ਨਵੀਂ ਦਿੱਲੀ 23 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅੱਜਕੱਲ੍ਹ ਲੋਕ ਹੈਲਦੀ ਲਾਈਫਸਟਾਈਲ ਅਪਣਾਉਣ ਲਈ ਡਾਈਟ ਪਲਾਨ, ਯੋਗਾ, ਡਿਟੌਕਸ ਡਰਿੰਕ ਤੇ ਸੁਪਰਫੂਡਜ਼ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਸ਼ਾਮਲ ਕਰ ਰਹੇ ਹਨ। ਪਰ ਕਈ ਵਾਰ ਅਸੀਂ ਮਹਿੰਗੇ ਅਤੇ ਮੁਸ਼ਕਲ ਤਰੀਕੇ ਲੱਭ ਰਹੇ ਹੁੰਦੇ ਹਾਂ, ਜਦਕਿ ਸਿਹਤ ਦਾ ਖਜ਼ਾਨਾ ਸਾਡੀ ਰਸੋਈ ‘ਚ ਹੀ ਮੌਜੂਦ ਹੁੰਦਾ ਹੈ। ਭਿੱਜੀ ਹੋਈ ਅੰਜੀਰ ਦਾ ਪਾਣੀ ਵੀ ਅਜਿਹਾ ਹੀ ਇੱਕ ਆਸਾਨ, ਸਸਤਾ ਅਤੇ ਅਸਰਦਾਰ ਤਰੀਕਾ ਹੈ, ਜੋ ਸਰੀਰ ਨੂੰ ਅੰਦਰੋਂ ਪੋਸ਼ਣ ਦੇ ਕੇ ਹੈਲਦੀ ਲਾਈਫਸਟਾਈਲ ਨੂੰ ਸੰਤੁਲਿਤ ਬਣਾਈ ਰੱਖਣ ‘ਚ ਮਦਦ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ—
ਸਵੇਰ ਦੀ ਹੈਲਦੀ ਸ਼ੁਰੂਆਤ
ਹੈਲਦੀ ਲਾਈਫਸਟਾਈਲ ਦੀ ਸ਼ੁਰੂਆਤ ਸਵੇਰ ਤੋਂ ਹੁੰਦੀ ਹੈ। ਜਦੋਂ ਤੁਸੀਂ ਸਵੇਰੇ ਖਾਲੀ ਪੇਟ ਭਿੱਜੀ ਹੋਈ ਅੰਜੀਰ ਦਾ ਪਾਣੀ ਪੀਂਦੇ ਹੋ ਤਾਂ ਇਹ ਸਰੀਰ ਨੂੰ ਹੌਲੀ-ਹੌਲੀ ਐਨਰਜੀ ਦਿੰਦਾ ਹੈ ਅਤੇ ਪੇਟ ‘ਤੇ ਜ਼ਿਆਦਾ ਦਬਾਅ ਨਹੀਂ ਪਾਉਂਦਾ।
ਪਾਚਨ ਤੰਤਰ ਨੂੰ ਸੁਧਾਰਦਾ ਹੈ
ਅੰਜੀਰ’ਚ ਘੁਲਣਸ਼ੀਲ ਫਾਈਬਰ ਹੁੰਦੇ ਹਨ, ਜੋ ਅੰਤੜੀਆਂ ਨੂੰ ਸਾਫ਼ ਕਰਨ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਹੈਲਦੀ ਲਾਈਫਸਟਾਈਲ ਦਾ ਸਭ ਤੋਂ ਜ਼ਰੂਰੀ ਹਿੱਸਾ ਚੰਗਾ ਪਾਚਨ ਹੈ, ਕਿਉਂਕਿ ਜੇ ਪਾਚਨ ਸਹੀ ਹੋਵੇਗਾ ਤਾਂ ਸਰੀਰ ਪੋਸ਼ਕ ਤੱਤਾਂ ਨੂੰ ਸਹੀ ਢੰਗ ਨਾਲ ਸੋਖ ਸਕੇਗਾ।
ਨੇਚਰਲ ਡਿਟੌਕਸ ਡ੍ਰਿੰਕ
