ਨਵੀਂ ਦਿੱਲੀ 19 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਬਾਲੀਵੁੱਡ ਐਕਟਰ ਗੋਵਿੰਦਾ ਦੀ ਨਿੱਜੀ ਜ਼ਿੰਦਗੀ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਐਕਟਰ ਨੂੰ ਬੀਤੇ ਦਿਨੀਂ ਇਕ ਔਰਤ ਨਾਲ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਉਹ ਮਹਿਲਾ ਉਨ੍ਹਾਂ ਦੀ ਕਥਿਤ ਗਰਲਫ੍ਰੈਂਡ ਹੈ।
ਕੀ ਗੋਵਿੰਦਾ ਦਾ ਹੋਣ ਵਾਲਾ ਹੈ ਤਲਾਕ?
ਬੁੱਧਵਾਰ ਨੂੰ ਸੁਨੀਤਾ ਆਹੂਜਾ ਨੂੰ ਮੁੰਬਈ ਦੇ ਬਾਂਦਰਾ ਸਥਿਤ ਇਕ ਫੈਮਿਲੀ ਕੋਰਟ ਵਿੱਚ ਆਪਣੇ ਪੁੱਤਰ ਯਸ਼ਵਰਧਨ ਆਹੂਜਾ ਨਾਲ ਦੇਖਿਆ ਗਿਆ। ਮਾਂ-ਪੁੱਤਰ ਦੀ ਜੋੜੀ ਦੀਆਂ ਤਸਵੀਰਾਂ ਅਤੇ ਵੀਡੀਓ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ, ਉਨ੍ਹਾਂ ਦੇ ਉੱਥੇ ਜਾਣ ਦੀ ਵਜ੍ਹਾ ਨੂੰ ਲੈ ਕੇ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ।ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਸੁਨੀਤਾ ਤੇ ਯਸ਼ਵਰਧਨ ਕੋਰਟ ਕਿਉਂ ਗਏ ਸਨ, ਪਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਤੁਰੰਤ ਇਹ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਸ਼ਾਇਦ ਦੋਵੇਂ ਤਲਾਕ ਲੈਣ ਵਾਲੇ ਹਨ। ਹਾਲਾਂਕਿ, ਅਜਿਹੀ ਕਿਸੇ ਵੀ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਪਾਪਰਾਜ਼ੀ ਦੇ ਸਵਾਲਾਂ ਦਾ ਕੀ ਦਿੱਤਾ ਜਵਾਬ?
ਚ ਪਾਪਰਾਜ਼ੀ ਨੂੰ ਸੁਨੀਤਾ ਤੋਂ ਇਹ ਪੁੱਛਦੇ ਸੁਣਿਆ ਜਾ ਸਕਦਾ ਹੈ ਕਿ ਉਹ ਕੋਰਟ ਕਿਉਂ ਗਈ ਸੀ। ਇਸ ‘ਤੇ ਉਨ੍ਹਾਂ ਨੇ ਜਵਾਬ ਦਿੱਤਾ, ‘ਜਨਮਦਿਨ ਮਨਾਉਣ ਆਏ ਹਾਂ।’ ਉੱਥੇ ਹੀ ਯਸ਼ਵਰਧਨ ਪਾਪਰਾਜ਼ੀ ਦੇ ਸਵਾਲਾਂ ਤੋਂ ਸਾਫ਼ ਤੌਰ ‘ਤੇ ਪਰੇਸ਼ਾਨ ਦਿਖਾਈ ਦਿੱਤੇ। ਉਨ੍ਹਾਂ ਨੇ ਪੈਪਰਾਜ਼ੀ ਨੂੰ ਇੱਕ ਪਾਸੇ ਹਟਣ ਅਤੇ ਸਵਾਲ ਨਾ ਪੁੱਛਣ ਲਈ ਕਿਹਾ।
ਫੈਮਿਲੀ ਕੋਰਟ ਵਿੱਚ ਉਨ੍ਹਾਂ ਦੀ ਮੌਜੂਦਗੀ ਸੋਸ਼ਲ ਮੀਡੀਆ ਯੂਜ਼ਰਜ਼ ਵਿਚਕਾਰ ਚਰਚਾ ਦਾ ਵਿਸ਼ਾ ਬਣ ਗਈ। ਵੀਡੀਓ ‘ਤੇ ਪ੍ਰਤੀਕਿਰਿਆ ਦਿੰਦਿਆਂ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਲਿਖਿਆ, ‘ਕਾਨੂੰਨੀ ਤੌਰ ‘ਤੇ ਵੱਖ ਹੋ ਰਹੇ ਹਨ, ਤਲਾਕ ਲੈ ਰਹੇ ਹਨ,’ ਜਦਕਿ ਦੂਜੇ ਨੇ ਕਮੈਂਟ ਕੀਤਾ, ‘ਇਹ ਬਾਂਦਰਾ ਫੈਮਿਲੀ ਕੋਰਟ ਹੈ ਦੋਸਤੋ, ਤਲਾਕ ਪੱਕਾ ਹੈ।’ਦੱਸ ਦੇਈਏ ਕਿ ਗੋਵਿੰਦਾ ਤੇ ਸੁਨੀਤਾ ਵੱਲੋਂ ਅਜੇ ਤਕ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
