ਨਵੀਂ ਦਿੱਲੀ 29 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅੱਲੂ ਅਰਜੁਨ ਦੇ ਛੋਟੇ ਭਰਾ ਅਤੇ ਤੇਲਗੂ ਅਦਾਕਾਰ ਅੱਲੂ ਸਿਰੀਸ਼ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਆ ਗਏ ਹਨ। ਕਥਿਤ ਤੌਰ ‘ਤੇ ਸ਼ੇਖਪੇਟ ਸਥਿਤ ਉਨ੍ਹਾਂ ਦੇ ਘਰ ਦੇ ਨੇੜੇ ਇੱਕ ਹਨੂਮਾਨ ਮੰਦਰ ‘ਚ ਰਾਤ ਦੇ ਸਮੇਂ ਤੇਜ਼ ਆਵਾਜ਼ ‘ਚ ਭਜਨ ਵਜਾਏ ਜਾਣ ਤੋਂ ਉਹ ਪਰੇਸ਼ਾਨ ਹੋ ਗਏ। ਉਨ੍ਹਾਂ ਨੇ ਇਸ ਮਾਮਲੇ ਨੂੰ ਆਪਣੇ ਐਕਸ ਅਕਾਊਂਟ ‘ਤੇ ਉਠਾਉਂਦਿਆਂ ਹੈਦਰਾਬਾਦ ਅਥਾਰਿਟੀਜ਼ ਤੋਂ ਦਖਲ ਦੀ ਮੰਗ ਕੀਤੀ।

ਰਾਤ ਨੂੰ ਹਨੂਮਾਨ ਮੰਦਰ ‘ਚ ਤੇਜ਼ ਭਜਨਾਂ ਤੋਂ ਪਰੇਸ਼ਾਨ ਹੋਏ ਅੱਲੂ ਸਿਰੀਸ਼

ਅੱਲੂ ਅਰਜੁਨ ਦੇ ਛੋਟੇ ਭਰਾ ਅਤੇ ਤੇਲਗੂ ਅਦਾਕਾਰ ਅੱਲੂ ਸਿਰੀਸ਼ ਨੇ ਐਕਸ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਤੇਜ਼ ਆਵਾਜ਼ ਤੋਂ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਆਪਣੀ ਪੋਸਟ ‘ਚ ਹੈਦਰਾਬਾਦ ਪੁਲਿਸ ਨੂੰ ਟੈਗ ਕਰਦਿਆਂ ਲਿਖਿਆ, ‘ਸਤਿਕਾਰਯੋਗ ਹੈਦਰਾਬਾਦ ਪੁਲਿਸ, ਮੈਂ ਸ਼ੇਖਪੇਟ ਦੇ ਅਪਰਨਾ ਵਨ ਦਾ ਵਸਨੀਕ ਹਾਂ। ਪਿਛਲੇ ਕੁਝ ਦਿਨਾਂ ਤੋਂ ਵਿਨੋਭਾ ਨਗਰ ਦੇ ਹਨੂਮਾਨ ਮੰਦਰ ‘ਚ ਰਾਤ 2-3 ਵਜੇ ਤੱਕ ਨਿਰਧਾਰਤ ਹੱਦ ਤੋਂ ਵੱਧ ਤੇਜ਼ ਆਵਾਜ਼ ‘ਚ ਮਿਊਜ਼ਿਕ ਵਜਾਇਆ ਜਾ ਰਿਹਾ ਹੈ। ਮੈਂ ਫਿਲਮ ਨਗਰ ਪੁਲਿਸ ਸਟੇਸ਼ਨ ‘ਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ।’

ਉਨ੍ਹਾਂਨੇ ਸਿਰਫ਼ ਹਨੂਮਾਨ ਮੰਦਰ ‘ਚ ਰਾਤ ਨੂੰ ਵੱਜਣ ਵਾਲੇ ਭਜਨਾਂ ਦਾ ਹੀ ਜ਼ਿਕਰ ਨਹੀਂ ਕੀਤਾ, ਸਗੋਂ ਗਣੇਸ਼ ਉਤਸਵ ਦੇ ਆਲੇ-ਦੁਆਲੇ ਵੱਜਣ ਵਾਲੇ ਤੇਜ਼ ਮਿਊਜ਼ਿਕ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉੱਥੇ ਰਹਿਣ ਵਾਲੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ 25 ਸਤੰਬਰ ਤੋਂ ਬਾਅਦ ਉਨ੍ਹਾਂ ਨੂੰ ਸ਼ੋਰ ਦੀ ਪਰੇਸ਼ਾਨੀ ਨਹੀਂ ਹੋਵੇਗੀ। ਹਾਲਾਂਕਿ, ਤਿਉਹਾਰ ਖ਼ਤਮ ਹੋਣ ਤੋਂ ਬਾਅਦ ਵੀ ਸਮੱਸਿਆ ਘੱਟ ਨਹੀਂ ਹੋਈ।

ਅੱਲੂ ਸਿਰੀਸ਼ ਨੇ ਆਪਣੀ ਪੋਸਟ ‘ਚ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਵੀ ਕਈ ਵਸਨੀਕ ਇਸ ਸਬੰਧੀ ਸ਼ਿਕਾਇਤ ਕਰ ਚੁੱਕੇ ਹਨ, ਪਰ ਉਨ੍ਹਾਂ ਦੀਆਂ ਸ਼ਿਕਾਇਤਾਂ ‘ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ।

ਹੈਦਰਾਬਾਦ ਪੁਲਿਸ ਨੇ ਅੱਲੂ ਸਿਰੀਸ਼ ਦੀ ਪੋਸਟ ਦਾ ਦਿੱਤਾ ਜਵਾਬ

ਅੱਲੂ ਸਿਰੀਸ਼ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਹੈਦਰਾਬਾਦ ਪੁਲਿਸ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ। ਪੁਲਿਸ ਨੇ ਜਵਾਬ ਦਿੰਦਿਆਂ ਲਿਖਿਆ, ‘ਸਰ, ਇਹ ਮਾਮਲਾ ਫਿਲਮ ਨਗਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ‘ਚ ਹੈ। ਮਾਮਲੇ ‘ਚ ਜੋ ਵੀ ਲੋੜੀਂਦੀ ਕਾਰਵਾਈ ਹੋਵੇਗੀ, ਉਹ ਅਸੀਂ ਕਰਾਂਗੇ।’ ਅੱਲੂ ਸਿਰੀਸ਼ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ ‘ਬੱਡੀ’ ਸਾਲ 2024 ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਹ ਇੱਕ ਤੇਲਗੂ ਡਰਾਮਾ ਐਕਸ਼ਨ-ਐਡਵੈਂਚਰ ਫਿਲਮ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।