ਫ਼ਤਹਿਗੜ੍ਹ ਸਾਹਿਬ, 02 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰੋਹਣਾਚਾਰੀ, ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਊਰ਼ਜਾ ਮੰਤਰੀ ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨਸ਼ਿਆ ਦੇ ਮੁਕੰਮਲ ਖਾਤਮੇ ਲਈ ਵਚਨਬੱਧ ਹੈ। ਨਸ਼ਿਆ ਖਿਲਾਫ਼ ਪੁਲਿਸ ਦੇ ਨਾਲ-ਨਾਲ ਲੋਕ ਨੁਮਾਇੰਦਿਆਂ, ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਕੁਆਡੀਨੇਟਰਾਂ ਅਤੇ ਸਮਾਜ ਦੇ ਹਰੇਕ ਵਿਅਕਤੀ ਦੀ ਸਾਂਝੀ ਜਿੰਮੇਵਾਰੀ ਬਣਦੀ ਹੈ, ਤਾਂ ਜੋ ਪੰਜਾਬ ਨੂੰ ਨਸ਼ਾ ਰਹਿਤ ਸੂਬਾ ਬਣਾਕੇ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ।

ਕੈਬਨਿਟ ਤਰੁਨਪ੍ਰੀਤ ਸਿੰਘ ਸੌਂਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਚਤ ਭਵਨ ਵਿਖੇ ਇੱਕ ਉੱਚ ਪੱਧਰੀ ਬੈਠਕ ਦੌਰਾਨ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਚੱਲ ਰਹੀਆਂ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ,  ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਵਿਧਾਇਕ ਰੁਪਿੰਦਰ ਸਿੰਘ ਹੈਪੀ,ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਅਜੈ ਲਿਬੜਾ ਅਤੇ ਨਸ਼ਾ ਮੁਕਤੀ ਮੋਰਚੇ ਦੇ ਸੂਬਾ ਆਬਜ਼ਰਵਰ ਆਸਿਤ ਕੁਮਾਰ, ਜ਼ਿਲ੍ਹਾ ਕੁਆਡੀਨੇਟਰ ਯੁੱਧ ਨਸ਼ਿਆ ਵਿਰੁੱਧ ਓਂਕਾਰ ਸਿੰਘ ਚੌਹਾਨ, ਵਾਇਸ ਕੋਆਡੀਨੇਟਰ ਮਨਜੀਤ ਸਿੰਘ ਰਾਏਕੋਟ, ਸ਼ੋਸਲ ਮੀਡੀਆ ਕੋਆਡੀਨੇਟਰ ਜਗਜੀਵਨ ਸਿੰਘ ਬੜਿੰਗ, ਸਮੂਹ ਹਲਕਾ ਅਤੇ ਬਲਾਕ ਕੋਆਰਡੀਨੇਟਰ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਸੁਰਿੰਦਰ ਸਿੰਘ ਧਾਲੀਵਾਲ, ਐਸ.ਪੀ. ਅਮਨਦੀਪ ਸਿੰਘ ਬਰਾੜ, ਐਸ.ਡੀ.ਐਮ ਫਤਹਿਗੜ੍ਹ ਸਾਹਿਬ ਕਰੁਣ ਗੁਪਤਾ, ਐਸ.ਡੀ.ਐਮ ਬੱਸੀ ਦੀਪਜੋਤ ਕੌਰ, ਐਸ.ਡੀ.ਐਮ ਅਮਲੋਹ ਹਰਵੀਰ ਕੌਰ ਬਰਾੜ, ਐਸ.ਡੀ.ਐਮ ਖਮਾਣੋ ਅਰਵਿੰਦ ਕੁਮਾਰ ਗੁਪਤਾ ਤੋਂ ਇਲਾਵਾ ਹੋਰ ਸਿਵਲ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ।

ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਹੁਨਰਮੰਦ ਬਣਾਉਣ, ਖੇਡਾਂ ਨਾਲ ਜੋੜਨ ਅਤੇ ਯੋਗਤਾ ਅਨੁਸਾਰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ, ਤਾਂ ਜੋ ਬੱਚੇ ਅਤੇ ਨੌਜਵਾਨ ਖੇਡ ਮੈਦਾਨਾਂ ਵਿੱਚ ਜਾ ਕੇ ਖੇਡਾਂ ਨਾਲ ਜੁੜਨ ਅਤੇ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਫ਼ਤਹਿਗੜ੍ਹ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ 01 ਮਾਰਚ 2025 ਤੋਂ 31 ਅਗਸਤ 2026 ਤੱਕ ਨਸ਼ਾ ਤਸਕਰੀ ਦੇ ਗ਼ੈਰ-ਵਪਾਰਕ ਮਾਮਲਿਆਂ ਵਿੱਚ 2136 ਮੁਕੱਦਮੇ ਦਰਜ ਕਰਕੇ 4432 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰੀ ਦੇ ਮਾਮਲਿਆ ਵਿੱਚ ਸ਼ਾਮਿਲ ਦੋਸ਼ੀਆ ਦੀਆਂ 12 ਨਜ਼ਾਇਜ਼ ਉਸਾਰੀਆਂ ਨੂੰ ਢਾਅ ਢੇਰੀ ਕੀਤਾ ਗਿਆ ਹੈ। ਨਸ਼ਾ ਵੇਚਣ ਵਾਲੇ 3290 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਰਾਂ ਦੱਸਿਆ ਕਿ 1587 ਵਿਅਕਤੀਆਂ ਦਾ ਨਸ਼ਾ ਮੁਕਤੀ ਲਈ ਡੀ-ਅਡਿਕਸ਼ਨ ਸੈਂਟਰਾਂ ਵਿੱਚ ਇਲਾਜ ਕਰਵਾਇਆ ਗਿਆ ਹੈ ਅਤੇ 7580  ਵਿਅਕਤੀਆਂ ਦਾ ਓਟ ਸੈਂਟਰਾਂ ਵਿਖੇ ਓ.ਪੀ.ਡੀ. ਵਿੱਚ ਰਜਿਸਟਰਡ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 15 ਪਿੰਡ ਬਿਲਕੁੱਲ ਨਸ਼ਾ ਮੁਕਤ ਹੋ ਚੁੱਕੇ ਹਨ ਅਤੇ 434 ਪਿੰਡਾਂ ਵਿੱਚ ਪੇਂਡੂ ਡਿਫੈਂਸ ਕਮੇਟੀਆਂ ,90 ਮੁਹੱਲਾ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ 1914 ਪਿੰਡਾਂ, 956 ਵਾਰਡਾਂ ਦੀ ਸ਼ੱਕੀ ਥਾਵਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਪੇਂਡੂ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਦੀਆਂ ਪੁਲੀਸ ਨਾਲ 1980 ਮੀਟਿੰਗਾਂ ਅਤੇ ਐਂਟੀ ਡਰੱਗ ਕੰਪੇਨ ਦੀਆਂ ਯੂਨੀਵਰਸਿਟੀਆਂ,ਕਾਲਜਾਂ ਅਤੇ ਸਕੂਲਾਂ ,ਪਿੰਡਾਂ ਅਤੇ ਵਾਰਡਾਂ ਵਿੱਚ ਜਾਗਰੂਕਤਾ ਮੁਹਿੰਮ ਦੀਆਂ 1987 ਅਤੇ ਸੰਪਰਕ ਮੁਹਿੰਮ ਤਹਿਤ 477 ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੁਕਤਾ ਲਈ ਨੌਜਵਾਨਾਂ ਦੇ ਵੱਖ ਵੱਖ ਖੇਡਾਂ ਦੇ 20 ਟੂਰਨਾਮੈਂਟ ਕਰਵਾਏ ਗਏ ਹਨ। ਨਸ਼ਾ ਛੁਡਾਉ ਕੇਂਦਰ ਵਿੱਚ 59 ਨੌਜਵਾਨਾਂ ਨੂੰ ਪਲੰਬਰ,ਇਲੈਕਟ੍ਰੀਸ਼ਨ ਅਤੇ ਸਕਿੱਲ ਡਿਵੈਲਪਮੈਂਟ ਦੇ ਕੋਰਸਾਂ ਦੀ ਸਿਖਲਾਈ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਾਨਸ ਐਪ,ਸੇਫ ਪੰਜਾਬ ਐਪ ਅਤੇ ਵੀ.ਡੀ.ਸੀ.ਸ਼ਿਕਾਇਤ ਤੇ ਨਸ਼ਿਆਂ ਸਬੰਧੀ ਪ੍ਰਾਪਤ ਸ਼ਿਕਾਇਤਾਂ ਤੇ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 4432 ਵਿਅਕਤੀਆਂ ਤੋਂ 1.180 ਗ੍ਰਾਮ ਹੈਰੋਇਨ, 07 ਗ੍ਰਾਮ ਸਮੈਕ, 8.8ਕਿੱਲੋ ਅਫੀਮ,223.632 ਕਿੱਲੋ ਭੁੱਕੀ,9.663 ਪੋਪੀ ਪਲਾਂਟਸ,4.148 ਕਿੱਲੋ ਗਾਂਜਾ,ਇੰਟੋਕਸੀਕੈਂਟ ਪਾਊਡਰ 133.083 ਗ੍ਰਾਮ, 73131 ਇੰਟੋਕਸੀਕੈਂਟ ਗੋਲੀਆਂ/ਕੈਪਸੂਲ ਅਤੇ 478 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ।  

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।