਮ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਰਾਜ ਕੁੰਦਰਾ ਉਹਨਾਂ ਨੂੰ ਮਿਲੇ ਜਰੂਰ ਸੀ ਪਰ ਉਨਾਂ ਨੂੰ ਫਿਲਮ ਸਬੰਧੀ ਕੋਈ ਪ੍ਰਵਾਨਗੀ ਨਹੀਂ ਦਿੱਤੀ, ਅਕਾਲ ਤਖਤ ਸਾਹਿਬ ਕਿਸੇ ਵੀ ਫਿਲਮ ਨੂੰ ਪ੍ਰਵਾਨਗੀ ਨਹੀਂ ਦਿੰਦਾ।
ਰੂਪ ਕੌਰ ਸੰਧੂ ਵੱਲੋਂ ਜਾਰੀ ਕੀਤੀ ਗਈ ਵੀਡੀਓ ਦੇ ਮਾਮਲੇ ਵਿੱਚ ਜਥੇਦਾਰ ਨੇ ਕਿਹਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਉਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ
ਉਹਨਾਂ ਕਿਹਾ ਕਰਤਾਰਪੁਰ ਸਾਹਿਬ ਲਾਂਘਾ ਇਸ ਪ੍ਰਕਾਸ਼ ਪੂਰਬ ਤੇ ਖੋਲ ਦਿੱਤਾ ਜਾਵੇ ਤਾਂ ਬਹੁਤ ਵਧੀਆ ਹੈ ਉਹਨਾਂ ਕਿਹਾ ਕਿ ਐਸਜੀਪੀਸੀ ਵੱਲੋਂ ਵੀ ਅੱਜ ਮੁੜ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਮੰਗ ਕੀਤੀ ਗਈ ਹੈ। ਅਤੇ ਅਸੀਂ ਵੀ ਪਿਛਲੇ ਲੰਬੇ ਸਮੇਂ ਤੋਂ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਕਰ ਰਹੇ ਹਾਂ