ਹੈਲਦੀ ਲਾਈਫਸਟਾਈਲ ‘ਚ ਡਿਟੌਕਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਿੱਜੀ ਅੰਜੀਰ ਦਾ ਪਾਣੀ ਸਰੀਰ ‘ਚੋਂ ਟੌਕਸਿਨਜ਼ ਬਾਹਰ ਕੱਢਣ ‘ਚ ਮਦਦ ਕਰਦਾ ਹੈ ਅਤੇ ਲਿਵਰ ਨੂੰ ਸਾਫ਼ ਰੱਖਣ ‘ਚ ਸਹਾਇਕ ਹੁੰਦਾ ਹੈ।
ਭਾਰ ਨੂੰ ਸੰਤੁਲਿਤ ਰੱਖਣ ‘ਚ ਮਦਦ
ਇਹ ਓਵਰਈਟਿੰਗ ਨੂੰ ਰੋਕਣ ਤੇ ਭਾਰ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਕਰਦਾ ਹੈ। ਇਸ ਲਈ ਇਹ ਵੈਟ ਮੈਨੇਜਮੈਂਟ ਡਾਈਟ ਦਾ ਵੀ ਹਿੱਸਾ ਬਣ ਸਕਦਾ ਹੈ।
ਹੱਡੀਆਂ ਅਤੇ ਖੂਨ ਲਈ ਫਾਇਦੇਮੰਦ
ਅੰਜੀਰ ‘ਚ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਮਿਨਰਲਜ਼ ਹੁੰਦੇ ਹਨ। ਇਸ ਲਈ ਇਸ ਦਾ ਪਾਣੀ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ‘ਚ ਖੂਨ ਦੀ ਕਮੀ ਦੀ ਸਮੱਸਿਆ ਵੀ ਘੱਟ ਹੁੰਦੀ ਹੈ।
ਚਮੜੀ ਤੇ ਵਾਲਾਂ ਲਈ ਜ਼ਰੂਰੀ
ਹੈਲਦੀ ਲਾਈਫਸਟਾਈਲ ਸਿਰਫ਼ ਅੰਦਰੋਂ ਨਹੀਂ, ਸਗੋਂ ਬਾਹਰੋਂ ਵੀ ਨਜ਼ਰ ਆਉਣੀ ਚਾਹੀਦੀ ਹੈ। ਅੰਜੀਰ ਦਾ ਪਾਣੀ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਚਮੜੀ ਨੂੰ ਗਲੋਇੰਗ ਬਣਾਉਂਦਾ ਹੈ ਤੇ ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ।
ਇਮਿਊਨਿਟੀ ਵਧਾਉਂਦਾ ਹੈ
ਵਾਰ-ਵਾਰ ਬਿਮਾਰ ਪੈਣਾ ਇਸ ਗੱਲ ਦਾ ਸੰਕੇਤ ਹੈ ਕਿ ਲਾਈਫਸਟਾਈਲ ਹੈਲਦੀ ਨਹੀਂ ਹੈ। ਅੰਜੀਰ ਦਾ ਪਾਣੀ ਸਰੀਰ ਦੀ ਇਮਿਊਨਿਟੀ ਵਧਾਉਂਦਾ ਹੈ ਜਿਸ ਨਾਲ ਸਰੀਰ ਬਿਮਾਰੀਆਂ ਨਾਲ ਲੜਨ ਲਈ ਮਜ਼ਬੂਤ ਹੁੰਦਾ ਹੈ।
ਅੰਜੀਰ ਦੇ ਪਾਣੀ ਨੂੰ ਹੈਲਦੀ ਲਾਈਫਸਟਾਈਲ ‘ਚ ਕਿਵੇਂ ਸ਼ਾਮਲ ਕਰੀਏ—ਰਾਤ ਨੂੰ 2–3 ਸੁੱਕੀਆਂ ਅੰਜੀਰਾਂ ਨੂੰ ਇਕ ਗਿਲਾਸ ਪਾਣੀ ‘ਚ ਭਿਓਂ ਦਿਓ। ਸਵੇਰੇ ਖਾਲੀ ਪੇਟ ਸਭ ਤੋਂ ਪਹਿਲਾਂ ਇਹ ਪਾਣੀ ਪੀਓ ਤੇ ਬਾਅਦ ‘ਚ ਭਿੱਜੀਆਂ ਅੰਜੀਰਾਂ ਖਾ ਲਓ।
